ਕਾਲੀਆ ਤੇ ਭਗਤ ਦਾ ਕੀਤਾ ਸਨਮਾਨ

Updated on: Wed, 16 May 2018 10:06 PM (IST)
  
Õîñ îÇ ÔåÅ

ਕਾਲੀਆ ਤੇ ਭਗਤ ਦਾ ਕੀਤਾ ਸਨਮਾਨ

ਸੀਟੀਪੀ22)

ਸ਼ੈਲੀ, ਜਲੰਧਰ

ਭਾਜਪਾ ਦੇ ਨਵੇਂ ਚੁਣੇ ਗਏ ਉਪ ਪ੍ਰਧਾਨ ਮਹਿੰਦਰ ਭਗਤ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਪ੫ਸਿੱਧ ਸਮਾਜ ਸੇਵਕ ਤੇ ਕਿ੫ਸ਼ਨ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਕਮਲ ਮਹਿਤਾ ਦੇ ਨਿਵਾਸ ਸਥਾਨ 'ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਕਮਲ ਮਹਿਤਾ ਤੇ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਸਮਾਜ ਸੇਵਕ ਤੇ ਭਾਜਪਾ ਵਰਕਰ ਪਰਦੀਪ ਖੁੱਲਰ ਵੱਲੋਂ ਕੀਤਾ ਗਿਆ। ਇਸ ਦੌਰਾਨ ਕਮਲ ਮਹਿਤਾ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬਚਪਨ ਤੋਂ ਹੀ ਭਾਜਪਾ ਨਾਲ ਜੁੜੇ ਹਨ ਤੇ ਭਾਜਪਾ ਨੇ ਜੋ ਜਲੰਧਰ ਨੂੰ ਚਾਰ ਅਹੁਦੇਦਾਰ ਹੰਸ ਰਾਜ ਹੰਸ, ਸੰਨੀ ਸ਼ਰਮਾ, ਮਹਿੰਦਰ ਭਗਤ ਅਤੇ ਰਾਕੇਸ਼ ਰਾਠੌੜ ਦਿੱਤੇ ਹਨ ਉਹ ਸਾਡੇ, ਜਲੰਧਰ ਦੇ ਭਾਜਪਾ ਵਰਕਰਾਂ ਤੇ ਪੂਰੇ ਜਲੰਧਰ ਲਈ ਬੜੇ ਮਾਣ ਦੀ ਗੱਲ ਹੈ। ਇਸ ਮੌਕੇ ਭਾਜਪਾ ਵਰਕਰ ਪ੫ਦੀਪ ਖੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਿਨ੍ਹਾਂ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਪ੫ਦੀਪ ਖੁੱਲਰ ਨੇ ਕਿਹਾ ਕਿ ਭਾਜਪਾ ਹਮੇਸ਼ਾ ਜਨਹਿੱਤ ਕੰਮ ਕਰਦੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਇਸ ਮੌਕੇ ਕਮਲ ਮਹਿਤਾ ਦੀ ਪਤਨੀ ਅੰਜਲੀ ਮਹਿਤਾ, ਮੋਨਿਕਾ ਨੰਦਾ, ਮੰਡਲ ਪ੫ਧਾਨ ਅਨੂ ਵਰਮਾ, ਭਾਜਪਾ ਨੇਤਾ ਚੇਤਨ, ਰਮੇਸ਼ ਕਾਲੀਆ, ਮੀਨੂੰ ਸ਼ਰਮਾ, ਭੋਲਾ ਸ਼ਰਮਾ, ਸੰਜੀਵ ਮਹਿਤਾ ਤੇ ਹੋਰ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õîñ îÇ ÔåÅ