ਜਾਨ ਤਲੀ 'ਤੇ ਧਰਕੇ ਜਾਣਾ ਪੈਂਦਾ ਸਕੂਲੇ

Updated on: Wed, 16 May 2018 11:52 PM (IST)
  
ÜÅé  åñÆ å¶

ਜਾਨ ਤਲੀ 'ਤੇ ਧਰਕੇ ਜਾਣਾ ਪੈਂਦਾ ਸਕੂਲੇ

-ਚਲਦੀ ਸੜਕ ਪਾਰ ਕਰਦੇ ਨੇ ਬੱਚੇ

ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਰਤ ਰਿਹਾ ਲਾਪਰਵਾਹੀ

ਸੀਟੀਪੀ17)

ਗੁਰਪ੍ਰੀਤ ਸਿੰਘ ਬਾਹੀਆ, ਜਲੰਧਰ ਛਾਉਣੀ

ਪਿਛਲੇ 9 ਸਾਲਾਂ ਤੋਂ ਰਾਮਾ ਮੰਡੀ ਚੌਕ ਦਾ ਕੰਮ ਅੱਧ ਵਿਚਾਲੇ ਲਟਕਣ ਕਾਰਨ ਰਾਮਾ ਮੰਡੀ ਚੌਕ ਨੂੰ ਪਾਰ ਕਰਕੇ ਹਰ ਰੋਜ ਸਕੂਲੇ ਆਉਣ ਤੇ ਜਾਣ ਸਮੇਂ ਪੈਦਲ ਤੇ ਸਾਈਕਲ ਸਵਾਰ ਬੱਚਿਆਂ ਵਲੋਂ ਚੌਕ ਪਾਰ ਕਰਨ ਸਮੇਂ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਜਾਨ ਤਲੀ 'ਤੇ ਧਰ ਕੇ ਹੀ ਸਕੂਲੇ ਜਾਣਾ ਪੈਂਦਾ ਹੈ। ਕਿਉਂਕਿ ਬਹੁਤੇ ਸਕੂਲ ਛਾਉਣੀ ਦੇ ਅੰਦਰ ਹੋਣ ਕਰਕੇ ਸੈਂਕੜੇ ਬੱਚੇ ਤੇ ਕਾਲਜ ਦੇ ਵਿਦਿਆਰਥੀ ਚਲਦੀ ਟਰੈਫਿਕ ਤੇ ਹੀ ਚੌਕ ਪਾਰ ਕਰਕੇ ਆਪਣੀ ਮੰਜ਼ਿਲ ਵੱਲ ਵਧਦੇ ਹਨ। ਹਜ਼ਾਰਾਂ ਰਾਹਗੀਰ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਚੌਕ ਪਾਰ ਕਰਦੇ ਹਨ। ਬਜੁਰਗਾਂ ਨੂੰ ਦਸ ਦਸ ਮਿੰਟ ਤਕ ਇੰਤਜਾਰ ਕਰਨਾ ਪੈਂਦਾ ਹੈ। ਚੌਕ ਵਿਚ ਸਾਰਾ ਦਿਨ ਨਾਕੇ ਲਗਾ ਕੇ ਵਾਹਨਾਂ ਦੇ ਚਲਾਣ ਕੱਟਣ ਵਾਲੀ ਟਰੈਫਿਕ ਪੁਲਿਸ ਵੀ ਸਵੇਰੇ ਬੱਚਿਆਂ ਦੇ ਸਕੂਲ ਜਾਣ ਵੇਲੇ ਡਿਊਟੀ ਤੇ ਨਹੀਂ ਆਉਂਦੀ ਤੇ ਦੁਪਿਹਰ ਵੇਲੇ ਰੋਟੀ ਖਾਣ ਦੇ ਬਹਾਨੇ ਚੌਕ 'ਚੋਂ ਆਪਣੀ ਡਿਊਟੀ ਤੋ ਗਾਇਬ ਰਹਿੰਦੀ ਹੈ ਹਾਂ ਜੇਕਰ ਕਿਸੇ ਵੀਆਈਪੀ ਨੇ ਲੰਗਣਾ ਹੋਵੇ ਤਾਂ ਇਕ ਮਿੰਟ ਵੀ ਚੌਕ ਨੂੰ ਸੁੰਨਾ ਨਹੀਂ ਛੱਡਿਆ ਜਾਂਦਾ।

ਰਾਮਾ ਮੰਡੀ ਚੌਕ ਨੂੰ ਖੂਨੀ ਚੌਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੰਤਰੀ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਦੀ ਇੰਨੀ ਵੱਡੀ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਬਰਸਾਤ ਦੇ ਦਿਨਾਂ ਵਿਚ ਪੈਦਲ ਚੱਲਣ ਵਾਲਿਆਂ ਨੂੰ ਵਾਧੂ ਪੈਸੇ ਦੇ ਕੇ ਚੌਕ ਪਾਰ ਕਰਨਾ ਪੈਂਦਾ ਹੈ।

ਹਰ ਰੋਜ ਚੌਕ ਪਾਰ ਕਰਨ ਵਾਲੇ ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਈਵੇ ਤੇ ਸੜਕ ਬਣਾਉਣ ਵਾਲੀ ਕੰਪਨੀ ਦਾ ਅਦਾਲਤ ਵਿਚ ਝਗੜਾ ਚਲ ਰਿਹਾ ਹੈ ਤਾਂ ਹਰ ਰੋਜ ਸੜਕੀ ਹਾਦਸਿਆਂ ਵਿਚ ਮਰਨ ਅਤੇ ਜਖਮੀ ਹੋਣ ਵਾਲਿਆਂ ਦਾ ਮੁਆਵਜਾ ਹਾਈਵੇ ਅਥਾਰਟੀ ਤੇ ਕੰਪਨੀ ਕੋਲੋਂ ਵਸੂਲਿਆ ਜਾਵੇ। ਨਾ ਦੇਣ ਦੀ ਸੂਰਤ ਵਿਚ ਇਨਾਂ 'ਤੇ ਅਪਰਾਧਿਕ ਮਾਮਲੇ ਦਰਜ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਜੇਲ੍ਹ ਭੇਜਿਆ ਜਾਵੇ।

-------------

ਜੀਟੀ ਰੋਡ ਤੋਂ ਛਾਉਣੀ ਜਾਣ ਲਈ ਨਹੀਂ ਹੈ ਕੋਈ ਸਿੱਧਾ ਰਸਤਾ

ਪਿਛਲੇ ਕਈ ਸਾਲਾਂ ਤੋਂ ਜੀ ਟੀ ਰੋਡ ਦਾ ਕੰਮ ਚੱਲਣ ਕਾਰਨ ਜਲੰਧਰ ਛਾਉਣੀ ਜਾਣ ਲਈ ਕੋਈ ਵੀ ਢੁਕਵਾਂ ਰਸਤਾ ਨਹੀਂ ਹੈ। ਖਾਲਸਾ ਕਾਲਜ ਵੱਲੋਂ ਨਿਗਮ ਦੁਆਰਾ ਬਣਾਏ ਗਏ ਪੁਲ਼ ਕਾਰਨ ਛਾਊਣੀ ਜਾਣ ਦਾ ਸਿੱਧਾ ਰਸਤਾ ਬੰਦ ਕਰ ਦਿੱਤਾ ਗਿਆ। ਜਾਟਾ ਰੋਡ 'ਤੇ ਚੜਨ ਲਈ ਟਰੈਫਿਕ ਪੁਲਿਸ ਕੋਈ ਪ੍ਰਬੰਧ ਨਹੀ ਕੀਤੇ ਗਏ। ਇਸੇ ਤਰਾਂ ਹੀ ਰਾਮਾ ਮੰਡੀ ਵਾਲੇ ਪਾਸੇ ਜਾਣ ਲਈ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਰਸਤਾ ਹੈ ਵੀ ਤਾਂ ਦੋ ਕਿਲੋਮੀਟਰ ਸ਼ਹਿਰ ਵੱਲੋਂ ਜਾ ਕੇ ਹੀ ਮੁੜਿਆ ਪੈਂਦੇ ਹੈ। ਛਾਉਣੀ ਅੰਦਰ ਵੜਨ ਲਈ ਫਗਵਾੜੇ ਵੱਲੋਂ ਆ ਰਹੀ ਟਰੈਫਿਕ ਵੀ ਰਾਹਗੀਰਾਂ ਦੀਆਂ ਲੱਤਾਂ ਕੰਬਣ ਲਗਾ ਦਿੰਦੀ ਹੈ। ਇਸੇ ਕਾਰਨ ਹੀ ਛਾਉਣੀ ਅਤੇ ਰਾਮਾ ਮੰਡੀ ਦੇ ਵਿਉਪਾਰ ਨੂੰ ਵੀ ਧੱਕਾ ਲੱਗਾ ਹੈ।

--------

ਕੰਟਰੋਲ ਰੂਮ ਕੋਲ ਨਹੀਂ ਹੈ ਏਡੀਸੀਪੀ ਟਰੈਫਿਕ ਦਾ ਸਰਕਾਰੀ ਨੰਬਰ

ਇਸ ਸਬੰਧੀ ਏਡੀਸੀਪੀ ਟਰੈਫਿਕ ਨਾਲ ਗੱਲ ਕਰਨ ਲਈ ਸਰਕਾਰੀ ਨੰਬਰ ਲੈਣ ਲਈ ਕੰਟਰੋਲ ਰੂਮ ਦੇ 95929-18501 'ਤੇ ਕਾਲ ਕੀਤੀ ਗਈ ਤਾਂ ਉਨਾਂ ਏਡੀਸੀਪੀ ਦਾ ਸਰਕਾਰੀ ਨੰਬਰ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਵਾਰ-ਵਾਰ ਕਹਿਣ 'ਤੇ ਵੀ ਟਰੈਫਿਕ ਥਾਣੇ ਦਾ ਨੰਬਰ ਹੀ ਦਿੰਦੇ ਰਹੇ।

--------

ਏਸੀਪੀ ਟਰੈਫਿਕ ਫੋਨ ਨੇ ਚੁੱਕਣਾ ਮੁਨਾਸਿਬ ਨਹੀਂ ਸਮਿਝਆ

ਏਸੀਪੀ ਟਰੈਫਿਕ ਹਰਬਿੰਦਰ ਸਿੰਘ ਭੱਲਾ ਨੂੰ ਵਾਰ ਵਾਰ ਫੋਨ ਕਰਨ 'ਤੇ ਉਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਿਝਆ ਤੇ ਨਾ ਹੀ ਕਾਲ ਬੈਕ ਕਰਨ ਦੀ ਕੋਸ਼ਿਸ਼ ਕੀਤੀ। ਏਡੀਸੀਪੀ ਟਰੈਫਿਕ ਦੇ ਸ਼ਹਿਰੋਂ ਬਾਹਰ ਹੋਣ ਕਾਰਨ ਏਡੀਸੀਪੀ 2 ਸੁਡਰ ਵਿਜੀ ਕੋਲ ਟਰੈਫਿਕ ਦਾ ਵਾਧੂ ਚਾਰਜ ਹੋਣ ਤੇ ਉਨਾਂ ਕਿਹਾ ਕਿ ਰਾਮਾ ਮੰਡੀ ਚੌਕ ਵਿਚ ਸਕੂਲੀ ਬੱਚਿਆਂ ਨੂੰ ਚੌਕ ਪਾਰ ਕਰਨ ਵੇਲੇ ਆ ਰਹੀ ਸਮੱਸਿਆ ਦੀ ਜਾਂਚ ਕਰਵਾਉਣ ਤੋਂ ਬਾਅਦ ਬੱਚਿਆਂ ਦੀ ਸਹੂਲਤ ਲਈ ਹਰ ਕਦਮ ਚੁਕਿਆ ਜਾਵੇਗਾ। ਜੇਕਰ ਮੁਲਾਜਮਾਂ ਦੀ ਸਪੈਸ਼ਲ ਡਿਊਟੀ ਲਗਾਉਣ ਦੀ ਲੋੜ ਪਈ ਤਾਂ ਪ੍ਰਬੰਧ ਕੀਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÜÅé åñÆ å¶