ਘਰ ਵਿਚ ਵੜ ਕੇ ਲੱਖਾਂ ਦੇ ਗਹਿਣੇ ਚੋਰੀ

Updated on: Wed, 16 May 2018 08:49 PM (IST)
  

ਜੇਐੱਨਐੱਨ, ਅੰਮਿ੫ਤਸਰ : ਚੋਰ ਗਿਰੋਹ ਦੇ ਮੈਂਬਰ ਬੀਤੇ ਦਿਨ ਰਾਮਬਾਗ ਇਲਾਕੇ ਵਿਚ ਸਥਿਤ ਇਕ ਘਰ ਵਿਚ ਵੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਜਰੂਰੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਦੇ ਬਾਅਦ ਕੇਸ ਦਰਜ ਕਰ ਲਿਆ ਹੈ। ਏਐੱਸਆਈ ਬਿਕਰਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਦਾ ਪਤਾ ਲਗਾ ਕੇ ਛੇਤੀ ਗਿ੫ਫਤਾਰ ਕਰ ਲਿਆ ਜਾਵੇਗਾ। ਰਾਜਿੰਦਰ ਸਿੰਘ ਨੇ ਰਾਮਬਾਗ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਸਾਰਾ ਪਰਿਵਾਰ ਘਰ ਤੋਂ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਅਣਪਛਾਤੇ ਚੋਰ ਖਿੜਕੀ ਤੋੜ ਕੇ ਘਰ ਵਿਚ ਵੜ ਗਏ। ਦੋਸ਼ੀਆਂ ਨੇ ਕਮਰਿਆਂ ਵਿਚ ਰੱਖਿਆ ਸਾਰਾ ਸਮਾਨ ਖਿਲਾਰ ਦਿੱਤਾ। ਕੀਮਤੀ ਗਹਿਣੇ ਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ðÅîìÅ× ÇÂñ