'ਨਰੋਏ ਸਮਾਜ ਲਈ ਅੌਰਤਾਂ ਦਾ ਸਿਹਤਮੰਦ ਹੋਣਾ ਜਰੂਰੀ '

Updated on: Mon, 16 Apr 2018 08:01 PM (IST)
  

ਪੱਤਰ ਪ੍ਰੇਰਕ, ਅੱਪਰਾ : ਕਸਬਾ ਅੱਪਰਾ ਦੇ ਨਜਦੀਕੀ ਪਿੰਡ ਚੱਕ ਸਾਹਬੂ ਵਿਚ ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ ਬਾਰੇ ਸੁਪਰਵਾਇਜਰ ਜਸਵੰਤ ਕੌਰ ਕਟਾਣਾ ਨੇ ਪਿੰਡ ਦੀਆਂ ਅੌਰਤਾਂ ਨੂੰ ਦੱਸਿਆ ਕਿ ਗਰਭਵਤੀ ਅੌਰਤਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਮਾਂ ਤੇ ਬੱਚੇ ਦੀ ਪੂਰਨ ਸਹਾਇਤਾ ਕੀਤੀ ਜਾਂਦੀ ਹੈ। ਜਿਵਂੇ ਕਿ ਪਹਿਲੇ ਬੱਚੇ ਦੀ ਮਾਂ ਬਣਨ 'ਤੇ ਸਰਕਾਰ ਵੱਲੋਂ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਜਾਂਦੀ ਹੈ। ਸਰਪੰਚ ਰਚਨਾ ਦੇਵੀ ਨੇ ਸਵਾਗਤੀ ਭਾਸ਼ਣ ਦੇ ਨਾਲ ਨਾਲ ਜਸਵੰਤ ਕੌਰ ਤੇ ਆਂਗਨਵਾੜੀ ਵਰਕਰ ਕਮਲਜੀਤ ਕੌਰ ਨਾਲ ਮਿਲ ਕੇ ਸਭ ਅੌਰਤਾਂ ਨੂੰ ਪੌਸ਼ਟਿਕ ਆਹਾਰ ਅਤੇ ਭਰੂਣ ਹੱਤਿਆ ਬਾਰੇ ਸਹੁੰ ਚੁਕਾਈ ਗਈ ਅਤੇ ਬਾਅਦ ਵਿੱਚ ਕਮਲਜੀਤ ਕੌਰ ਨੇ ਪੋਸ਼ਣ ਆਹਾਰ ਦੀ ਮਹੱਤਤਾ ਬਾਰੇ ਅੌਰਤਾਂ ਨੂੰ ਜਾਣਕਾਰੀ ਦਿੱਤੀ ਅਤੇ ਜ਼ੀਰੋ ਤੋਂ ਛੇ ਸਾਲ ਦੇ ਬੱਚਿਆਂ ਦਾ ਭਾਰ ਤੋਲਿਆ ਗਿਆ ਅਤੇ ਗਰਭਵਤੀ ਮਾਵਾਂ ਦੀ ਗੋਦ ਭਰਾਈ ਦੀ ਰਸਮ ਨਿਭਾਈ ਗਈ। ਜਸਵੰਤ ਕੌਰ ਨੇ ਦੱਸਿਆ ਕਿ ਅੱਜ ਦਾ ਇਹ ਪੋਸ਼ਣ ਅਤੇ ਸਿਹਤ ਸਬੰਧੀ ਪ੍ਰੋਗਰਾਮ ਸਰਕਲ ਅੱਪਰਾ ਦੇ ਪਿੰਡ ਛੌਕਰਾਂ,ਅੱਪਰਾ,ਗੜੀ ਮਹਾਂ ਸਿੰਘ,ਕਟਾਣਾ,ਚੀਮਾਂ ਕਲਾਂ, ਮਸਾਣੀ, ਤੂਰਾਂ ਸਮਰਾੜੀ,ਜੱਜਾਂ ਖੁਰਦ, ਪਾਲਨੋ, ਲਾਂਦੜਾ, ਥਲਾ, ਲੋਹਗੜ ਆਦਿ ਪਿੰਡਾਂ ਚ ਕਰਵਾਇਆ ਗਿਆ। ਇਸ ਸਮੇਂ ਸਲਿੰਦਰ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਕੌਰ ਨੰਬਰਦਾਰ, ਲਛਮੀ, ਕੌਛੱਲਿਆ, ਰਾਣੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਅੌਰਤਾਂ ਸ਼ਾਮਲ ਹੋਈਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: éð¯Â ¶ ÃîÅÜ