ਵਿਸ਼ਵ ਜਨਸੰਖਿਆ ਦਿਵਸ ਮਨਾਇਆ

Updated on: Wed, 11 Jul 2018 03:34 PM (IST)
  
Çòôò ÜéçÇ

ਵਿਸ਼ਵ ਜਨਸੰਖਿਆ ਦਿਵਸ ਮਨਾਇਆ

ਫੋਟੋ 104 ਪੀ - ਜਨਸੰਖਿਆ ਕੰਟਰੋਲ ਕਰਨ ਸਬੰਧੀ ਦੱਸਦੇ ਹੋਏ ਬੁਲਾਰੇ।

-

ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸਿਵਲ ਹਸਪਤਾਲ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ।¢ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਟੇਕ ਰਾਜ ਭਾਟੀਆ ਨੇ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਛੋਟਾ ਰੱਖ ਕੇ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ ਜਿਵੇਂ ਕਿ ਕਾਪਰ-ਟੀ,ਮਾਲਾ ਡੀ,ਪਰਿਵਾਰ ਨਿਯੋਜਨ ਆਪ੫ੇਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ।¢ਉਨ੍ਹਾਂ ਪਰਿਵਾਰ ਨਿਯੋਜਨ ਦੇ ਇਕ ਨਵੇਂ ਤੇ ਖਾਸ ਤਰੀਕੇ ਅੰਤਰਾਲ ਟੀਕੇ ਬਾਰੇ ਵੀ ਦੱਸਿਆ ਜਿਸ ਨਾਲ ਇੱਕ ਟੀਕਾ ਲਗਵਾ ਕੇ ਤਿੰਨ ਮਹੀਨੇ ਤੱਕ ਗਰਭ ਰੋਕਿਆ ਜਾ ਸਕਦਾ ਹੈ।¢ਉਨ੍ਹਾਂ ਕਿਹਾ ਕਿ ਆਬਾਦੀ ਕੰਟਰੋਲ ਕਰਨ ਨਾਲ ਆਮ ਆਦਮੀ ਦੀ ਜ਼ਿੰਦਗੀ ਚ ਸੁਧਾਰ ਕੀਤਾ ਜਾ ਸਕਦਾ ਹੈ। ਆਮ ਆਦਮੀ ਆਬਾਦੀ ਕੰਟਰੋਲ ਵਿੱਚ ਆਪਣਾ ਯੋਗਦਾਨ ਪਾ ਕੇ ਸਮਾਜ ਸੁਧਾਰ 'ਚ ਆਪਣਾ ਹਿੱਸਾ ਪਾ ਸਕਦਾ ਹੈ ਤੇ ਆਪਣੇ ਜੀਵਨ ਵੀ ਵਧੀਆ ਤੇ ਉੱਚਾ ਬਣਾ ਸਕਦਾ ਹੈ।

ਇਸ ਮੌਕੇ ਰਣਜੀਤ ਸਿੰਘ ਖੱਖ, ਡਾਕਟਰ ਤਪਰਨਾ,ਹਰਸ਼ਰਨ ਕੌਰ, ਮਨਜੀਤ ਕੌਰ, ਪੂਜਾ ਦੇਵੀ ਨਰਸਿੰਗ ਵਿਦਿਆਰਥਣਾਂ ਤੇ ਆਮ ਲੋਕ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çòôò ÜéçÇ