ਹਰਲੀਨ ਕੌਰ ਨੇ ਜਿੱਤੇ 15 ਲੱਖ ਰੁਪਏ

Updated on: Wed, 11 Jul 2018 03:54 PM (IST)
  
Õ˺ìÇðÜ ÇÂ

ਹਰਲੀਨ ਕੌਰ ਨੇ ਜਿੱਤੇ 15 ਲੱਖ ਰੁਪਏ

ਫੋਟੋ 106 ਪੀ - ਹਰਲੀਨ ਕੌਰ ਵੱਲੋਂ 'ਸਟਾਰ ਪਲੱਸ' 'ਤੇ ਇਨਾਮ ਜਿੱਤਣ ਤੋਂ ਬਾਅਦ ਸਕੂਲ ਪਹੁੰਚਣ ਤੇ ਸਕੂਲ ਪਿ੫ੰਸੀਪਲ ਅਨਿਤ ਅਰੋੜਾ ਤੇ ਸਕੂਲ ਵੱਲੋਂ ਸਨਮਾਨਿਤ ਕਰਦੇ ਹੋਏ।

-

ਹਰਮੋਹਿੰਦਰ ਸਿੰਘ, ਦਸੂਹਾ : 'ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ' ਇਸ ਗੱਲ ਨੂੰ ਸਹੀ ਸਿੱਧ ਕਰਦਿਆਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਸ ਨੇ ਸਿਰਫ ਸੱਤਵੀਂ ਜਮਾਤ 'ਚ ਪੜ੍ਹਦਿਆਂ ਹੀ 'ਸਟਾਰ ਪਲੱਸ' 'ਤੇ ਆਉਣ ਵਾਲੇ ਪ੫ੋਗਰਾਮ 'ਸਭ ਸੇ ਸਮਾਰਟ ਕੌਣ' 'ਚ 15 ਲੱਖ ਰੁਪਏ ਜਿੱਤ ਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਨੂੰ ਵੀ ਮਾਣ ਮਹਿਸੂਸ ਕਰਨ ਦਾ ਮੌਕਾ ਪ੫ਦਾਨ ਕੀਤਾ ਹੈ। ਹਰਲੀਨ ਕੌਰ ਜਿਸ ਦੇ ਪਿਤਾ ਇਕ ਕਿਸਾਨ ਤੇ ਮਾਤਾ ਗ੫ਹਿਣੀ ਹੈ, ਉਸ ਦਾ ਇਕ ਭਰਾ ਤੇ ਭੈਣ ਵੀ ਇਸੇ ਸਕੂਲ 'ਚ ਹੀ ਪੜ੍ਹਦੇ ਹਨ। ਹਰਲੀਨ ਨੇ ਆਪਣੀ ਇਸ ਸਫ਼ਲਤਾ 'ਤੇ ਖੁਸ਼ੀ ਪ੫ਗਟ ਕਰਦਿਆਂ ਦੱਸਿਆ ਕਿ ਜਿਸ ਦਿਨ ਇਹ ਪ੫ੋਗਰਾਮ ਆਰੰਭ ਹੋਇਆ ਸੀ, ਉਹ ਉਸੇ ਦਿਨ ਤੋਂ ਇਸ ਪ੫ੋਗਰਾਮ ਨੂੰ ਦੇਖ ਰਹੀ ਸੀ ਤੇ ਉਸੇ ਦੌਰਾਨ ਉਸ ਨੇ ਟੀਵੀ ਉਪਰ ਹੀ ਵਿਗਿਆਪਨ 'ਚ ਹਾਟ ਸਟਾਰ ਐਪ ਡਾਊਨਲੋਡ ਕਰਕੇ ਘਰ ਬੈਿਠਆ ਹੀ ਇਸ ਖੇਡ ਨੂੰ ਖੇਡਣ ਬਾਰੇ ਸੋਚਿਆ ਤੇ ਜਿੱਤਣ ਦੀ ਇੱਛਾ ਮਨ 'ਚ ਰੱਖਦਿਆਂ ਇਸ ਨੂੰ ਖੇਡਣਾ ਸ਼ੁਰੂ ਕੀਤਾ ਤੇ ਆਪਣੇ ਟੀਚੇ 'ਚ ਸਫਲਤਾ ਵੀ ਪ੫ਾਪਤ ਕੀਤੀ।

ਹਰਲੀਨ ਨੇ ਦੱਸਿਆ ਕਿ ਉਹ ਹਰ ਐਪੀਸੋਡ 'ਚ ਪੁੱਛੇ ਗਏ ਪ੫ਸ਼ਨਾਂ ਨੂੰ ਹਰ ਰੋਜ਼ ਖੇਡਦੀ ਸੀ ਤੇ ਖੇਡਦੇ-ਖੇਡਦੇ ਜਦੋਂ ਉਸ ਨੇ ਆਪਣਾ ਨਾਂ ਜੇਤੂਆਂ ਦੀ ਸੂਚੀ 'ਚ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।¢ਉਸ ਦੀ ਇਸ ਪ੫ਾਪਤੀ ਨਾਲ ਨਾ ਕੇਵਲ ਹਰਲੀਨ ਦੇ ਪਰਿਵਾਰ ਬਲਕਿ ਪੂਰੇ ਸਕੂਲ 'ਚ ਖੁਸ਼ੀ ਦੀ ਲਹਿਰ ਦੌੜ ਗਈ। ਹਰਲੀਨ ਦੀ ਇਸ ਪ੫ਾਪਤੀ ਨਾਲ ਸਾਰੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਤੇ ਸਫਲਤਾ ਪ੫ਾਪਤ ਕਰਨ ਦੀ ਪ੫ੇਰਣਾ ਮਿਲਦੀ ਹੈ। ਹਰਲੀਨ ਕੌਰ ਨੇ ਦੱਸਿਆ ਕਿ ਉਸ ਨੇ ਘਰ ਬੈਠੇ ਹੀ ਐਪੀਸੋਡ ਨੰਬਰ 13 'ਚ ਆਨਲਾਈਨ ਲੜੀਵਾਰ ਪਹਿਲੇ ਤੇ ਦੂਸਰੇ ਰਾਉਂਡ 'ਚ 4-4 ਸਹੀ ਉੱਤਰ ਤੇ ਤੀਸਰੇ ਰਾਉਂਡ ਦੇ 2 ਸਹੀ ਉੱਤਰ ਦੱਸ ਕੇ 15 ਲੱਖ ਰੁਪਏ ਜਿੱਤ ਲਏ¢ਹਰਲੀਨ ਜੋ ਕਿ ਸਿਰਫ 13 ਸਾਲਾਂ ਦੀ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ, ਦੇ ਪਿਤਾ ਨੇ ਜਦੋਂ ਇਹ ਸਾਰੀ ਡਿਟੇਲ ਭੇਜੀ ਤਾਂ ਮੰੁਬਈ ਤੋਂ ਸਟਾਰ ਪਲੱਸ ਚੈਨਲ ਵੱਲੋਂ ਅੰਮਿ੫ਤਸਰ ਤੋਂ ਮੰੁਬਈ ਦੀਆਂ ਰਿਟਰਨ ਟਿਕਟਾਂ ਭੇਜ ਦਿੱਤੀਆਂ ਗਈਆਂ। ਜਿਸ 'ਤੇ ਘਰ ਵਾਲਿਆਂ ਨੰੂ ਯਕੀਨ ਨਹੀਂ ਸੀ ਆ ਰਿਹ, ਪਰ ਮੰੁਬਈ ਪੱੁਜਣ ਤੇ ਉਨ੍ਹਾਂ ਨੰੂ ਕਾਫੀ ਪਿਆਰ ਅਤੇ ਸਨਮਾਨ ਦਿੱਤਾ ਗਿਆ ਅਤੇ 13ਵੇਂ ਐਪੀਸੋਡ ਦੇ ਵਿਜੇਤਾ ਦੇ ਰੂਪ 'ਚ ਸ਼ਾਮਲ ਕੀਤਾ ਗਿਆ। ਜਦੋਂ ਹਰਲੀਨ ਨੰੂ ਪੁੱਿਛਆ ਗਿਆ ਕਿ ਇਨ੍ਹਾਂ ਰੁਪਿਆ ਦਾ ਉਹ ਕੀ ਕਰੇਗੀ ਤਾਂ ਉਸ ਨੇ ਖੁਸ਼ ਹੰੁਦੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਟਿ੫ਪ ਤੇ ਜਾਣਾ ਚਾਹੰੁਦੀ ਹੈ ਅਤੇ ਬਾਕੀ ਰੁਪਿਆਂ ਦੀ ਐਫ ਡੀ ਕਰਵਾਉਣਾ ਚਾਹੰੁਦੀ ਹੈ ਜੋ ਕਿ ਭੱਵਿਖ 'ਚ ਉਸ ਦੀ ਪੜ੍ਹਾਈ ਦੇ ਕੰਮ ਆਉਣਗੇ। ਇਸ ਮੌਕੇ ਹਰਲੀਨ ਦੇ ਮਾਤਾ-ਪਿਤਾ ਨੇ ਸਕੂਲ ਦਾ ਵੀ ਧੰਨਵਾਦ ਕੀਤਾ ਜਿੱਥੇ ਬੱਚਿਆਂ ਨੰੂ ਪੜ੍ਹਾਈ ਦੇ ਨਾਲ ਨਾਲ ਸਹੀ ਮਾਰਗਦਰਸ਼ਨ ਵੀ ਮਿਲਿਆ।

ਸਕੂਲ ਦੇ ਪਿ੫ੰਸੀਪਲ ਅਨਿਤ ਅਰੋੜਾ ਨੇ ਹਰਲੀਨ ਤੇ ਉਸ ਦੇ ਮਾਤਾ-ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਾਸਲ ਐਜੂਕੇਸ਼ਨਲ ਸੁਸਾਇਟੀ ਦੇ ਪ੫ਧਾਨ ਕੇਕੇ ਵਾਸਲ ਤੇ ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀਓਓ ਰਾਘਵ ਵਾਸਲ ਨੇ ਵੀ ਹਰਲੀਨ ਦੀ ਇਸ ਉਪਲਬੱਧੀ 'ਤੇ ਉਸ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਤੇ ਵਿਦਿਆਰਥੀਆਂ ਦੀ ਪ੫ਤਿਭਾ ਦੇ ਸਰਵਪੱਖੀ ਵਿਕਾਸ ਨੂੰ ਸਕੂਲ ਦਾ ਅਭਿੰਨ ਅੰਗ ਮੰਨਦਿਆਂ ਉਸ ਦੇ ਵਿਕਾਸ ਲਈ ਹਰਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õ˺ìÇðÜ ÇÂ