ਸਰਕਾਰ ਨੇ ਇਨ ਸਰਵਿਸ ਟ੫ੇਨਿੰਗ ਸੈਂਟਰ ਦਾ ਪਾਇਆ ਭੋਗ

Updated on: Thu, 17 May 2018 12:12 AM (IST)
  
ÃðÕ Åð é¶ Ç

ਸਰਕਾਰ ਨੇ ਇਨ ਸਰਵਿਸ ਟ੫ੇਨਿੰਗ ਸੈਂਟਰ ਦਾ ਪਾਇਆ ਭੋਗ

ਸੀਟੀਪੀ24)

ਮਹਿੰਦਰ ਰਾਮ ਫਗਲਾਣਾ ਜਲੰਧਰ

ਅੱਧੀ ਸਦੀ ਤੋਂ ਚੱਲਦਾ ਆ ਰਿਹਾ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਜਲੰਧਰ ਦਾ ਸਰਕਾਰ ਨੇ ਭੋਗ ਪਾ ਦਿੱਤਾ ਹੈ। ਸੈਂਟਰ ਨੂੰ ਮਾਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਪਈ ਹੈ। ਇਸ ਟ੫ੇਨਿੰਗ ਸੈਂਟਰ ਵਿਚ ਸਾਰੇ ਵਿਸ਼ਿਆਂ ਦੇ ਪੂਰੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਸਰਕਾਰ ਦੀਆਂ ਸਿੱਖਿਆ ਨੀਤੀਆਂ 'ਚ ਕੀਤੀਆਂ ਜਾਂਦੀਆਂ ਤਬਦੀਲੀਆਂ ਤੇ ਪੜ੍ਹਾਈ ਦੇ ਸਿਲੇਬਸ ਵਿਚ ਕੀਤੀ ਜਾਂਦੀ ਰੱਦੋ-ਬਦਲ ਸਬੰਧੀ ਅਧਿਆਪਕਾਂ ਨੂੰ ਟ੫ੇਨਿੰਗ ਦੇ ਕੇ ਹਾਣ ਦੇ ਬਣਾਇਆ ਜਾਂਦਾ ਸੀ। ਦਹਾਕਿਆਂ ਬੱਧੀ ਇੱਥੇ ਹਿਸਾਬ, ਵਿਗਿਆਨ, ਡਰਾਇੰਗ, ਪੰਜਾਬੀ, ਹਿੰਦੀ ਅੰਗਰੇਜ਼ੀ, ਸਰੀਰਕ ਸਿੱਖਿਆ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੇ ਸੈਮੀਨਾਰ ਲੱਗਦੇ ਸਨ, ਉਨ੍ਹਾਂ ਨੂੰ ਪਾਲਸੀਆਂ ਦੇ ਹਾਣ ਦਾ ਬਣਾਇਆ ਜਾਂਦਾ ਸੀ। ਇਨ ਸਰਵਿਸ ਟਰੇਨਿੰਗ ਸੈਂਟਰ ਵਿਚ ਹਰ ਵਿਸ਼ੇ ਦਾ ਲੈਕਚਰਾਰ ਹੁੰਦਾ ਸੀ ਤੇ ਉਹ ਇਨ੍ਹਾਂ ਸੈਮੀਨਾਰਾਂ 'ਚ ਆਏ ਅਧਿਆਪਕਾਂ ਨੂੰ ਪੜ੍ਹਾਉਂਦਾ ਸੀ ਲੋੜ ਪੈਣ 'ਤੇ ਇਹ ਸੈਂਟਰ ਸਕੂਲਾਂ ਚੋਂ ਵੀ ਰਿਸੋਰਸ ਪਰਸਨ ਸੱਦ ਕੇ ਪੜ੍ਹਾਉਣ ਦਾ ਕੰਮ ਲੈਂਦੇ ਸਨ। ਬਕਾਇਦਾ ਪਿ੫ੰਸੀਪਲ ਦੀ ਅਸਾਮੀ ਸੀ ਤੇ ਕਲਾਸ ਫੋਰ ਵੀ ਸਨ। ਸਰਕਾਰ ਨੇ ਪੈਸੇ ਬਚਾਉਣ ਲਈ ਜਾ ਸੈਂਟਰ ਨੂੰ ਬੇਲੋੜਾ ਸਮਝਦਿਆਂ ਇਸ ਦਾ ਭੋਗ ਪਾ ਦਿੱਤਾ। ਸੂਤਰਾਂ ਮੁਤਾਬਕ ਜਦੋਂ ਦੇ ਕਿ੫ਸ਼ਨ ਕੁਮਾਰ ਸਿੱਖਿਆ ਵਿਭਾਗ ਵਿਚ ਬਤੌਰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਆਏ ਇਨ੍ਹਾਂ ਨੂੰ ਇਹ ਸਰਵਿਸ ਟਰੇਨਿੰਗ ਸੈਂਟਰ ਰੜਕਦੇ ਸਨ ਤੇ ਮਹਿਕਮੇ ਲਈ ਸਫੈਦ ਹਾਥੀ ਸਮਝਦੇ ਸਨ। ਇਸ ਪੱਤਰਕਾਰ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਕੰਪਲੈਕਸ ਵਿਚ ਕੂੜਾ, ਪੱਤੇ ਖਿੱਲਰੇ ਪਏ ਸਨ ਤੇ ਸੈਂਟਰ ਵਿਚ ਉੱਲੂ ਬੋਲ ਰਹੇ ਸਨ। ਸੈਂਟਰ ਸਟਾਫ ਨੂੰ ਵੀ ਦੂਰ ਦੁਰਾਡੇ ਸਕੂਲਾਂ ਵਿਚ ਭੇਜਣਾ ਪਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÃðÕ Åð é¶ Ç