ਗੰਦਗੀ ਵੇਖ ਕਸੂਰ ਨਾਲਾ ਆਖੇ ਮੇਰਾ ਆਖਿਰ ਕੀ 'ਕਸੂਰ'!

Updated on: Wed, 16 May 2018 09:07 PM (IST)
  
׿ç×Æ ò¶Ö

ਗੰਦਗੀ ਵੇਖ ਕਸੂਰ ਨਾਲਾ ਆਖੇ ਮੇਰਾ ਆਖਿਰ ਕੀ 'ਕਸੂਰ'!

ਜਸਵਿੰਦਰ ਸਿੰਘ ਬਹੋੜੂ, ਅੰਮਿ੍ਰਤਸਰ

ਮੋਦੀ ਸਰਕਾਰ ਦੀ 'ਸਵੱਛ ਭਾਰਤ ਮੁਹਿੰਮ' ਨੂੰ ਠੇਂਗਾ ਵਿਖਾਉਂਦਿਆਂ ਲੋਕਾਂ ਵੱਲੋਂ ਗੁਰੂ ਨਗਰੀ ਦੇ ਮੱਥੇ ਭਾਵ ਸ਼ਹਿਰ ਵਿਚ ਵੜਨ ਤੋਂ ਪਹਿਲਾਂ ਚੜ੍ਹਦੇ ਪਾਸੇ ਅਪਰ ਬਾਰੀ ਦੁਆਬ ਨਹਿਰ ਤੇ ਸ਼ਹਿਰ ਦੀ ਹੱਦ ਟੱਪਦਿਆਂ ਦੀ ਕਸੂਰ ਨਾਲੇ ਵਿਚ ਲਿਫਾਫੇ ਤੇ ਹੋਰ ਗੰਦ-ਮੰਦ ਸੁੱਟ ਕੇ ਇਸ ਦੀ ਹਾਲਤ ਅਤਿਮਲੀਨ ਕਰ ਦਿੱਤੀ ਹੈ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਨਹਿਰ ਕਹਿੰਦੀ ਹੋਵੇ ਜ਼ਰਾ ਤਰਸ ਕਰੋ ਤੇ ਕਸੂਰ ਨਾਲਾ ਕਹਿੰਦਾ ਹੋਵੇ ਮੇਰਾ ਭਰਾਓ ਕੀ ਕਸੂਰ ? ਜੰਡਿਆਲਾ ਗੁਰੂ ਫਲਾਈਓਵਰ 'ਤੇ ਉਚਾਈ ਤੋਂ ਦਿੱਸਦੀ ਉਕਤ ਨਹਿਰ ਕਰਕੇ ਸ਼ਹਿਰ ਵਾਸੀਆਂ ਦਾ 'ਪਰਦਾ' ਰੋਜ਼ਾਨਾ ਜੱਗ-ਜ਼ਾਹਿਰ ਹੋ ਰਿਹਾ ਹੈ। ਗੁਰੂ ਨਗਰੀ ਵਿਖੇ ਗੁਰੂ ਦੇ ਦਰਸ਼ਨਾਂ ਨੂੰ ਆਉਂਦੀ ਸੰਗਤ ਆਖਿਰ ਕੀ ਸੋਚਦੀ ਹੋਵੇਗੀ।

----

ਨਹਿਰ ਦੇ ਲਾਗੋਂ ਲੰਘਣਾ ਮੁਹਾਲ

ਇਸ ਸਬੰਧ ਵਿਚ ਸਥਾਨਕ ਕੁਝ ਚੇਤੰਨ ਲੋਕਾਂ ਨੇ ਕਿਹਾ ਕਿ ਉਕਤ ਨਹਿਰ ਤੇ ਨਾਲੇ ਕੋਲੋਂ ਲੰਘਣਾ ਮੁਹਾਲ ਹੋ ਜਾਂਦਾ ਹੈ ਕਿਉਂਕਿ ਗੰਦਗੀ ਦੀ ਭਰਮਾਰ ਹੈ। ਇੰਜ ਲੱਗਦਾ ਹੈ ਜਿਵੇਂ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਨੇ ਨਹਿਰੀ ਵਿਭਾਗ ਨੇ ਅੱਖਾਂ ਫੇਰ ਲਈਆਂ ਹੋਣ। ਤਾਰਾਂ ਵਾਲੇ ਪੁਲ ਕੋਲੋਂ ਹੀ ਨਹਿਰ ਵਿਚ ਸੁੱਟੀ ਜਾਂਦੀ ਗੰਦਗੀ ਨਜ਼ਰ ਆਉਣ ਲੱਗ ਪੈਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਗੈਰ-ਜ਼ਿੰਮੇਵਾਰ ਲੋਕ ਨਹਿਰ ਵਿਚ ਮਰੇ ਜਾਨਵਰ ਸੁੱਟ ਦਿੰਦੇ ਹਨ ਜਿਸ ਕਾਰਨ ਨੱਕ ਸਾੜਵੀਂ ਬਦਬੂ ਪੈਦਾ ਹੁੰਦੀ ਹੈ। ਕਾਬਲੇਗੌਰ ਹੈ ਕਿ ਤਾਰਾਂ ਵਾਲੇ ਪੁਲ ਕੋਲ ਨਹਿਰ ਦੇ ਚੜਦੇ ਪਾਸਿਓਂ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਲਈ ਨਹਿਰੀ ਪਾਣੀ ਜਾਰੀ ਕੀਤਾ ਜਾਂਦਾ ਹੈ।

----

ਕਾਗਜ਼ਾਂ ਨੇ ਖਾ ਲਈ ਨਹਿਰ ਦੇ ਸੁੰਦਰੀਕਰਨ ਦੀ ਯੋਜਨਾ

ਨਹਿਰ ਦੇ ਸ਼ਹਿਰ ਵਾਲੇ ਪਾਸੇ ਸੁੰਦਰੀਕਰਨ ਦੀ ਯੋਜਨਾ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਬਣਾਈ ਸੀ ਤੇ ਪ੍ਰਾਜੈਕਟ ਲਈ ਲੋੜੀਂਦੀ ਰਾਸ਼ੀ ਵੀ ਪ੍ਰਵਾਨ ਕੀਤੀ ਗਈ ਸੀ। ਸੁੰਦਰੀਕਰਨ ਤਹਿਤ ਇਸ ਪਾਸੇ ਮਨਮੋਹਕ ਸੈਰਗਾਹ ਵਜੋਂ ਵਿਕਸਤ ਕਰਨਾ ਸੀ। ਨਹਿਰ ਦੇ ਤਾਰਾਂ ਵਾਲੇ ਪੁਲ ਤੇ ਫਿਰ ਤਰਨ ਤਾਰਨ ਰੋਡ ਤੱਕ ਮਸਨੂਈ ਝੀਲ ਬਣਾ ਕੇ ਉਸ ਵਿਚ ਬੇੜੀਆਂ ਚਲਾਉਣ ਦੀ ਯੋਜਨਾ ਵੀ ਸੀ ਤਾਂ ਜੋ ਸ਼ਹਿਰੀ ਲੋਕ ਮਨੋਰੰਜਨ ਕਰ ਸਕਣ ਪਰ ਪ੍ਰਾਜੈਕਟ ਕਾਗਜ਼ਾਂ ਵਿਚ ਦੱਬੇ ਜਾਣ ਕਰਕੇ ਲੋਕਾਂ ਦੇ ਪੱਲੇ ਬਦਬੂ ਪੈ ਰਹੀ ਹੈ।

------

ਕਸੂਰ ਨਾਲੇ ਦਾ ਮੰਦਾ ਹਾਲ

ਸ਼ਹਿਰ ਟੱਪਦਿਆਂ ਸਾਰ ਕਸੂਰ ਨਾਲੇ ਦੀ ਮਾੜੀ ਹਾਲਤ ਨਜ਼ਰੀਂ ਪੈਂਦੀ ਹੈ। ਦੋ ਦਹਾਕੇ ਪਹਿਲਾਂ ਇਸ ਡਰੇਨ ਵਿਚ ਮੱਛੀਆਂ, ਡੱਡੂ, ਕੱਛੂਕੁੰਮੇ, ਜੋਕਾਂ ਆਦਿ ਜਲ ਜੀਵਾਂ ਦੀ ਭਰਮਾਰ ਹੁੰਦੀ ਸੀ। ਬਦਕਿਸਮਤੀ ਨਾਲ ਬਟਾਲਾ ਸ਼ਹਿਰ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲ੍ਹਾ ਤੇ ਉਦਯੋਗਿਕ ਫੋਕਲ ਪੁਆਇÎੰਟ ਅੰਮਿ੍ਰਤਸਰ ਦਾ ਗੈਰ ਸੋਧਿਆ ਹੋਇਆ ਸੀਵਰੇਜ ਇਸ ਡਰੇਨ ਵਿਚ ਪੈਣ ਕਾਰਨ ਇਸ ਦਾ ਪਾਣੀ ਜ਼ਹਿਰੀਲਾ ਹੋ ੋਗਿਆ ਤੇ ਜਲ ਜੀਵ ਵਿਚਾਰੇ ਮਰ ਗਏ।

--------

ਨਹਿਰ ਦੀ ਸਫ਼ਾਈ ਕਰਵਾ ਕੇ ਸੈਰਗਾਹ ਬਣਾਓ

ਇਸ ਦੌਰਾਨ ਇਸ ਗੰਭੀਰ ਮੁੱਦੇ 'ਤੇ ਗੱਲਬਾਤ ਕਰਦਿਆਂ ਅੰਮਿ੍ਰਤਸਰ ਵਿਕਾਸ ਮੰਚ ਆਗੂਆਂ ਪ੍ਰੋਫੈਸਰ ਮੋਹਨ ਸਿੰਘ,ਚਰਨਜੀਤ ਸਿੰਘ ਗੁਮਟਾਲਾ, ਪਿੰ੍ਰਸੀਪਲ ਕੁਲਵੰਤ ਸਿੰਘ ਅਣਖੀ, ਦਲਜੀਤ ਸਿੰਘ ਕੋਹਲੀ, ਮਨਮੋਹਨ ਸਿੰਘ ਬਰਾੜ, ਲਖਬੀਰ ਸਿੰਘ ਘੁੰਮਣ, ਸੁਰਿੰਦਰਜੀਤ ਸਿੰਘ ਬਿੱਟੂ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚੋਂ ਲੰਘਦੀ ਨਹਿਰ ਦੇ ਹਿੱਸੇ ਨੂੰ ਤੁਰੰਤ ਸਾਫ ਕਰਵਾਇਆ ਜਾਵੇ ਤੇ ਇਸ ਦੇ ਪਾਸਿਆਂ ਨੂੰ ਸੁੰਦਰ ਕਰਕੇ ਇਥੇ ਸੈਰਗਾਹ ਕਾਇਮ ਕੀਤੀ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ×¿ç×Æ ò¶Ö