ਬਿਜਲੀ ਦਰਾਂ 'ਚ ਵਾਧੇ ਨਾਲ ਜਨਤਾ ਵਿੱਚ ਰੋਸ : ਚੌਧਰੀ ਯਸ਼ਪਾਲ

Updated on: Tue, 13 Mar 2018 09:12 PM (IST)
  

ਪੱਤਰ ਪੇ੫ਰਕ, ਲੁਧਿਆਣਾ : ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਤੇ ਲਾਰੇ ਲਾ ਕੇ ਧੋਖੇ ਨਾਲ ਸੱਤਾ ਹਾਸਲ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੫ਗਟਾਵਾ ਵਾਰਡ ਨੰ. 8 ਤੋਂ ਕੌਂਸਲਰ ਚੌਧਰੀ ਯਸ਼ਪਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਤਾਂ ਕੀ ਦੇਣੀ ਸਗੋਂ ਐੱਸਸੀ ਸਮਾਜ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਿਜਲੀ ਰੇਟਾਂ ਵਿਚ ਵਾਧਾ ਜਿਥੇ ਲੋਕਾਂ ਦੇ ਬਿਜਲੀ ਦੇ ਬਿਲ ਕਈ ਹਜ਼ਾਰ ਰੁਪਏ ਆ ਰਹੇ ਹਨ ਜਿਸ ਲੋਕਾਂ ਵਿਚ ਸਰਕਾਰ ਦੇ ਇਸ ਫੈਸਲੇ ਪ੫ਤੀ ਬਹੁਤ ਜ਼ਿਆਦਾ ਰੋਸ ਹੈ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਜਾਣ ਬੁੱਝ ਕੇ ਲੋਕ ਵਿਰੋਧੀ ਫੈਸਲੇ ਲੈ ਰਹੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਤੋਂ ਹੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਭਾਜਪਾ ਦੇ ਰਾਜ ਨੂੰ ਯਾਦ ਕਰਨ ਪਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇìÜñÆ ç¶ ð