ਐੱਸਡੀਐੱਮ ਵੱਲੋ ਕੰਨੀਆ ਖੁਰਦ ਗਊਸ਼ਾਲਾ ਦਾ ਦੌਰਾ

Updated on: Mon, 16 Apr 2018 08:21 PM (IST)
  
ÁËà âÆ  ÁËî

ਐੱਸਡੀਐੱਮ ਵੱਲੋ ਕੰਨੀਆ ਖੁਰਦ ਗਊਸ਼ਾਲਾ ਦਾ ਦੌਰਾ

ਨਵੇਂ ਸੈੱਡ ਦੀ ਉਸਾਰੀ ਲਈ ਦਿੱਤੇ 10 ਲੱਖ ਰੁਪਏ ਨਾਲ ਜਲਦੀ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ

ਸੀਟੀਪੀ107)

ਪਿ੫ਤਪਾਲ ਸਿੰਘ ਸ਼ਾਹਕੋਟ

ਅੱਜ ਨਜ਼ਦੀਕੀ ਪਿੰਡ ਕੰਨੀਆ ਖੁਰਦ ਵਿਖੇ ਉਸਾਰੀ ਗਈ ਗਊਸ਼ਾਲਾ ਦਾ ਐੱਸਡੀਐੱਮ ਸ਼ਾਹਕੋਟ ਸ੍ਰੀ ਮਤੀ ਨਵਨੀਤ ਕੌਰ ਬੱਲ ਵੱਲੋ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਸ੍ਰੀ ਮਤੀ ਨਵਨੀਤ ਕੌਰ ਬੱਲ ਨੇ ਸ੍ਰੀ ਨਰੇਸ਼ ਕੁਮਾਰ ਗੁਜਰਾਲ ਐੱਮਪੀ ਵੱਲੋ ਗਊਸ਼ਾਲਾ ਦੇ ਨਵੇਂ ਸੈੱਡ ਦੀ ਉਸਾਰੀ ਲਈ ਦਿੱਤੇ ਗਏ 10 ਲੱਖ ਰੁਪਏ ਦੀ ਗ੍ਰਾਂਟ ਨਾਲ ਮੈਨੇਜ਼ਮੈਂਟ ਨੂੰ ਜਲਦੀ ਕੰਮ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ। ਸ੍ਰੀ ਮਤੀ ਬੱਲ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਗਊਧਨ ਨੂੰ ਸੰਭਾਲਣ ਲਈ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਪ੍ਰਬੰਧਕਾਂ ਦਾ ਸਾਥ ਦਿੰਦੇ ਆਏ ਹਨ ਇਸੇ ਤਰ੍ਹਾਂ ਅੱਗੇ ਤੋ ਵੀ ਉਹ ਇਸ ਗਊਸ਼ਾਲਾ ਦੇ ਪ੍ਰਬੰਧਕਾਂ ਦਾ ਸਾਥ ਦੇਣ। ਇਸ ਮੌਕੇ ਪ੍ਰਬੰਧਕਾਂ ਵੱਲੋ ਐੱਸਡੀਐੱਮ ਸ਼ਾਹਕੋਟ ਵੱਲੋਂ ਗਊਸ਼ਾਲਾ ਦੀ ਬੇਹਤਰੀ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਵੱਲੋ ਦੁਸ਼ਾਲਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਕੁਮਾਰ ਰਿਹਾਨ, ਸੁਰਿੰਦਰਜੀਤ ਸਿੰਘ ਚੱਠਾ, ਡਾ. ਅਮਨਦੀਪ ਵੈਟਨਰੀ ਅਫਸਰ ਸ਼ਾਹਕੋਟ, ਸਾਧੂ ਰਾਮ ਸ਼ਰਮਾ, ਮਿਲਖਾ ਸਿੰਘ, ਤਰਸੇਮ ਲਾਲ ਐੱਸਡੀਓ ਪੰਚਾਇਤੀ ਰਾਜ, ਸੁਧੀਰ ਕਾਲ਼ੜਾ ਜੇ ਈ ਤੇ ਮੈਨੇਜਰ ਬਲਜੀਤ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁËà âÆ ÁËî