ਟੀਮ ਸੱਭਰ੍ਹਾ ਨੇ ਖੇਡਿਆ ਨਾਟਕ 'ਅੰੰਮਿ੫ਤ ਦੀ ਸ਼ਕਤੀ'

Updated on: Mon, 16 Apr 2018 08:40 PM (IST)
  
Çõ Ö ÇòðÃÅ

ਟੀਮ ਸੱਭਰ੍ਹਾ ਨੇ ਖੇਡਿਆ ਨਾਟਕ 'ਅੰੰਮਿ੫ਤ ਦੀ ਸ਼ਕਤੀ'

ਸਿਟੀਪੀ106)-

ਪਿ੫ਤਪਾਲ ਸਿੰਘ ਸ਼ਾਹਕੋਟ

ਗੁਰਦੁਆਰਾ ਸ੫ੀ ਗੁਰੂ ਸਿੰਘ ਸਭਾ ਸ਼ਾਹਕੋਟ ਵਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਰਾਮਗੜੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਾਰਮਿਕ ਨਾਟਕ ਕਰਵਾਏ ਗਏ। ਸਿੱਖ ਵਿਰਸਾ ਨਾਟਕ ਟੀਮ ਸੱਭਰ੍ਹਾ ਜ਼ਿਲ੍ਹਾ 'ਤਰਨਤਾਰਨ ਦੇ ਡਾਇਰੈਕਟਰ ਕਰਨੈਲ ਸਿੰਘ ਸੱਭਰ੍ਹਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਾਟਕੀ ਟੀਮ ਵੱਲੋ ਵੱਖ-ਵੱਖ ਨਾਟਕ ਖੇਡ ਕੇ ਸਰੋਤਿਆਂ ਨੰੂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਨਾਟਕੀ ਟੀਮ ਵੱਲੋਂ ਖਾਲਸਾ ਸਾਜਨਾ ਦਿਵਸ ਸਬੰਧੀ ਪਹਿਲਾ ਨਾਟਕ 'ਅੰੰਮਿ੫ਤ ਦੀ ਸ਼ਕਤੀ' ਖੇਡਿਆ ਗਿਆ ਜਿਸ ਵਿਚ ਸ੫ੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਬੇ-ਕੁਚਲੇ ਲੋਕਾਂ ਨੂੰ ਅੰਮਿ੫ਤ ਦੀ ਦਾਤ ਬਖ਼ਸ਼ ਕੇ ਜ਼ੁਲਮ ਤੇ ਜਾਬਰ ਹਕੂਮਤ ਵਿਰੁੱਧ ਲੜਨ ਲਈ ਤਿਆਰ ਕੀਤਾ ਵਿਖਾਇਆ ਗਿਆ। ਭਾਰਤ ਦੇਸ਼ ਦੀ ਅਜ਼ਾਦੀ ਲਈ ਬੱਬਰ ਅਕਾਲੀਆਂ ਵੱਲੋਂ ਪਾਏ ਗਏ ਯੋਗਦਾਨ ਨੰੂ ਦਰਸਾਂਉਦਾ ਦੂਸਰਾ ਨਾਟਕ 'ਬੱਬਰ ਅਕਾਲੀ ਲਹਿਰ' ਖੇਡਿਆ ਗਿਆ ਜਿਸ ਵਿਚ ਸਿੱਖ ਸੂਰਮਿਆਂ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਜਿਕਰ ਕੀਤਾ ਗਿਆ ਕਿ ਕਿਸ ਤਰ੍ਹਾਂ ਬੱਬਰਾਂ ਨੇ ਦੁਆਬੇ ਖੇਤਰ ਵਿਚ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਪੰਜਾਬ ਦੇ ਨੌਜਵਾਨਾ ਦੀ ਤਰਸਯੋਗ ਹਾਲਤ ਨੰੂ ਬਿਆਨ ਕਰਦੀ ਕੋਰਿਓਗ੫ਾਫੀ ਰਾਹੀਂ ਨਸ਼ਿਆਂ 'ਚ ਡੱੁਬੀ ਜਵਾਨੀ ਬਾਰੇ ਚਾਨਣਾ ਪਾਇਆ ਗਿਆ ¢ ਪਾਖੰਡੀ ਬਾਬਿਆਂ ਸਬੰਧੀ ਖੇਡੇ ਗਏ ਹਾਸਰਸ ਨਾਟਕ ਦਾ ਦਰਸ਼ਕਾ ਨੇ ਖੂਬ ਅਨੰਦ ਮਾਣਿਆ। ਅਖੀਰ ਵਿਚ ਭਾਈ ਪਾਲ ਸਿੰਘ ਫਰਾਂਸ ਵਾਲਿਆਂ ਨੇ ਇਕੱਠ ਨੰੂ ਸੰਬੋਧਨ ਕਰਦਿਆ ਕਿਹਾ ਕਿ ਸਾਨੰੂ ਕੀਰਤਨ, ਕਥਾ ਦਰਬਾਰਾ ਤੋਂ ਹਟ ਕੇ ਸਿੱਖ ਵਿਰਸੇ ਨਾਲ ਸਬੰਧਤ ਨਾਟਕ ਖੇਡਣ ਦੀ ਜਰੂਰਤ ਇਸ ਕਰਕੇ ਪਈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਬ ਸ੫ੀ ਗੁਰੂ ਗ੫ੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਕੁਰਾਹੇ ਪੈ ਰਹੀ ਹੈ ¢ ਉਨ•ਾਂ ਸੰਗਤ ਨੂੰ ਅੰਮਿ੫ਤ ਛਕ ਕੇ ਸਿੰਘ ਸਜਣ ਦੀ ਅਪੀਲ ਕੀਤੀ ਤੇ ਨਾਟਕ ਕਰਵਾਉਣ ਲਈ ਸਹਿਯੋਗ ਦੇਣ 'ਤੇ ਰਾਮਗੜੀਆ ਸਕੂਲ ਦੀ ਪ੫ਬੰਧਕ ਕਮੇਟੀ ਤੇ ਪ੫ਧਾਨ ਡਾ. ਅਰਵਿੰਦਰ ਸਿੰਘ ਰੂਪਰਾ ਦਾ ਧੰਨਵਾਦ ਕੀਤਾ ¢ ਇਸ ਮੌਕੇ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ, ਸੀਨੀਅਰ ਪ੫ਧਾਨ ਕਮਲਜੀਤ ਸਿੰਘ, ਹਰਪਾਲ ਸਿੰਘ, ਪਿ੫ਤਪਾਲ ਸਿੰਘ ਪ੫ਧਾਨ ਹਾਊਸਫੈੱਡ, ਹੈੱਡ ਗ੫ੰਥੀ ਭਾਈ ਪ੫ਭਜੀਤ ਸਿੰਘ ਘੋਲੀਆ, ਹਰਵਿੰਦਰ ਸਿੰਘ ਖਾਲਸਾ, ਗੁਰਮਤਿ ਸੰਗੀਤ ਸਭਾ ਦੇ ਪ੫ਧਾਨ ਭਾਈ ਹਰਦੀਪ ਸਿੰਘ ਖਾਲਸਾ ਪਿਆਰਾ ਸਿੰਘ ਡੱਬ, ਸਿਮਰਨਜੀਤ ਸਿੰਘ ਲਵਲੀ, ਪਾਲਸਿੰਘ ਬਿਜਲੀ ਵਾਲੇ, ਭਾਈ ਕਿ੫ਪਾਲ ਸਿੰਘ, ਗੁਰਪਾਸ ਸਿੰਘ ਭਾਟੀਆ, ਪਰਮਿੰਦਰ ਸਿੰਘ , ਭਾਈ ਮਨਜੀਤ ਸਿੰਘ ਭਾਟੀਆ, ਭਾਈ ਸਰਬਜੀਤ ਸਿੰਘ ਢੰਡੋਵਾਲ, ਭਾਈ ਮਨਮੀਤ ਸਿੰਘ, ਪ੫ਭਪਾਲ ਸਿੰਘ, ਤਲਵਿੰਦਰ ਸਿੰਘ ਕਿਰਨਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çõ Ö ÇòðÃÅ