ਸੇਂਟ ਸੋਲਜਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Updated on: Wed, 16 May 2018 10:43 PM (IST)
  
öº à ïñÜð

ਸੇਂਟ ਸੋਲਜਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੀਟੀਪੀ4)

ਸੀਟੀਪੀ4ਏ)

ਸੀਟੀਪੀ4ਬੀ)

ਸਿੱਖਿਆ ਪ੍ਰਤੀਨਿਧੀ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲਿਜੀ ਜਲੰਧਰ ਦੇ ਵਿਦਿਆਰਥੀਆਂ ਨੇ ਵਨ ਈਅਰ ਯਾਫਟਮੈਨਸ਼ਿਪ ਕੋਰਸ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦੇ ਨਾਲ-ਨਾਲ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਪੰਜਾਬ ਸਟੇਟ ਟੈਕਨੀਕਲ ਇੰਡਸਟ੫ੀਅਲ ਟ੫ੇਨਿੰਗ ਬੋਰਡ ਚੰਡੀਗੜ੍ਹ ਵੱਲੋਂ ਲਈ ਗਈ। ਇਸ ਪ੍ਰੀਖਿਆ 'ਚ ਹਰਸ਼ਵਰਧਨ ਸਿੰਘ 85.5 ਫ਼ੀਸਦੀ ਅੰਕ ਲੈ ਕੇ ਸੰਸਥਾ 'ਚੋਂ ਅੱਵਲ ਰਿਹਾ। ਇਸੇ ਤਰ੍ਹਾਂ ਵਿਦਿਆਰਥਣ ਰੋਮਾ 79.5 ਫ਼ੀਸਦੀ ਅੰਕਾਂ ਨਾਲ ਦੂਸਰੇ ਸਥਾਨ 'ਤੇ ਰਹੀ ਜਦ ਕਿ ਅੰਮਿ੍ਰਤਪਾਲ ਸਿੰਘ 78 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਪਿ੍ਰੰਸੀਪਲ ਸੰਦੀਪ ਲੋਹਾਨੀ ਤੇ ਹੈੱਡ ਆਫ ਦੀ ਡਿਪਾਰਟਮੈਂਟ ਮਨੀਸ਼ ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਵਿਦਿਆਰਥਣ ਨਿਧੀ, ਸਾਹਿਲ ਕੋਹਲੀ, ਰੌਬਿਨ, ਪਵਨਪ੍ਰੀਤ, ਟਵਿੰਕਲ, ਜਾਗਰੇ ਮਸੀਹ, ਰਮਨਦੀਪ ਕੌਰ ਤੇ ਸਿਮਰਨਜੀਤ ਸਿੰਘ ਨੇ ਪਹਿਲੇ ਦਸ 'ਚ ਜਗ੍ਹਾ ਬਣਾਈ ਹੈ। ਇਸ ਮੌਕੇ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਕਮਾਨਾਵਾਂ ਦਿੱਤੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ã¶º à ïñÜð