ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ : ਸਿਵਲ ਸਰਜਨ

Updated on: Wed, 16 May 2018 09:51 PM (IST)
  
â¶º× ± ì¹ÖÅ

ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ : ਸਿਵਲ ਸਰਜਨ

ਸਿਟੀਪੀ14)

ਕੌਮੀ ਡੇਂਗੂ ਦਿਵਸ 'ਤੇ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ

*ਲੋਕਾਂ ਨੂੰ ਪੂਰੀਆਂ ਬਾਹਾਂ ਵਾਲੇ ਕਪੜੇ ਪਾਉਣ ਤੇ ਆਲੇ ਦੁਆਲੇ ਪਾਣੀ ਇਕੱਤਰ ਨਾ ਹੋਣ ਦੇਣ ਦਾ ਸੱਦਾ

ਪੱਤਰ ਪ੍ਰੇਰਕ, ਜਲੰਧਰ : ਡੇਂਗੂ ਮੱਛਰ ਦੀ ਪੈਦਾਇਸ਼ ਖੜ੍ਹੇ ਪਾਣੀ ਵਿਚ ਹੁੰਦੀ ਹੈ ਇਸ ਲਈ ਘਰਾਂ ਦੇ ਨੇੜੇ ਪਾਣੀ ਖੜ੍ਹਾ ਨਾ ਹੋਣ ਦਿਊ ਜਿਵੇਂ ਕੂਲਰਾਂ, ਖਰਾਬ ਟਾਇਰਾਂ, ਟੱਬ, ਖਾਲੀ ਬੋਤਲਾਂ, ਗਲੀਆਂ-ਨਾਲੀਆਂ, ਨੀਵੀਆਂ ਥਾਵਾਂ, ਟੋਭਿਆਂ ਤੇ ਟੋਇਆਂ ਵਿਚ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਕਿ ਡੇਂਗੂ ਮੱਛਰ ਦੀ ਪੈਦਾਵਾਰ ਨਾ ਹੋ ਸਕੇ। ਇਹ ਜਾਣਕਾਰੀ ਸਿਵਲ ਸਰਜਨ ਜਲੰਧਰ ਡਾ. ਜਸਪ੫ੀਤ ਕੌਰ ਸੇਖੋਂ ਨੇ ਅੱਜ ਸਿਹਤ ਵਿਭਾਗ ਵੱਲੋਂ ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪ੫ੋਗਰਾਮ ਤਹਿਤ ਕੌਮੀ ਡੇਂਗੂ ਦਿਵਸ ਸਬੰਧੀ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਦੀ ਪ੫ਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਬੁਖਾਰ ਇਕ ਤੋਂ ਸੱਤ ਦਿਨਾਂ ਤਕ ਰਹਿੰਦਾ ਹੈ, ਇਸ ਨਾਲ ਕੰਬਣੀ ਲੱਗਣ ਨਾਲ 103 ਤੋਂ 104 ਡਿਗਰੀ ਤਕ ਬੁਖਾਰ ਹੋ ਜਾਂਦਾ ਹੈ। ਇਸ ਨਾਲ ਸਿਰ ਦਰਦ, ਮੱਥੇ ਤੇ ਦਰਦ, ਅੱਖਾਂ ਦੇ ਅੰਦਰ, ਜੋੜਾਂ ਤੇ ਲੰਬੀ ਹੱਡੀਆਂ ਵਿਚ ਦਰਦ, ਨੀਂਦ ਨਾ ਆਉਣਾ, ਅੱਖਾਂ ਚੁੰਦਿਆਣਾ, ਹੱਥਾਂ ਤੇ ਚਿਹਰੇ ਤੇ ਲਾਲੀ ਆ ਜਾਂਦੀ ਹੈ। ਨੱਕ ਤੇ ਕਈ ਜਗ੍ਹਾ ਤੋਂ ਖੂਨ ਵਗਣ ਲੱਗ ਪੈਂਦਾ ਹੈ ਤੇ ਇਸ ਹਾਲਤ ਵਿਚ ਇਹ ਖ਼ਤਰਨਾਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਕਪੜੇ ਪੂਰੀਆਂ ਬਾਹਾਂ ਵਾਲੇ ਤੇ ਪੈਰਾਂ ਵਿੱਚ ਜੁਰਾਬਾਂ ਪਹਿਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਨੂੰ ਤੇਜ ਬੁਖਾਰ ਹੋਵੇ ਤਾਂ ਪਾਣੀ ਦੀਆਂ ਪੱਟੀਆਂ ਕਰੋ। ਜਿਨ੍ਹਾਂ ਥਾਵਾਂ ਤੇ ਪਾਣੀ ਖੜ੍ਹਾ ਹੁੰਦਾ ਹੈ ਉਥੇ ਕਾਲਾ ਤੇਲ ਪਾ ਕੇ ਮੱਛਰ ਦੇ ਲਾਰਵੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮਰੀਜ਼ ਵਿਚ ਡੇਂਗੂ ਦੇ ਬੁਖਾਰ ਸਬੰਧੀ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਵੀ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਵਾਲੇ ਦਿਨ ਆਪਣੇ ਦਫ਼ਤਰਾਂ ਦੇ ਕਮਰਿਆਂ ਦੇ ਕੂਲਰਾਂ ਨੂੰ ਖਾਲੀ ਕੀਤਾ ਜਾਵੇ। ਇਸ ਮੌਕੇ ਡਾ. ਮੁਕੇਸ਼ ਗੁਪਤਾ ਪ੫ਧਾਨ ਆਈਐੱਮਏ ਜਲੰਧਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਕਰਨ ਲਈ ਉਨਾਂ ਦੀ ਸੰਸਥਾ ਵਲੋਂ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਡਾ. ਐੱਚਐਸ ਕਾਹਲੋਂ ਸਹਾਇਕ ਡਾਇਰੈਕਟਰ ਪਸ਼ੂ ਪਾਲਣ, ਡਾ. ਸ੍ਰੀ ਿਯਸਨ ਨਗਰ ਨਿਗਮ ਜਲੰਧਰ, ਅਤੁਲ ਕੁਮਾਰ ਐੱਸਈ, ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਬਲਵਿੰਦਰ ਸਿੰਘ ਡੀਏ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੋਮਾਲੋਜਿਸਟ, ਡਾ. ਪ੫ੀਤ ਕਮਲ ਜ਼ਿਲ੍ਹਾ ਐਪੀਡੋਮਾਲੋਜਿਸਟ, ਪਿ੫ੰਸੀਪਲ ਗੁਰਬਖਸ਼ ਕੌਰ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਪਰਮਿੰਦਰ ਕੌਰ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਕੁਲਵੰਤ ਟਾਂਡੀ ਸਿਹਤ ਸੁਪਰਵਾਈਜਰ ਤੇ ਸੁਖਜਿੰਦਰ ਸਿੰਘ, ਸਮੂਹ ਨਰਸਿੰਗ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।

------------

ਕੁਇਜ਼ ਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ

-ਇਸ ਮੌਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾ ਵਲੋਂ ਡੇਂਗੂ ਸਬੰਧੀ ਜਾਗਰੂਕਤਾ ਗੀਤ ਤੇ ਸਕਿੱਟ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕੌਮੀ ਡੇਂਗੂ ਦਿਵਸ 'ਤੇ ਦੇਵੀ ਸਹਾਏ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਜਲੰਧਰ ਵਿਖੇ ਵੀ ਸਕੂਲੀ ਬੱਚਿਆਂ ਦੇ ਕੁਇਜ਼ ਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਡੇਂਗੂ ਬਿਮਾਰੀ ਬਾਰੇ ਜਾਗਰੂਕਤਾ ਲਈ ਸਾਈਕਲ ਰੈਲੀ ਵੀ ਕੱਢੀ ਗਈ। ਇਸ ਮੌਕੇ ਡਾ. ਪ੫ੀਤ ਕਮਲ ਜ਼ਿਲ੍ਹਾ ਐਪੀਡੋਮਾਲੋਜਿਸਟ, ਪਿ੫ੰਸੀਪਲ ਰਾਜ ਕੁਮਾਰ ਸ਼ਰਮਾ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਕਿ੫ਸ਼ਨ ਮੁਰਾਰੀ, ਸੰਜੀਵ ਅਰੋੜਾ, ਧਰਮ ਪਾਲ, ਨਿਸ਼ਾ ,ਕੁਲਵੰਤ ਟਾਂਡੀ ਸਿਹਤ ਸੁਪਰਵਾਈਜਰ ਤੇ ਸੁਖਜਿੰਦਰ ਸਿੰਘ , ਮਨਜੀਤ ਸਿੰਘ ਹੈਲਥ ਵਰਕਰ ਅਤੇ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: â¶º× ± ì¹ÖÅ