ਸੁਖਮਨ ਦੇ ਸਿਰ ਸੱਜਿਆ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦਾ ਖ਼ਿਤਾਬ

Updated on: Mon, 16 Apr 2018 07:51 PM (IST)
  
ùÖîé ç¶ Ç

ਸੁਖਮਨ ਦੇ ਸਿਰ ਸੱਜਿਆ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦਾ ਖ਼ਿਤਾਬ

ਅਮਨਦੀਪ ਸਿੰਘ, ਅੰਮਿ੫ਤਸਰ

ਦੈਨਿਕ ਜਾਗਰਣ, ਪੰਜਾਬੀ ਜਾਗਰਣ ਵਲੋਂ ਮਾਲ ਆਫ ਅੰਮਿ੫ਤਸਰ ਦੇ ਸਹਿਯੋਗ ਨਾਲ ਕਰਵਾਏ 'ਭੰਗੜਾ ਸੈਲੀਬਰੇਟਿੰਗ ਪੰਜਾਬ' ਓਪਨ ਭੰਗੜਾ ਮੁਕਾਬਲੇ ਦਾ ਗਰੈਂਡ ਫਿਨਾਲੇ ਧੂੰਮਧਾਮ ਧੜੱਕੇ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਫਾਈਨਲ ਵਿਚ ਪੁੱਜੇ ਪ੫ਤੀਯੋਗੀਆਂ ਨੂੰ ਬੇਸਬਰੀ ਨਾਲ ਇਸ ਪਲ ਦਾ ਇੰਤਜਾਰ ਸੀ। 'ਭੰਗੜਾ ਸੈਲੀਬਰੇਟਿੰਗ ਪੰਜਾਬ' ਦਾ ਖਿਤਾਬ ਸੁਖਮਨ ਸਿੰਘ ਦੇ ਸਿਰ ਸੱਜਿਆ, ਜਦੋਂ ਅਮਰਜੀਤ ਕੌਰ ਦੂਸਰੇ ਸਥਾਨ ਤੇ ਰਹੀ ਅਤੇ ਗੁਰਮੰਨਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਮਾਲ ਆਫ ਅੰਮਿ੫ਤਸਰ ਵਿਚ ਚੱੱਲ ਰਿਹਾ ਵਿਸਾਖੀ ਮੇਲਾ ਵੀ ਸੋਮਵਾਰ ਸ਼ਾਮ ਸਮਾਪਤ ਹੋ ਗਿਆ। ਐਤਵਾਰ ਦੀ ਦੇਰ ਸ਼ਾਮ ਮਾਲ ਆਫ ਅੰਮਿ੫ਤਸਰ ਵਿਚ ਦੈਨਿਕ ਜਾਗਰਣ, ਪੰਜਾਬੀ ਜਾਗਰਣ ਵਲੋਂ ਮਾਲ ਆਫ ਅੰਮਿ੫ਤਸਰ ਦੇ ਸਹਿਯੋਗ ਨਾਲ ਕਰਵਾਏ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦਾ ਫਿਨਾਲੇ ਦੇਖਣ ਲਈ ਦਰਸ਼ਕਾਂ ਦੀ ਭੀੜ ਉਮੜ ਪਈ। ਤਾੜੀਆਂ ਦੀ ਗੜਗੜਾਹਟ ਨੇ ਹਰ ਛੋਟੇ ਤੋਂ ਵੱਡੇ ਕਲਾਕਾਰ ਦਾ ਉਤਸ਼ਾਹ ਵਧਾਇਆ। 'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਗਰੈਂਡ ਫਿਨਾਲੇ ਦੌਰਾਨ ਮਾਲ ਆਫ ਅੰਮਿ੫ਤਸਰ ਵਿਚ ਏਸੀਪੀ ਪਰਵਿੰਦਰ ਕੌਰ ਆਰਮਜ਼ ਲਾਇੰਸਸ ਵਿਭਾਗ, ਪੀਸੀਐੱਸ ਡਾ. ਜੇਪੀ ਸਿੰਘ, ਡੀਐੱਨਆਰ ਹੋਟਲ ਦੇ ਐੱਮਡੀ ਕੁਲਵਿੰਦਰ ਸਿੰਘ, ਮਾਲ ਦੇ ਸੈਂਟਰ ਹੈੱਡ ਕਰਨਲ ਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ, ਜਦ ਕਿ ਐੱਨਜੀਓ ਸਵਯਮ ਦਕਸ਼ਿਤਾ ਐੱਨਜੀਓ ਦੇ ਪ੫ਧਾਨ ਮੈਡਮ ਖੁਸ਼ਬੂ, ਵਿਕਾਸ ਛੋਟੂ ਪ੫ਮੋਟਰ ਆਦਿ ਵਿਸ਼ੇਸ਼ ਤੌਰ ਤੇ ਪੁੱਜੇ। ਪੰਜਾਬੀ ਗੀਤਾਂ ਤੇ ਜਿੱਥੇ ਨੌਜਵਾਨ ਗੱਭਰੂਆਂ ਨੇ ਆਪਣਾ ਭੰਗੜਾ ਪੇਸ਼ ਕੀਤਾ, ਉੇਥੇ ਹੀ ਨੰਨੇ ਬੱਚਿਆਂ ਤੋਂ ਲੈ ਕੇ ਮੁਟਿਆਰਾਂ ਨੇ ਵੀ ਪੰਜਾਬੀ ਗੀਤਾਂ ਤੇ ਭੰਗੜੇ ਦੀ ਧਮਾਲ ਪਾਈ। ਇਸ ਦੌਰਾਨ ਐਂਕਰਿੰਗ ਰੱਜਤ ਸਬੀਕੀ ਨੇ ਕੀਤੀ। ਇਸ ਦੌਰਾਨ ਜੇਤੂ ਰਹੇ ਪ੫ਤੀਯੋਗੀਆਂ ਨੂੰ ਮੁੱਖ ਮਹਿਮਾਨਾਂ ਤੇ ਜੱਜਾਂ ਵਲੋਂ ਸ਼ੀਲਡਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੫ੋਗਰਾਮ ਦੇ ਹੈਪੀਨਸ ਪਾਰਟਨਰ 104.8 ਐੱਫਐੱਮ ਰੇਡੀਓ ਮਿਰਚੀ ਸਨ।

-----

ਇਨ੍ਹਾਂ ਨਿਭਾਈ ਜੱਜਾਂ ਦੀ ਭੂਮਿਕਾ

ਦੈਨਿਕ ਜਾਗਰਣ, ਪੰਜਾਬੀ ਜਾਗਰਣ ਵਲੋਂ ਮਾਲ ਆਫ ਅੰਮਿ੫ਤਸਰ ਦੇ ਸਹਿਯੋਗ ਨਾਲ ਕਰਵਾਏ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਗਰੈਂਡ ਫਿਨਾਲੇ ਦੌਰਾਨ ਪ੫ਸਿੱਧ ਡਰਾਮਾ ਡਾਇਰੈਕਟਰ ਤੇ ਅਦਾਕਾਰ ਸਾਜਨ ਕਪੂਰ ਤੇ ਮਿਸਿਜ ਇੰਡੀਆ ਪ੫ਾਈਡ ਆਫ ਨੇਸ਼ਨ 2017-18 ਦੇ ਜੇਤੂ ਤੇ ਅਦਾਕਾਰ ਡਾ. ਰਾਜਬੀਰ ਕੌਰ ਰੰਧਾਵਾ, ਕਿੰਗ ਸਿੰਘ ਗਾਇਕ ਤੇ ਰਸਦੀਪ ਭੁੱਲਰ ਵੀਡੀਓ ਡਾਇਰੈਕਟਰ, ਐਂਮੀ ਐਂਡ ਕਰਮ ਸਭਰਵਾਲ ਤੇ ਕੁਨਾਲ ਭੰਗੜਾ ਇਨਸਟ੫ਕਟਰ ਨੇ ਜੱਜਾਂ ਦੀ ਭੂਮਿਕਾ ਨਿਭਾਈ।

----

ਸੈਲੀਬਿ੫ਟੀ ਗੈਸਟਾਂ ਨਾਲ ਰਿਹਾ ਸੈਲਫੀਆਂ ਦਾ ਦੌਰ

'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਗਰੈਂਡ ਫਿਨਾਲੇ ਦੌਰਾਨ ਮਾਲ ਆਫ ਅੰਮਿ੫ਤਸਰ ਵਿਚ ਜੱਜਮੈਂਟ ਦੇ ਇਲਾਵਾ ਪ੫ਸਿੱਧ ਡਰਾਮਾ ਡਾਇਰੈਕਟਰ ਤੇ ਅਦਾਕਾਰ ਸਾਜਨ ਕਪੂਰ ਤੇ ਮਿਸਿਜ ਇੰਡੀਆ ਪ੫ਾਈਡ ਆਫ ਨੇਸ਼ਨ 2017-18 ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ ਤੇ ਸੈਲੀਬਿ੫ਟੀ ਗੈਸਟ ਵਜੋਂ ਸ਼ਾਮਿਲ ਹੋਏ। ਦਰਸ਼ਕਾਂ ਵਲੋਂ ਉਨ੍ਹਾਂ ਨਾਲ ਸੈਲ਼ਫੀਆਂ ਲੈਣ ਦਾ ਦੌਰ ਜਾਰੀ ਰਿਹਾ। ਮਿਸਿਜ ਇੰਡੀਆ ਪ੫ਾਈਡ ਆਫ ਨੇਸ਼ਨ 2017-18 ਦੇ ਸੁੰਦਰ ਕਰਾਊਨ ਨਾਲ ਸੱਜੇ ਡਾ. ਰਾਜਬੀਰ ਕੌਰ ਰੰਧਾਵਾ ਸਭ ਲਈ ਖਿੱਚ ਦਾ ਕੇਂਦਰ ਰਹੇ।

----

ਸਾਇਸ਼ਾ ਨੇ ਗੁੰਜਨ ਦੇ ਡਾਂਸ ਨੇ ਬਟੋਰੀਆਂ ਤਾੜੀਆਂ

'ਮਾਲ ਆਫ਼ ਅੰਮਿ੫ਤਸਰ' ਵਿਚ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਦੌਰਾਨ ਡੀਏਵੀ ਪਬਲਿਕ ਸਕੂਲ ਵਿਚ ਦੂਜੀ ਕਲਾਸ ਦੀ ਵਿਦਿਆਰਥਣ ਤੇ ਫਿਲਮੀ ਅਦਾਕਾਰ ਸਾਇਸ਼ਾ ਨੇ 'ਲੌਂਗ ਲਾਚੀ' ਗੀਤ ਤੇ ਆਪਣੀ ਗੈਸਟ ਪ੫ਫਾਰਮੈਂਸ ਨਾਲ ਤਾੜੀਆਂ ਬਟੋਰੀਆਂ। ਇਸੇ ਦੌਰਾਨ ਇਕ ਹੋਰ ਨੰਨੀ ਬੱਚੀ ਗੁੰਜਨ ਵਲੋਂ ਪੇਸ਼ ਕੀਤੇ ਭੰਗੜੇ ਨੇ ਵੀ ਦਰਸ਼ਕਾਂ ਦਾ ਮਨ ਮੋਹਿਆ।

------

ਵਿਸਾਖੀ ਮੇਲਾ ਹੋਇਆ ਸਮਾਪਤ

ਮਾਲ ਆਫ ਅੰਮਿ੫ਤਸਰ ਵਿਚ ਚੱਲ ਰਿਹਾ ਵਿਸਾਖੀ ਮੇਲਾ ਵੀ ਸੋਮਵਾਰ ਸ਼ਾਮ ਸਮਾਪਤ ਹੋ ਗਿਆ। ਪੰਜਾਬੀ ਪੇਂਡੂ ਦਿੱਖ ਵਿਚ ਸੱਜੇ ਸਟਾਲ, ਫਨ-ਮਸਤੀ ਨਾਲ ਭਰੇ ਮਾਹੌਲ ਅਤੇ ਭੰਗੜੇ ਦੀ ਥਾਪ ਤੇ ਥਿਰਕਦੇ ਕਲਾਕਾਰਾਂ ਦੇ ਜੋਸ਼ ਨੇ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਵਿਸਾਖੀ ਦੀਆਂ ਖੁਸ਼ੀਆਂ ਨੂੰ ਦੁਗਣਾ ਕਰ ਦਿੱਤਾ। ਮਾਲ ਦੇ ਸੈਂਟਰ ਹੈੱਡ ਕਰਨਲ ਮਨਦੀਪ ਸਿੰਘ ਨੇ ਦੱਸਿਆ ਕਿ ਮਾਲ ਵਿਚ ਆਯੋਜਿਤ ਵਿਸਾਖੀ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਪਹੁੰਚ ਕੇ ਆਨੰਦ ਮਾਣਿਆ। ਚਾਰ ਦਿਨਾਂ ਚੱਲੇ ਇਸ ਮੇਲੇ ਦੌਰਾਨ ਗੇਮਾਂ ਵੀ ਕਰਵਾਈਆਂ ਗਈਆਂ। ਜੇਤੂਆਂ ਨੂੰ ਤੋਹਫੇ ਦੇ ਕੇ ਵੀ ਨਿਵਾਜਿਆ ਜਾਵੇਗਾ।

----

'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇੇ ਨਤੀਜੇ

ਨੰਬਰ-1

'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਗਰੈਂਡ ਫਿਨਾਲੇ ਦੌਰਾਨ 9 ਸਾਲ ਦਾ ਸੁਖਮਨ ਸਿੰਘ ਜੇਤੂ ਰਿਹਾ। ਇਸ ਪ੫ਤੀਯੋਗਤਾ ਦੌਰਾਨ ਸੁਖਮਨ ਦੇ ਜੇਤੂ ਰਹਿਣ ਤੇ ਉਸ ਦੇ ਪਿਤਾ ਅਮਰਪ੫ੀਤ ਸਿੰਘ ਅਤੇ ਮਾਂ ਉਪਦੇਸ਼ ਕੌਰ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ। ਸੁਖਮਨ ਸਪਰਿੰਗ ਡੇਲ ਸਕੂਲ ਵਿਚ ਚੌਥੀ ਕਲਾਸ ਦਾ ਵਿਦਿਆਰਥੀ ਹੈ।

ਨੰਬਰ-2

ਅਮਰਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਅਮਰਜੀਤ ਕੌਰ ਦੀ ਮਾਂ ਬਲਵਿੰਦਰ ਕੌਰ ਸੰਧੂ ਮਾਲ ਆਫ ਅੰਮਿ੫ਤਸਰ ਵਿਚ ਵੀ ਨੌਕਰੀ ਕਰਦੇ ਹਨ। ਜਦ ਉਨ੍ਹਾਂ ਦੀ ਬੇਟੀ ਅਮਰਜੀਤ ਕੌਰ ਦਾ ਨਾਂ ਜੇਤੂਆਂ ਵਿਚ ਬੋਲਿਆ ਗਿਆ ਤਾਂ ਉਹ ਭਾਵੁਕ ਹੋ ਗਏ। ਬਲਵਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਾਰ੍ਹਵੀਂ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਇਥੇ ਹੀ ਫੂਡ ਕਾਰਨਰ ਵਿਚ ਨੌਕਰੀ ਰਹੀ ਹੈ ਅਤੇ ਉਸ ਨੂੰ ਗਿੱਧੇ-ਭੰਗੜੇ ਦਾ ਬੇਹੱਦ ਸ਼ੌਂਕ ਹੈ।

ਨੰਬਰ-3

ਗੁਰਮੰਨਤ ਸਿੰਘ ਇਸ 'ਭੰਗੜਾ ਸੈਲੀਬਰੇਟਿੰਗ ਪੰਜਾਬ' ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਆਪਣੇ ਪਿਤਾ ਪਿੰਦਰਜੀਤ ਸਿੰਘ ਅਤੇ ਮਾਂ ਸੀਮਾ ਦਿਓਲ ਨਾਲ ਮਾਲ ਆਫ ਅੰਮਿ੫ਤਸਰ ਪੁੱਜਾ। ਪੰਜਾਬੀ ਗੱਭਰੂ ਦੇ ਪਹਿਰਾਵੇ ਵਿਚ ਸੱਜੇ ਗੁਰਮੰਨਤ ਨੇ ਇਸ ਦੌਰਾਨ ਤੀਜਾ ਸਥਾਨ ਹਾਸਲ ਕੀਤਾ। 10 ਸਾਲਾਂ ਗੁਰਮੰਨਤ ਸਿੰਘ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਸੈਂਟ ਜੈਵੀਅਰ ਸਕੂਲ ਚੰਡੀਗੜ੍ਹ ਵਿਚ ਪੜ੍ਹਦਾ ਹੈ।

-----

ਇਨ੍ਹਾਂ ਨੂੰ ਮਿਲੇ ਕੰਨਸਨਲੇਸ਼ਨ ਪ੫ਾਈਜ਼

ਪੁਨੀਤ ਕੌਰ, ਸਿਮਰਨਜੀਤ ਡਿਪਟੀ, ਆਰਤੀ, ਗੁੰਜਨ ਅਤੇ ਵਿਕਾਸ ਉਰਫ ਕਨਫ ਆਦਿ ਨੂੰ 'ਭੰਗੜਾ ਸੈਲੀਬਰੇਟਿੰਗ ਪੰਜਾਬ' ਦੇ ਗਰੈਂਡ ਫਿਨਾਲੇ ਦੌਰਾਨ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਕੰਨਸਨਲੇਸ਼ਨ ਪ੫ਾਈਜ ਵੀ ਦਿੱਤੇ ਗਏ। ਇਸ ਦੇ ਨਾਲ ਹੀ ਪ੫ਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਸਾਰੇ ਪ੫ਤੀਯੋਗੀਆਂ ਨੂੰ ਜੱਜਾਂ ਤੇ ਮੁੱਖ ਮਹਿਮਾਨਾਂ ਵਲੋਂ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਸਰਟੀਫਿਕੇਟ ਦਿੱਤੇ ਗਏ।

------

ਜੱਜਾਂ ਤੇ ਮੁੱਖ ਮਹਿਮਾਨਾਂ ਨੂੰ ਕੀਤਾ ਸਨਮਾਨਿਤ

ਦੈਨਿਕ ਜਾਗਰਣ, ਪੰਜਾਬੀ ਜਾਗਰਣ ਵਲੋਂ ਇਸ ਦੌਰਾਨ ਮੁੱਖ ਮਹਿਮਾਨਾਂ ਏਸੀਪੀ ਪਰਵਿੰਦਰ ਕੌਰ ਆਰਮਜ਼ ਲਾਇੰਸਸ ਵਿਭਾਗ, ਪੀਸੀਐੱਸ ਡਾ. ਜੇਪੀ ਸਿੰਘ, ਡੀਐੱਨਆਰ ਹੋਟਲ ਦੇ ਐੱਮਡੀ ਕੁਲਵਿੰਦਰ ਸਿੰਘ, ਮਾਲ ਦੇ ਸੈਂਟਰ ਹੈੱਡ ਕਰਨਲ ਮਨਦੀਪ ਸਿੰਘ, ਐੱਨਜੀਓ ਸਵਯਮ ਦਕਸ਼ਿਤਾ ਐੱਨਜੀਓ ਦੇ ਪ੫ਧਾਨ ਮੈਡਮ ਖੁਸ਼ਬੂ ਅਤੇ ਜੱਜਾਂ ਵਿਚ ਪ੫ਸਿੱਧ ਡਰਾਮਾ ਡਾਇਰੈਕਟਰ ਤੇ ਅਦਾਕਾਰ ਸਾਜਨ ਕਪੂਰ ਤੇ ਮਿਸਿਜ ਇੰਡੀਆ ਪ੫ਾਈਡ ਆਫ ਨੇਸ਼ਨ 2017-18 ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ, ਕਿੰਗ ਸਿੰਘ ਗਾਇਕ ਤੇ ਰਸਦੀਪ ਭੁੱਲਰ, ਐਂਮੀ ਐਂਡ ਕਰਮ ਸਭਰਵਾਲ ਤੇ ਕੁਨਾਲ ਭੰਗੜਾ ਇਨਸਟ੫ਕਟਰ ਨੂੰ ਵਿਸ਼ੇਸ਼ ਤੌਰ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਕਿੰਗ ਸਿੰਘ ਗਾਇਕ ਨੇ ਆਪਣਾ ਗੀਤ ਵੀ ਦਰਸ਼ਕਾਂ ਦੇ ਰੂਬਰੁ ਕੀਤਾ।

-----

-----ਬਾਕਸ----ਕੋਟਸ----

ਦੈਨਿਕ ਜਾਗਰਣ ਤੇੇ ਪੰਜਾਬੀ ਜਾਗਰਣ ਵਲੋਂ ਮਾਲ ਆਫ ਅੰਮਿ੫ਤਸਰ ਦੇ ਸਹਿਯੋਗ ਨਾਲ ਕਰਵਾਇਆ 'ਭੰਗੜਾ ਸੈਲੀਬਰੇਟਿੰਗ ਪੰਜਾਬ' ਬਹੁਤ ਹੀ ਵਧੀਆ ਉਪਰਾਲਾ ਹੈ। ਅਜਿਹੇ ਉਪਰਾਲਿਆਂ ਨਾਲ ਨੌਜਵਾਨ ਕਲਾਕਾਰਾਂ ਤੇ ਹੁਨਰਮੰਦ ਬੱਚਿਆਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਿਆ ਹੈ।

ਜੱਜ, ਡਾ. ਰਾਜਬੀਰ ਕੌਰ ਰੰਧਾਵਾ ਤੇ ਅਦਾਕਾਰ ਸਾਜਨ ਕਪੂਰ

------

ਬਾਕਸ----ਕੋਟਸ---

ਭੰਗੜਾ ਪ੫ਤੀਯੋਗਤਾ ਦੌਰਾਨ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਨਾਲ ਜੁੜਣ ਦਾ ਸੁੁਨੇਹਾ ਵੀ ਮਿਲਿਆ ਹੈ। ਜਿਸ ਲਈ ਦੈਨਿਕ ਜਾਗਰਣ ਤੇੇ ਪੰਜਾਬੀ ਜਾਗਰਣ ਤੇ ਮਾਲ ਆਫ ਅੰਮਿ੫ਤਸਰ ਵਧਾਈ ਦੇ ਪਾਤਰ ਹਨ।

-ਜੱਜ, ਕਿੰਗ ਸਿੰਘ ਗਾਇਕ ਤੇ ਰਸਦੀਪ ਭੁੱਲਰ

-----

ਬਾਕਸ---ਕੋਟਸ----

ਭੰਗੜਾ ਪੰਜਾਬੀਆਂ ਦੀ ਸ਼ਾਨ ਹੈ। ਇਸ ਤਰ੍ਹਾਂ ਦੀਆਂ ਪ੫ਤੀਯੋਗਤਾਵਾਂ ਕਰਵਾਉਣੀਆਂ ਵਧੀਆ ਉਪਰਾਲਾ ਹੈ।ਜਾਗਰਣ ਤੇੇ ਪੰਜਾਬੀ ਜਾਗਰਣ ਵਲੋਂ ਵਧੀਆ ਉਪਰਾਲਾ ਕੀਤਾ ਗਿਆ।

ਜੱਜ, ਐਂਮੀ ਐਂਡ ਕਰਮ ਸਭਰਵਾਲ ਤੇ ਕੁਨਾਲ ਭੰਗੜਾ ਇਨਸਟ੫ਕਟਰ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ã¹Öîé ç¶ Ç