ਐੱਨਓਸੀ ਜਾਰੀ ਹੋਣ ਤੋਂ ਬਾਅਦ ਵੀ ਨਹੀਂ ਹੋ ਰਹੀਆਂ ਰਜਿਸਟਰੀਆਂ

Updated on: Tue, 13 Mar 2018 09:11 PM (IST)
  
Á˵ éúÃÆ ÜÅ

ਐੱਨਓਸੀ ਜਾਰੀ ਹੋਣ ਤੋਂ ਬਾਅਦ ਵੀ ਨਹੀਂ ਹੋ ਰਹੀਆਂ ਰਜਿਸਟਰੀਆਂ

ਪੱਤਰ ਪ੫ੇਰਕ, ਲੁਧਿਆਣਾ : ਲੁਧਿਆਣਾ ਕਚਹਿਰੀਆਂ ਦੇ ਸਮੂਹ ਵਕੀਲਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਨਗਰ ਨਿਗਮ ਲੁਧਿਆਣਾ/ਗਲਾਡਾ ਵੱਲੋਂ ਜਾਰੀ ਕੀਤੀਆਂ ਗਈਆਂ ਐੱਨਓਸੀ ਤੋਂ ਬਾਅਦ ਵੀ ਸਬ-ਰਜਿਸਟਰਾਰ ਲੁਧਿਆਣਾ (ਪੂਰਬੀ) ਵਿੱਚ ਤੈਨਾਤ ਰਜਿਸਟਰੀ ਕਲਰਕ ਵਲੋਂ ਰਜਿਸਟਰੀਆਂ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ। ਇਸ ਸਬੰਧੀ ਅੱਜ ਐਡਵੋਕੇਟ ਹਰਪਾਲ ਸਿੰਘ, ਐਡਵੋਕੇਟ ਹਰੀਸ਼ ਗੁਪਤਾ, ਐਡਵੋਕੇਟ ਰਮਨਦੀਪ ਬੱਤਰਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਸਮੂਹ ਵਕੀਲਾਂ ਨੇ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਕਿ ਸਬੰਧਤ ਕਲਕਰ ਨੂੰ ਹਟਾਇਆ ਜਾਵੇ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਆਮ ਜਨਤਾ ਨੇ ਵੀ ਪਿਛਲੀ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਆਪਣੇ ਪਲਾਟਾਂ ਅਤੇ ਮਕਾਨਾਂ ਨੂੰ ਰੈਗੁਲਰ ਕਰਵਾ ਕੇ ਸਬੰਧਤ ਵਿਭਾਗ ਪਾਸੋਂ ਐੱਨਓਸੀ ਲਈ ਹੋਈ ਹੈ ਪਰ ਸਬ-ਰਜਿਸਟਰਾਰ ਦਫਤਰ ਲੁਧਿਆਣਾ ਪੂਰਬੀ ਵਿੱਚ ਤੈਨਾਤ ਕਲਰਕ ਇਸ ਨੂੰ ਨਾਮੰਜੂਰ ਕਰਕੇ ਰਜਿਸਟਰੀ ਨਹੀਂ ਕਰ ਰਿਹਾ ਜਦੋਂ ਕਿ ਰਜਿਸਟਰਾਰ ਵੱਲੋਂ ਇਸ ਤਰਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ। ਜਦੋਂ ਕਿ ਕਲਰਕ ਅਨੇਕਾਂ ਰਜਿਸਟਰੀਆਂ ਤੇ ਬਿਨ੍ਹਾਂ ਵਜ੍ਹਾ ਹੀ ਇਤਰਾਜ ਲਗਾ ਕੇ ਵਾਪਸ ਮੋੜ ਰਿਹਾ ਹੈ, ਜੋ ਕਿ ਸਿੱਧੇ ਤੌਰ ਤੇ ਰਿਸ਼ਵਤ ਵੱਲ ਇਸ਼ਾਰਾ ਕਰ ਰਹੀ ਹੈ। ਇਸ ਮੌਕੇ ਤੇ ਐਡਵੋਕੇਟ ਪੀਐਸ ਮਾਂਗਟ, ਜੇਐਸ ਮਾਂਗਟ, ਡੀਆਰ ਖੱਤਰੀ, ਮੋਹਨ ਸਿੰਘ, ਪੰਕਜ ਮੱਕੜ, ਜੁਲਫਕਾਰ ਭੁੱਟੋ, ਰਿਤੇਸ਼ ਧੀਰ, ਰਾਕੇਸ਼ ਸ਼ਰਮਾ, ਪਰਮਿੰਦਰ ਸਿੰਘ ਸੰਧੂ, ਸੋਨੂੰ ਅਰੋੜਾ, ਨਾਨਕ ਢੱਲ, ਸੰਦੀਪ, ਵਿਸ਼ਾਲ, ਅਸ਼ਵਨੀ ਕਸ਼ਿਅਪ, ਅਜੇ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਤਜਿੰਦਰ ਪਾਲ ਸਿੰਘ ਤੇ ਹੋਰ ਵੀ ਸ਼ਾਮਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á˵ éúÃÆ ÜÅ