'ਫ਼ਲਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਨਾ ਪਕਾਇਆ ਜਾਵੇ'

Updated on: Wed, 11 Jul 2018 03:34 PM (IST)
  
øñ» 鱧 ÕË

'ਫ਼ਲਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਨਾ ਪਕਾਇਆ ਜਾਵੇ'

ਫੋਟੋ 103 ਪੀ - ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਮਾਹਿਰ।

-

ਨੀਤੂ ਸ਼ਰਮਾ, ਹਰਿਆਣਾ : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਬਲਾਕ ਪੱਧਰ ਦਾ ਜਾਗਰੂਕਤਾ ਕੈਂਪ ਪਿੰਡ ਨੀਲਾ ਨਲੋਆ ਬਲਾਕ ਹਰਿਆਣਾ ਵਿਖੇ ਲਗਾਇਆ ਗਿਆ।

ਕੈਂਪ 'ਚ ਕਿਸਾਨਾਂ ਨੂੰ ਸੁਰੱਖਿਅਤ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਲਈ ਕੀਟਨਾਸ਼ਕਾਂ ਦੀ ਸੁਚੱਜੀ ਤੇ ਘੱਟ ਤੋਂ ਘੱਟ ਵਰਤੋਂ ਸਬੰਧੀ ਫਲਾਂ ਜਿਵੇਂ ਅੰਬ, ਕੇਲਾ ਤੇ ਪਪੀਤਾ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਨਾ ਪਕਾ ਕੇ ਏਥੀਫਾਨ ਨਾਲ ਪਕਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਬਾਗਬਾਨੀ ਤੇ ਖੇਤੀਬਾੜੀ ਫ਼ਸਲਾਂ ਲਈ ਖਾਦਾਂ ਤੇ ਕੀਟਨਾਸ਼ਕਾਂ ਦੀ ਧੜਾਧੜ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਤੇ ਬਚਾਅ ਸਬੰਧੀ ਦੱਸਿਆ ਗਿਆ।

ਕੈਂਪ ਦੌਰਾਨ ਮਾਹਿਰਾਂ ਵੱਲੋਂ 'ਸੁਰੱਖਿਅਤ ਸਬਜ਼ੀ ਮੁਹਿੰਮ' ਅਧੀਨ ਰੋਜ਼ਾਨਾ ਖੁਰਾਕ 'ਚ 300 ਗਰਾਮ ਤਾਜ਼ੀਆਂ ਸਬਜ਼ੀਆਂ, ਜਿਨ੍ਹਾਂ 'ਚ 120 ਗਰਾਮ ਹਰੀਆਂ ਪੱਤੇਦਾਰ, 90 ਗਰਾਮ ਜੜ੍ਹਾਂ ਵਾਲੀਆਂ ਤੇ 90 ਗਰਾਮ ਹੋਰ ਸਬਜ਼ੀਆਂ ਦਾ ਸੇਵਨ ਕਰਨ ਦੀ ਸਿਫਾਰਸ਼ ਕੀਤੀ ਗਈ। ਇਸ ਲਈ ਜ਼ਹਿਰਾਂ ਰਹਿਤ ਸਬਜ਼ੀਆਂ ਦੀ ਕਾਸ਼ਤ ਲਈ ਘਰੇਲੂ ਬਗੀਚੀ ਤੇ ਛੱਤ ਬਗੀਚੀ ਲਗਾਉਣ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ। ਕੈਂਪ 'ਚ 'ਮਿਸ਼ਨ ਗਰੀਨਿੰਗ' ਤਹਿਤ ਕਿਸਾਨਾਂ ਨੂੰ ਫ਼ਲਦਾਰ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਵੰਡੇ ਗਏ। ਕੈਂਪ 'ਚ ਬਾਗਬਾਨੀ ਵਿਕਾਸ ਅਫ਼ਸਰ ਡਾ. ਪਰਮਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੰਦੀਪ ਸਿੰਘ, ਡਾ. ਜਸਵਿੰਦਰ ਕੌਰ, ਮਾਸਟਰ ਤਰਸੇਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਕਿਸਾਨ ਸ਼ਾਮਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: øñ» 鱧 ÕË