ਮੰਗਾਂ ਦੇ ਹੱਕ 'ਚ ਕਿਸਾਨਾਂ ਨੇ ਘੇਰਿਆ ਐੱਸਐੱਸਪੀ ਦਫ਼ਤਰ

Updated on: Mon, 16 Apr 2018 09:26 PM (IST)
  
î¿× » ç¶ Ô¾

ਮੰਗਾਂ ਦੇ ਹੱਕ 'ਚ ਕਿਸਾਨਾਂ ਨੇ ਘੇਰਿਆ ਐੱਸਐੱਸਪੀ ਦਫ਼ਤਰ

ਜਸਵਿੰਦਰ ਸਿੰਘ ਬਹੋੜੂ, ਅੰਮਿ੫ਤਸਰ

ਕਿਸਾਨਾਂ ਨਾਲ ਸਬੰਧਿਤ ਪਿਛਲੇ ਇਕ ਸਾਲ ਤੋਂ ਬਕਾਇਆ ਪਏ ਮਾਮਲਿਆਂ ਦੇ ਤੁਰੰਤ ਨਿਪਟਾਰੇ, ਕਿਸਾਨ ਵਧੀਕੀਆਂ ਰੋਕਣ, ਨਸ਼ਿਆਂ ਖਿਲਾਫ਼ ਮੁਹਿੰਮ ਵਿੱਢਣ, ਕਣਕ ਦੀ ਸਹੀ ਤੇ ਤੁਰੰਤ ਖਰੀਦ ਆਦਿ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਨੇ ਐਸਐਸਪੀ ਦਫ਼ਤਰ ਦਿਹਾਤੀ ਨੂੰ ਘੇਰਦਿਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਕਾਬਲੇਗੌਰ ਹੈ ਕਿ ਪਿਛਲ ਇਕ ਸਾਲ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਕਮੇਟੀ ਨੇ ਬੀਤੇ ਦਿਨੀਂ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ ਸੀ ਜਿਸ ਦੇ ਤਹਿਤ ਅੱਜ ਕਿਸਾਨਾਂ ਨੇ ਉਤਸ਼ਾਹ ਨਾਲ ਧਰਨੇ ਵਿਚ ਹਿੱਸਾ ਲਿਆ ਤੇ ਕਿਸਾਨਾਂ ਨੂੰ ਤੁਰੰਤ ਨਿਆਂ ਦੇਣ ਲਈ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਾਇਆ ਕਿ ਕਿਸਾਨਾਂ ਨਾਲ ਹੋਈਆਂ ਵਧੀਕੀਆਂ ਦੇ ਮਾਮਲੇ ਚਿਰਾਂ ਤੋਂ ਲਟਕ ਰਹੇ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੋਇਆ। ਇਸ ਦੌਰਾਨ ਬਾਅਦ ਦੁਪਹਿਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਕਿਸਾਨਾਂ ਨੂੰ ਮੰਗਾਂ ਦੇ ਤੁਰੰਤ ਨਿਪਟਾਰੇ ਦਾ ਭਰੋਸਾ ਦਿੱਤਾ ਜਿਸ ਉਪਰੰਤ ਕਿਸਾਨਾਂ ਨੇ ਧਰਨੇ ਨੂੰ ਚੁੱਕ ਲਿਆ।

----

ਕੁਝ ਮੰਗਾਂ ਮੰਨੀਆਂ

ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਮੀਤ ਪ੍ਰਧਾਨ ਨੇਤਾ ਸਰਵਨ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਬਾਅਦ ਦੁਪਹਿਰ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਦੇ ਦੱਸਿਆ ਕਿ ਉਨ੍ਹਾਂ ਦੀਆਂ ਚਾਰ-ਪੰਜ ਕੇਸਾਂ ਦਾ ਨਿਪਟਾਰਾ ਤੁਰੰਤ ਕਰ ਦਿੱਤਾ ਗਿਆ ਹੈ। ਕਿਰਲਗੜ੍ਹ ਮਾਮਲੇ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਭਿੰਡੀ ਸੈਦਾਂ ਕਤਲ ਕੇਸ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪਿੰਡ ਤਲਵੰਡੀ ਥਾਣਾ ਕੱਥੂਨੰਗਲ ਦੇ ਕਿਸਾਨ ਦੇ ਫਾਈਨਾਂਸ ਕੰਪਨੀ ਵੱਲੋਂ ਖੋਹੇ ਗਏ ਟਰੈਕਟਰ ਨੂੰ ਇਕ ਦੋ ਦਿਨਾਂ ਵਿਚ ਪੀੜਤ ਕਿਸਾਨ ਨੂੰ ਸੌਂਪ ਦਿੱਤਾ ਜਾਵੇਗਾ ਤੇ ਇਸ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਧੋਖਾ ਦੇਣ ਵਾਲੇ ਏਜੰਟਾਂ ਖਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਕਿਸਾਨਾਂ ਨੇ ਕਣਕ ਦੀ ਖਰੀਦ ਤੁਰੰਤ ਕਰਵਾਉਣ ਲਈ ਅਪੀਲ ਕੀਤੀ ਤੇ ਇਸ ਸਬੰਧ ਵਿਚ ਸਰਕਾਰ ਦੇ ਨੁਮਾਇੰਦਿਆਂ ਨਾਲ 19 ਅਪ੍ਰੈਲ ਨੂੰ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ।

----

ਨਸ਼ਿਆਂ ਖਿਲਾਫ ਹੋਵੇ ਤੁਰੰਤ ਕਾਰਵਾਈ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਵਿਚ ਨਸ਼ਿਆਂ ਖਿਲਾਫ਼ ਸ਼ਿਕੰਜਾ ਕੱਸਣ ਲਈ ਤੁਰੰਤ ਪੁਲਿਸ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਕਰਕੇ ਨੌਜਵਾਨੀ ਦਾ ਲਗਾਤਾਰ ਘਾਣ ਹੋ ਰਿਹਾ ਹੈ। ਇਸ ਮੌਕੇ ਪੁੱਜੇ ਕਿਸਾਨਾਂ ਵਿਚ ਗੁਰਪਾਲ ਸਿੰਘ , ਹਰਵਿੰਦਰ ਸਿੰਘ ਭਲਾਈਪੁਰ , ਸਵਿੰਦਰ ਸਿੰਘ ਰੂਪੋਵਾਲੀ , ਗੁਰਵਿੰਦਰ ਸਿੰਘ ਭੈਰੋਵਾਲ , ਗੁਰਦੇਵ ਸਿੰਘ ਵਰਪਾਲ , ਚਰਨ ਸਿੰਘ ਕਲੇਰ , ਜਗਤਾਰ ਸਿੰਘ ਖਤਰਾਵਾਂ , ਬਲਦੇਵ ਸਿੰਘ ਕਲੇਰ, ਦਿਲਬਾਗ ਸਿੰਘ ਚੌਕ ਮਿਸ਼ਰੀ ਖਾਂ, ਲਖਵਿੰਦਰ ਸਿੰਘ ਇਤਆਦਿ ਮੌਜੂਦ ਸਨ ¢ ਸਤਨਾਮ ਸਿੰਘ ਸਿਠਆਲਾ, ਰਣਜੀਤ ਸਿੰਘ ਕਲੇਰ ਬਾਲਾ, ਸਕੱਤਰ ਸਿੰਘ ਕੋਟਲਾ , ਅਮਰਬੀਰ ਸਿੰਘ ਜੋਧਾਨਗਰੀ , ਬਾਜ ਸਿੰਘ , ਗੁਰਦੇਵ ਸਿੰਘ , ਲਖਵਿੰਦਰ ਸਿੰਘ ਡਾਲਾ, ਬਲਦੇਵ ਕਲੇਰ, ਮੁਖਤਾਰ ਭੰਗਵਾਂ ਆਦਿ ਕਿਸਾਨ ਆਗੂ ਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਪੁੱਜੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¿× » ç¶ Ô¾