ਕਰੋੜਾਂ ਦੇ ਗਾਇਬ ਹੋਏ ਝੋਨੇ ਨੇ ਖੜ੍ਹੇ ਕੀਤੇ ਸਵਾਲ : ਭੀਰੀ

Updated on: Mon, 16 Apr 2018 07:24 PM (IST)
  
Õð¯ó» ç¶ ×

ਕਰੋੜਾਂ ਦੇ ਗਾਇਬ ਹੋਏ ਝੋਨੇ ਨੇ ਖੜ੍ਹੇ ਕੀਤੇ ਸਵਾਲ : ਭੀਰੀ

ਮਨਜਿੰਦਰ ਸਿੰਘ ਚੰਦੀ, ਜੰਡਿਆਲਾ ਗੁਰੂ : ਪਿੰਡ ਗਹਿਰੀ ਮੰਡੀ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ ਨੇ ਜੰਡਿਆਲਾ ਗੁਰੂ ਵਿਖੇ ਵੀਰੂ ਮੱਲ ਰਾਈਸ ਮਿੱਲ ਵਿੱਚ ਹੋਏ 52 ਕਰੋੜ ਰੁਪਏ ਦੇ ਸਰਕਾਰੀ ਝੋਨੇ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਘਪਲਾ ਸ਼ੈਲਰ ਮਾਲਕ ਵੱਲੋਂ ਇਕੱਲੇ ਹੀ 400 ਟਰੱਕ ਸਰਕਾਰੀ ਝੋਨਾ ਵੇਚ ਕੇ ਭੱਜ ਜਾਣ ਦਾ ਨਹੀਂ ਜਦਕਿ ਸਚਾਈ ਇਹ ਹੈ ਕਿ ਗਾਇਬ 400 ਟਰੱਕ ਸਰਕਾਰੀ ਝੋਨਾ ਫੂਡ ਸਪਲਾਈ ਵਿਭਾਗ ਅੰਮਿ੫ਤਸਰ ਦੇ ਭਿ੫ਸ਼ਟ ਇੰਸਪੈਕਟਰ ਅਧਿਕਾਰੀਆਂ ਵੱਲੋਂ ਕੀਤੀ ਕੁਰੱਪਸ਼ਨ ਦੀ ਭੇਂਟ ਚੜ੍ਹ ਗਿਆ ਹੈ। ਇਹ 52 ਕਰੋੜ ਰੁਪਏ ਦਾ ਝੋਨਾ ਕਦੀ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਸ਼ੈਲਰ ਵਿੱਚ ਲਗਾਇਆ ਹੀ ਨਹੀਂ ਸੀ। ਸਰਪੰਚ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ 400 ਟਰੱਕ ਸਰਕਾਰੀ ਝੋਨਾ 10-15 ਦਿਨਾਂ ਵਿੱਚ ਹੀ ਸ਼ੈਲਰ ਵਿੱਚੋਂ ਗਾਇਬ ਹੋ ਗਿਆ। ਉਨਾਂ ਕਿਹਾ ਕਿ ਵੇਅਰ ਹਾਊਸ ਮਹਿਕਮੇ ਦਾ ਕੋਈ ਮੁਲਾਜ਼ਮ ਫਰਾਰ ਨਹੀ ਹੋਇਆ। ਫਿਰ ਫੂਡ ਸਪਲਾਈ ਇੰਸਪੈਕਟਰ ਕਿਉਂ ਫਰਾਰ ਹੋ ਗਿਆ, ਕਿਉਂ ਫੂਡ ਸਪਲਾਈ ਵਿਭਾਗ ਵੱਲੋਂ ਵਿਜੀਲੈਂਸ ਵਿਭਾਗ ਪੈਡੀ ਘਪਲੇ ਨਾਲ ਸੰਬੰਧਤ ਪੂਰਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਹੈ। ਸਰਪੰਚ ਨੇ ਅੰਮਿ੫ਤਸਰ ਦੇ ਫੂਡ ਸਪਲਾਈ ਇੰਸਪੈਕਟਰਾਂ ਵੱਲ ਉਂਗਲ ਚੁੱਕਦੇ ਹੋਏ ਕਿਹਾ ਕਿ ਇਹ ਇੰਸਪੈਕਟਰ ਆਟਾ-ਦਾਲ ਸਕੀਮ ਦੀ ਗਰੀਬਾਂ ਦੀ ਸਸਤੇ ਭਾਅ ਦੀ ਕਣਕ ਵਿੱਚ ਘਪਲੇ ਕਰ ਕੇ ਕਈ ਕਰੋੜਪਤੀ ਹੋ ਚੁੱਕੇ ਹਨ। ਉਨਾਂ ਕਿਹਾ ਕਿ ਵਿਭਾਗ ਦੇ ਚਾਰ-ਪੰਜ ਇੰਸਪੈਕਟਰਾਂ ਵੱਲੋ ਬਣਾਈਆਂ ਕਰੋੜਾਂ ਦੀਆਂ ਬੇਨਾਮੀ ਜਾਇਦਾਦਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਇਨਾਂ ਬੇਨਾਮੀ ਸੰਪੱਤੀਆਂ ਨੂੰ ਜ਼ਬਤ ਕੀਤਾ ਜਾਵੇ।

----

ਅਧਿਕਾਰੀਆਂ ਨੇ ਦੋਸ਼ਾਂ ਨੂੰ ਨਕਾਰਿਆ

ਇਸ ਸੰਬੰਧ ਵਿਚ ਡੀਐਫਐਸਸੀ ਏਪੀ ਸਿੰਘ ਨੇ ਸਰਪੰਚ ਭੀਰੀ ਵੱਲੋਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਬਿਲਕੁਲ ਝੂਠ ਬੋਲਦਾ ਹੈ ਤੇ ਇਹ ਪਹਿਲਾਂ ਵੀ ਮਹਿਕਮੇ ਬਾਰੇ ਗਲਤ ਖਬਰਾਂ ਲਗਾ ਕੇ ਤੰਗ ਪ੫ੇਸ਼ਾਨ ਕਰਦਾ ਰਿਹਾ ਹੈ।

ਇੰਸਪੈਕਟਰ ਵਿਨੋਦ ਖੋਸਲਾ ਨੇ ਕਿਹਾ ਕਿ ਦੋਸ਼ ਜਿਹੜਾ ਮਰਜ਼ੀ ਲਗਾ ਸਕਦਾ ਹੈ ਪਰ ਮੈਂ ਵੀ ਦੋਸ਼ ਲਗਾਉਣ ਨੂੰ ਲਗਾ ਸਕਦਾ ਹਾਂ ਕਿ ਇਹ ਸਰਪੰਚ ਦੀ ਹੀ ਸਹਿਮਤੀ ਨਾਲ ਹੋਇਆ। ਦੋਸ਼ ਹੁਣ ਜੋ ਵੀ ਮੇਰੇ 'ਤੇ ਮਰਜ਼ੀ ਲਗਾਏ ਜਾਣ, ਮੇਰਾ ਇਹ ਇਲਾਕਾ ਹੀ ਨਹੀਂ ਹੈ।

ਇੰਸਪੈਕਟਰ ਗੁਰਜਿੰਦਰ ਸਿੰਘ, ਏਐਫਐਸੳ ਸ਼ਿਵ ਰਾਜ ਖੰਨਾ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਬੰਦ ਸੀ ਅਤੇ ਇੰਸਪੈਕਟਰ ਨਵਕਰਨ ਸਿੰਘ ਭਿੰਡਰ ਨੇ ਫੋਨ ਹੀ ਨਹੀਂ ਚੁੱਕਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õð¯ó» ç¶ ×