ਸਰੰਡਰ ਕਰਨ ਆਇਆ ਸ਼ਰਾਬ ਦਾ ਸਮੱਗਲਰ ਫਰਾਰ

Updated on: Tue, 13 Mar 2018 09:26 PM (IST)
  

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਸਰੰਡਰ ਕਰਨ ਆਇਆ ਸ਼ਰਾਬ ਦਾ ਤਸਕਰ ਹੌਲਦਾਰ ਦੀ ਲਾਪ੫ਵਾਹੀ ਨਾਲ ਕੋਰਟ ਕੰਪਲੈਕਸ ਚੋਂ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਫਰਾਰ ਹੋਏ ਮੁਲਜ਼ਮ ਸੁਧੀਰ ਰਿਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਕੇਸ ਵਿੱਚ ਹੌਲਦਾਰ ਅਮਰਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬਿਹਾਰ ਦੇ ਵਾਸੀ ਸੁਧੀਰ ਰਿਸ਼ੀ ਦੇ ਖਿਲਾਫ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਅਕਤੂਬਰ 2013 ਵਿੱਚ ਸ਼ਰਾਬ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਉਸ ਕੇਸ ਚੋਂ ਫਰਾਰ ਹੋ ਗਿਆ। ਕੁਝ ਦਿਨ ਪਹਿਲਾਂ ਉਸ ਨੇ ਥਾਣਾ ਮਾਡਲ ਟਾਊਨ ਵਿੱਚ ਖੁਦ ਸਰੰਡਰ ਕਰ ਦਿੱਤਾ। ਇਸ ਕੇਸ ਵਿੱਚ ਪੁਲਿਸ ਲਾਈਨ ਵਿੱਚ ਤਾਇਨਾਤ ਹੌਲਦਾਰ ਅਮਰਜੀਤ ਸਿੰਘ ਨੇ ਦੋਸ਼ੀ ਸੁਧੀਰ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਅਮਰਜੀਤ ਸਿੰਘ ਨੇ ਸੁਧੀਰ ਨੂੰ ਬਖਸ਼ੀਖਾਨੇ ਚੋਂ ਬਾਹਰ ਕੱਿਢਆ ਤੇ ਕਨੂੰੂਨੀ ਪ੫ਕਿਰਿਆ ਦੇ ਮੁਤਾਬਕ ਉਸ ਦੀ ਫੋਟੋ ਖਿੱਚ ਲਈ। ਸੁਧੀਰ ਨੇ ਸਰੰਡਰ ਹੋਣ ਆਏ ਹੋਰ ਦੋਸ਼ੀਆਂ ਦੀ ਵੀ ਫੋਟੋ ਕਰਨੀ ਸੀ, ਜਿਸ ਚੱਲਦੇ ਉਹ ਸੁਧੀਰ ਨੂੰ ਬਖਸ਼ੀਖਾਨੇ ਦੇ ਬਾਹਰ ਛੱਡ ਕੇ ਹੀ ਚਲਾ ਗਿਆ। ਕੁਝ ਸਮੇਂ ਬਾਅਦ ਅਮਰਜੀਤ ਜਦ ਵਾਪਸ ਆਇਆ ਤਾਂ ਸੁਧੀਰ ਫਰਾਰ ਹੋ ਚੁੱਕਾ ਸੀ। ਅਮਰਜੀਤ ਨੇ ਸੁਧੀਰ ਨੂੰ ਲੱਭਣ ਦਾ ਯਤਨ ਕੀਤਾ ਪਰ ਉਸ ਬਾਰੇ ਕੁਝ ਵੀ ਪਤਾ ਨਾ ਲੱਗਿਆ। ਇਸ ਮਾਮਲੇ ਵਿੱਚ ਪੁਲਿਸ ਲਾਈਨ ਵਿੱਚ ਤੈਨਾਤ ਸਬ-ਇੰਸਪੈਕਟਰ ਅਨਵਰ ਮਸੀਹ ਦੇ ਬਿਆਨਾਂ ਉੱਪਰ ਫਰਾਰ ਹੋਏ ਦੋਸ਼ੀ ਸੁਧੀਰ ਰਿਸ਼ੀ ਅਤੇ ਹੌਲਦਾਰ ਅਮਰਜੀਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ô½ñç Åð çÆ