ਰੈਲੀ 'ਚ ਪਹੁੰਚੇ ਹਲਕਾ ਵਸੀਆਂ ਦਾ ਧਾਂਧਲੀ ਨੇ ਕੀਤਾ ਧੰਨਵਾਦ

Updated on: Tue, 13 Mar 2018 09:06 PM (IST)
  
ÕË êàé çÆ ð

ਰੈਲੀ 'ਚ ਪਹੁੰਚੇ ਹਲਕਾ ਵਸੀਆਂ ਦਾ ਧਾਂਧਲੀ ਨੇ ਕੀਤਾ ਧੰਨਵਾਦ

ਬਲਜੀਤ ਜਮਾਲਪੁਰ, ਲੁਧਿਆਣਾ

ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਅਤੇ ਉਨ੍ਹਾਂ ਦੇ ਪਤੀ ਕੁਲਰਾਜ ਸਿੰਘ ਗਰੇਵਾਲ ਵਿਦੇਸ਼ ਦੌਰੇ ਤੇ ਹਨ ਪਰ ਇਸ ਦੇ ਬਾਵਯੂਦ ਉਨ੍ਹਾਂ ਦੇ ਸੈਂਕੜੇ ਸਮੱਰਥਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਰੱਖੀ 'ਹਰ ਘਰ ਵਿੱਚ ਨੌਕਰੀ' ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਤੇ ਬੀਬੀ ਬਿੱਟੀ ਦੇ ਓਐੱਸਡੀ ਰਾਜਿੰਦਰ ਸਿੰਘ ਧਾਂਧਲੀ ਨੇ 33 ਫੁੱਟ ਰੋਡ ਮੁੰਡੀਆਂ ਵਿਖੇ ਆਪਣੇ ਦਫ਼ਤਰ 'ਚ ਰੈਲੀ ਨੂੰ ਕਾਮਜਾਬ ਕਰਨ ਲਈ ਵੱਡੀ ਗਿਣਤੀ 'ਚ ਪਹੁੰਚੇ ਹਲਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੱਲ ਕਰਦਿਆਂ ਰਾਜਿੰਦਰ ਸਿੰਘ ਧਾਂਧਲੀ ਨੇ ਕਿਹਾ ਕਿ ਬੀਬੀ ਬਿੱਟੀ ਨੇ ਉਨ੍ਹਾਂ ਦੀ ਡਿਊਟੀ ਹਲਕਾ ਸਾਹਨੇਵਾਲ ਤੋਂ ਵੱਡਾ ਕਾਫਲਾ ਰੈਲੀ ਸਥਾਨ ਤੇ ਲਿਜਾਣ ਦੀ ਲਗਾਈ ਸੀ ਜਿਸ ਤੇ ਵਰਕਰਾਂ ਅਤੇ ਲੀਡਰਸ਼ਿਪ ਨੇ ਪੁਰਾ ਪਹਿਰਾ ਦਿੱਤਾ ਜਿਸ ਦੇ ਚੱਲਦਿਆਂ ਹਰ ਪਿੰਡ ਵਿੱਚੋਂ ਵਰਕਰ ਪੂਰੇ ਜੋਸ਼ ਨਾਲ ਇਸ ਰੈਲੀ ਵਿੱਚ ਪਹੁੰਚੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÕË êàé çÆ ð