ਬਾਲ ਅਪਰਾਧ ਨਿਆਂ ਕਾਨੂੰਨ ਤਹਿਤ ਕੀਤਾ ਜਾਗਰੂਕ

Updated on: Wed, 16 May 2018 09:37 PM (IST)
  
ܹò¶é ÅÂÆñ

ਬਾਲ ਅਪਰਾਧ ਨਿਆਂ ਕਾਨੂੰਨ ਤਹਿਤ ਕੀਤਾ ਜਾਗਰੂਕ

ਸਿਟੀਪੀ15)

ਪੱਤਰ ਪ੍ਰੇਰਕ, ਜਲੰਧਰ : ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਬਾਲਿਗਾ ਖ਼ਿਲਾਫ਼ ਬਾਲ ਅਪਰਾਧ ਨਿਆਂ ਕਾਨੂੰਨ ਮੁਤਾਬਕ ਵਿਵਹਾਰ ਕਰਨਾ ਚਾਹੀਦਾ ਹੈ ਤੇ ਜੁਰਮ ਦੀ ਤਫ਼ਤੀਸ਼ ਕਰਦੇ ਸਮੇਂ ਰਵਈਆਂ ਮਿਲਵਰਤਣ ਵਾਲਾ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੫ਗਟਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਰਹਿਨੁਮਾਈ ਹੇਠ ਰੇਲਵੇ ਸਟੇਸ਼ਨ ਨਜ਼ਦੀਕ ਆਰਪੀਐੱਫ (ਰੇਲਵੇ ਪੁਲਿਸ ਸਟੇਸ਼ਨ ) ਵਿਖੇ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜਾਪਇੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਾਲ ਅਪਰਾਧ ਨਿਆਂ ਕਾਨੂੰਨ, ਮਾਨਸਿਕ ਸਿਹਤ ਐਕਟ ਤੇ ਬੈਗਰੀ ਐਕਟ ਸਬੰਧੀ ਜਾਣਕਾਰੀ ਦੇਣ ਲਈ ਚਾਈਲਡ ਹੈਲਪ ਲਾਈਨ ਦੇ ਸਹਿਯੋਗ ਨਾਲ ਕਰਵਾਏ ਗਏ ਜਾਗਰੂਕਤਾ ਕੈਂਪ ਦੀ ਪ੫ਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਵਿਚ ਸਬੰਧਿਤ ਪੀੜਤ ਨੂੰ ਜਸਟਿਸ ਬੋਰਡ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ ਤੇ ਅਜਿਹੇ ਬੱਚੇ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੋਵੇ ਉਨ੍ਹਾਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਜਿਸ ਨੂੰ ਕਿ ਮੈਜਿਸਟਰੇਟ ਦੀਆਂ ਸ਼ਕਤੀਆਂ ਪ੫ਾਪਤ ਹਨ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਲਈ ਜ਼ਿਲ੍ਹਾ ਕਚਹਿਰੀ ਵਿਖੇ ਵਿਕਲਪੀ ਝਗੜਾ ਨਿਵਾਰਨ ਕੇਂਦਰ ਵਿਚ ਦਰਖ਼ਾਸਤ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨੀ ਸਹਾਇਤਾ ਵਿਚ ਵਕੀਲ ਦੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤੇ ਕੇਸ ਦੇ ਖਰਚਿਆਂ ਦੀ ਅਦਾਇਗੀ ਅਥਾਰਟੀ ਵਲੋਂ ਕੀਤੀ ਜਾਂਦੀ ਹੈ। ਇਸ ਮੌਕੇ ਡੀਐੱਸਪੀ ਆਰਪੀਐੱਫ ਮੈਡਮ ਸਰਿਤਾ, ਚਾਈਲਡ ਹੈਲਪਲਾਈਨ ਜਲੰਧਰ ਦੇ ਨੁਮਾਇੰਦੇ, ਜਗਨਨਾਥ ਸੀਨੀਅਰ ਸਹਾਇਕ, ਆਰਪੀਐੱਫ ਇੰਚਾਰਜ ਪੁਲਿਸ ਅਫ਼ਸਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ü¹ò¶é ÅÂÆñ