ਕੰਪਨੀ ਨੇ ਦਿਖਾਇਆ ਕਈ ਮੁਲਾਜ਼ਮਾਂ ਨੂੰ ਬਾਹਰ ਦਾ ਰਾਹ

Updated on: Thu, 17 May 2018 12:39 AM (IST)
  
Õ¿êé Æ é¶ Ç

ਕੰਪਨੀ ਨੇ ਦਿਖਾਇਆ ਕਈ ਮੁਲਾਜ਼ਮਾਂ ਨੂੰ ਬਾਹਰ ਦਾ ਰਾਹ

*ਸੁਵਿਧਾ ਸੈਂਟਰ 'ਚ ਸਟੋਰਕੀਪਰ ਤੇ ਐੱਸਡੀ ਦੀ ਪੋਸਟ ਖਤਮ

*ਅਗਲੇ ਹਫ਼ਤੇ ਤੋਂ ਨਹੀਂ ਆਉਣਗੇ ਸੁਵਿਧਾ ਸੈਂਟਰ

*ਮਹਿਲਾ ਮੁਲਾਜ਼ਮਾਂ ਨੇ ਕਈ ਵਾਰ ਕੀਤੀ ਸੀ ਸ਼ਿਕਾਇਤ

ਸੀਟੀਪੀ33-

ਲਖਬੀਰ, ਜਲੰਧਰ

ਸੁਵਿਧਾ ਸੈਂਟਰ ਵਿਖੇ ਆਉਣ ਵਾਲੇ ਦਿਨਾਂ 'ਚ ਕਈ ਮੁਲਾਜ਼ਮਾਂ 'ਤੇ ਗਾਜ਼ ਡਿੱਗਣ ਦੀ ਸੰਭਾਵਨਾ ਬਣੀ ਹੋਈ ਹੈ। ਸੇਵਾ ਕੇਂਦਰ ਟਾਈਪ-1 'ਚ ਅਗਲੇ ਹਫਤੇ ਦੇ ਸ਼ੁਰੂ 'ਚ ਕਈ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਦੇ ਡੀਐੱਮ (ਜ਼ਿਲ੍ਹਾ ਮੈਨੇਜਰ) ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਐੱਲਐੱਸ ਕੰਪਨੀ ਨੇ ਕਈ ਮੁਲਾਜ਼ਮਾਂ ਦੀਆਂ ਪੋਸਟਾਂ ਖਤਮ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ 'ਚ ਸੁਵਿਧਾ ਸੈਂਟਰ ਤੋਂ ਘੱਟੋ-ਘੱਟ ਤਿੰਨ ਮੁਲਾਜ਼ਮਾਂ ਨੂੰ 'ਫਾਰਗ' ਕਰ ਦਿੱਤਾ ਜਾਵੇਗਾ। ਉਕਤ ਮੁਲਾਜ਼ਮਾਂ ਨੂੰ ਕਿਹੜੇ ਸੇਵਾ ਕੇਂਦਰ 'ਚ ਫਿਟ ਕੀਤਾ ਜਾਵੇਗਾ, ਬਾਰੇ ਅਜੇ ਤਕ ਕੁਝ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਟੋਰਕੀਪਰ ਹਰਵਿੰਦਰ ਸਿੰਘ ਹੈਰੀ, (ਐੱਸਡੀ) ਸਬ ਡਵੀਜ਼ਨ ਐਗਜ਼ੀਕਿਊਟਿਵ ਪ੍ਰਦੀਪ ਸਿੰਘ ਅਤੇ ਇਕ ਹੋਰ ਮੁਲਾਜ਼ਮ ਨੂੰ ਫਿਲਹਾਲ ਸੁਵਿਧਾ ਸੈਂਟਰ ਤੋਂ ਬਾਹਰ ਭੇਜਣ ਦੀ ਤਿਆਰੀ ਕੀਤੀ ਗਈ ਹੈ।

-------------

ਸ਼ਿਕਾਇਤਾਂ ਨੂੰ ਮੰਨਿਆ ਜਾ ਰਿਹੈ ਆਧਾਰ

ਸੂਤਰਾਂ ਅਨੁਸਾਰ ਬੀਤੇ ਦਿਨੀਂ ਬੀਐੱਲਐੱਸ ਕੰਪਨੀ ਦੀ ਟੀਮ ਨੇ ਜਲੰਧਰ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਕੁਝ ਮਹਿਲਾ ਕਰਮਚਾਰੀਆਂ ਨੇ ਇਕ ਮੁਲਾਜ਼ਮ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਸ਼ਿਕਾਇਤਕਰਤਾ ਮਹਿਲਾ ਮੁਲਾਜ਼ਮਾਂ ਅਤੇ ਉਕਤ ਮੁਲਾਜ਼ਮ ਦੋਵਾਂ ਨਾਲ ਜਵਾਬ ਤਲਬੀ ਤੋਂ ਮੁਲਾਜ਼ਮ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਸੇ ਦਿਨ ਸੇਵਾ ਕੇਂਦਰ ਦੇ ਏਡੀਐੱਮ (ਸਹਾਇਕ ਜ਼ਿਲ੍ਹਾ ਮੈਨੇਜਰ) ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸਨ। ਓਧਰ ਦੂਜੇ ਪਾਸੇ ਮਹਿਲਾ ਮੁਲਾਜ਼ਮਾਂ ਅਨੁਸਾਰ ਇਨ੍ਹਾਂ 'ਚੋਂ ਇਕ ਮੁਲਾਜ਼ਮ ਖ਼ਿਲਾਫ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਸੁਵਿਧਾ ਸੈਂਟਰ ਤੋਂ ਦੂਰ ਭੇਜਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੁਵਿਧਾ ਸੈਂਟਰ ਵਿਖੇ 90 ਫ਼ੀਸਦੀ ਮਹਿਲਾ ਮੁਲਾਜ਼ਮਾਂ ਹੀ ਕੰਮ ਕਰਦੀਆਂ ਹਨ। ਦੱਸਣਯੋਗ ਹੈ ਕਿ ਸਟੋਰਕੀਪਰ ਕੋਲੋਂ ਟੋਕਨ ਲਗਾਉਣ ਦਾ ਕੰਮ ਲਿਆ ਜਾਂਦਾ ਸੀ ਜਿਸ ਦੌਰਾਨ ਵੀ ਏਜੰਟਾਂ ਨਾਲ ਉਸਦੀ ਗੰਢ-ਤੁਪ ਹੋਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਟੋਕਨ ਮਾਸਟਰ ਰੋਜ਼ਾਨਾ ਗਲਤ ਟੋਕਨਾਂ ਕਰਕੇ ਅਧਿਕਾਰੀਆਂ ਸਾਹਮਣੇ ਪੇਸ਼ ਹੁੰਦਾ ਰਿਹਾ ਹੈ।

---------

ਕੰਪਨੀ ਦੇ ਆਦੇਸ਼ਾਂ 'ਤੇ ਕਾਰਵਾਈ : ਡੀਐੱਮ

ਇਸ ਸੰਬੰਧੀ ਸੇਵਾ ਕੇਂਦਰਾਂ ਦੇ ਡੀਐੱਮ ਬਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਕਾਰਵਾਈ ਕੰਪਨੀ ਦੇ ਆਦੇਸ਼ਾਂ ਮੁਤਾਬਕ ਹੋਈ ਹੈ। ਉਨ੍ਹਾਂ ਕਿਹਾ ਕਿ ਸਟੋਰਕੀਪਰ ਕੋਲੋਂ ਕੰਪਨੀ ਦੇ ਸੀਨੀਅਰ ਮੁਲਾਜ਼ਮਾਂ ਨੇ ਹਿਸਾਬ-ਕਿਤਾਬ ਲੈ ਲਿਆ ਹੈ ਤੇ ਐੱਸਡੀ ਦੀ ਪੋਸਟ ਖਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਸਦਕਾ ਦੋਵਾਂ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਸੁਵਿਧਾ ਸੈਂਟਰ ਛੱਡਣ ਦਾ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਦੇ ਸ਼ੁਰੂ ਤੋਂ ਉਕਤ ਦੋਵੇਂ ਮੁਲਾਜ਼ਮ ਸੁਵਿਧਾ ਸੈਂਟਰ ਨਹੀਂ ਆਉਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õ¿êé Æ é¶ Ç