ਮੇਹਰ ਚੰਦ ਕਾਲਜ ਨੇ ਪਸਾਰ ਕੇਂਦਰ ਭੋਗਪੁਰ ਵਿਖੇ ਸਰਟੀਫਿਕੇਟ ਵੰਡੇ

Updated on: Wed, 16 May 2018 11:18 PM (IST)
  
î¶Ôð  Ú³ç ì

ਮੇਹਰ ਚੰਦ ਕਾਲਜ ਨੇ ਪਸਾਰ ਕੇਂਦਰ ਭੋਗਪੁਰ ਵਿਖੇ ਸਰਟੀਫਿਕੇਟ ਵੰਡੇ

ਸਿਟੀਪੀ3)

ਸਿੱਖਿਆ ਪ੍ਰਤੀਨਿਧੀ ਜਲੰਧਰ

ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਵਲੋਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ ਤੇ ਬੇਰੋਜਗਾਰ ਨੌਜਵਾਨਾਂ ਤਕ ਪਹੁਚਾਉਣ ਲਈ ਚਲਾਈ ਜਾ ਰਹੀ ਸੀਡੀਟੀਪੀ ਸਕੀਮ ਦੇ ਤਹਿਤ ਪਿ੫ੰਸੀਪਲ ਡਾ. ਜਗਰੂਪ ਸਿੰਘ ਤੇ ਪ੫ੋ. ਕਸ਼ਮੀਰ ਕੁਮਾਰ ਇੰਟਰਨਲ ਕੋਅ੫ਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀਡੀਟੀਪੀ ਵਿਭਾਗ ਵਲੋਂ ਆਪਣੇ ਪਸਾਰ ਕੇਂਦਰ ਭੋਗਪੁਰ (ਜਲੰਧਰ) ਵਿਖੇ ਸਿਲਾਈ-ਕਢਾਈ, ਬਿਊਟੀਸ਼ਨ, ਇਲੈਕਟ੍ਰੀਸ਼ਨ ਤੇ ਕੰਮਪਿਊਟਰ ਦੇ ਕੋਰਸ ਚਲਾਏ ਜਾ ਰਹੇ ਹਨ। ਲੱਗਭਗ 70 ਸਿੱਖਿਆਰਥੀਆਂ ਵੱਲੋ ਆਪਣੇ ਛੇ-ਛੇ ਮਹੀਨੇ ਦੇ ਕੋਰਸ ਪੂਰੇ ਕੀਤੇ ਗਏ। ਕੇਂਦਰ ਵਿਖੇ ਇਕ ਪ੫ੋਗਰਾਮ ਆਯੋਜਿਤ ਕਰਕੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇੰਟ੫ਨਲ ਕੋਆਰਡੀਨੇਟ੫ ਪ੫ੋ. ਕਸ਼ਮੀਰ ਕੁਮਾਰ ਨੇ ਤਕਨੀਕੀ ਸਿੱਖਿਆ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਸ ਦੀ ਮਦਦ ਨਾਲ ਮੌਜੂਦਾ ਯੁੱਗ ਵਿਚ ਨੌਜਵਾਨ ਹਰ ਖੇਤਰ 'ਚ ਅੱਗੇ ਵੱਧ ਕੇ ਜਿੱਥੇ ਆਪਣੀ ਜੀਵਕਾ ਕਮਾ ਸਕਦੇ ਹਨ ਉਥੇ ਦੇਸ਼ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੇ ਹਨ। ਰਸਤੇ ਵਿਚ ਉਨ੍ਹਾਂ ਨੇ ਕਿਸ਼ਨਗੜ ਸੈਂਟਰ ਵੀ ਚੈੱਕ ਕੀਤਾ। ਇਸ ਮੌਕੇ ਤੇ ਭੋਗਪੁਰ ਕੇਂਦਰ ਦੇ ਇੰਚਾਰਜ ਸੁਖਦੇਵ ਰਾਜ, ਸਾਰਾ ਸਟਾਫ ਤੇ ਸਿੱਖਿਆਰਥੀ ਮੌਜੂਦ ਸਨ। ਸੀਡੀਟੀਪੀ ਵਿਭਾਗ ਵਲੋਂ ਅਵਿਨਾਸ਼ (ਸੀਡੀ ਕੰਸਲਟੈਂਟ), ਨੇਹਾ (ਜੂਨੀਅਰ ਕੰਸਲਟੈਂਟ) ਨੇ ਹੋਣਹਾਰ ਬੱਚਿਆਂ ਨੂੰ ਬਹੁਤਕਨੀਕੀ ਕਾਲਜ ਵਿਖੇ ਤਿੰਨ ਸਾਲਾ ਡਿਪਲੋਮਾ ਕੋਰਸਾਂ ਵਿਚ ਦਾਖਲਾ ਲੈਣ ਲਈ ਪ੫ੇਰਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¶Ôð Ú³ç ì