24 ਘੰਟੇ ਲੋਕਾਂ ਦੇ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ : ਠੁਕਰਾਲ

Updated on: Tue, 13 Mar 2018 09:00 PM (IST)
  
ÜéåÅ é×ð Ã

24 ਘੰਟੇ ਲੋਕਾਂ ਦੇ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ : ਠੁਕਰਾਲ

ਹਰਜੋਤ ਸਿੰਘ ਅਰੋੜਾ, ਲੁਧਿਆਣਾ

ਜਨਤਾ ਨਗਰ ਸਮਾਲ ਸਕੇਲ ਮੈਨੂੰ. ਐਸੋਸੀਏਸ਼ਨ (ਰਜਿ.) ਦੇ ਅਹੱੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੁੱਗਰੀ ਰੋਡ ਵਿਖੇ ਹੋਟਲ ਸਿਲਵਰ ਸਟੋਨ ਵਿਖੇ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੫ਧਾਨ ਅਤੇ ਵਾਰਡ ਨੰ. 39 ਤੋਂ ਕੌਂਸਲਰ ਜਿੱਤੇ ਜਸਪ੫ੀਤ ਕੌਰ ਠੁਕਰਾਲ ਦੇ ਪਤੀ ਜਸਵਿੰਦਰ ਸਿੰਘ ਠੁਕਰਾਲ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਬੋਲਦਿਆ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਇਹ ਜਿੱਤ ਦਾ ਸਿਹਰਾ ਐਸੋਸੀਏਸ਼ਨ ਅਤੇ ਸਮੁੱਚੀ ਇੰਡਸਟਰੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਤਕੜੇ ਹੋ ਕੇ ਸਾਰੀ ਚੋਣ ਮੁਹਿੰਮ ਚਲਾਈ ਅਤੇ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਜਿੰਮੇਵਾਰੀ ਨਾਲ ਇਸ ਚੋਣ ਮੁਹਿੰਮ ਨੂੰ ਜਿੱਤ ਵਿੱਚ ਤਬਦੀਲ ਕੀਤਾ। ਇਸ ਸਮੇਂ ਬੋਲਦਿਆ ਜਨਰਲ ਸਕੱਤਰ ਸਵਿੰਦਰ ਸਿੰਘ ਹੂੰਝਣ ਨੇ ਕਿਹਾ ਕਿ ਠੁਕਰਾਲ ਦੀ ਜਿੱਤ ਪਿਛਲੇ ਲੰਮੇਂ ਸਮੇਂ ਤੋਂ ਇੰਡਸਟਰੀ ਦੀ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਨਤੀਜਾ ਹੈ। ਠੁਕਰਾਲ ਜਮੀਨ ਨਾਲ ਜੁੜੇ ਹੋਏ ਨੇਤਾ ਵਜੋਂ ਇਲਾਕੇ ਵਿੱਚ ਵਿਚਰੇ ਸਾਰਾ ਦਿਨ ਸੰਗਤ ਲਈ ਹਾਜਰ ਰਹਿਣ ਵਾਲੇ ਇਸ ਸੇਵਾਦਾਰ ਨੂੰ ਵਾਰਡ ਦੇ ਵੋਟਰਾਂ ਨੇ ਆਪਣਾ ਅਸ਼ੀਰਵਾਦ ਦੇ ਕੇ ਕੀਤੀ ਸੇਵਾ ਦਾ ਮੁੱਲ ਮੋੜਿਆ ਹੈ। ਹੂੰਝਣ ਨੇ ਕਿਹਾ ਕਿ ਆਤਮ ਨਗਰ ਹਲਕੇ ਵਿੱਚ ਇੰਨ੍ਹੀ ਵੱਡੀ 2116 ਵੋਟਾਂ ਦੀ ਲੀਡ ਇਹ ਸਾਬਿਤ ਕਰਦੀ ਹੈ ਕਿ ਵੋਟਰਾ ਨੇ ਠੁਕਰਾਲ ਨੂੰ ਆਪਣਾ ਭਵਿੱਖ ਦਾ ਆਤਮ ਨਗਰ ਹਲਕੇ ਦਾ ਨੇਤਾ ਮੰਨ ਲਿਆ ਹੈ। ਇਸ ਸਮੇ ਗੁਰਦੀਪ ਸਿੰਘ ਗਰਚਾ ਨੇ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਿੱਲ ਰੋਡ ਤੋਂ ਗਿਆਸਪੁਰਾ ਤੱਕ ਕਾਂਗਰਸ ਪਾਰਟੀ ਦਾ ਇਕਲੋਤਾ ਕੌਸਲਰ ਠੁਕਰਾਲ ਜਿੱਤੇ ਹਨ ਜਿਸ ਨਾਲ ਸਾਬਿਤ ਹੁੰਦਾ ਹੈ ਹੁਣ ਜਨਤਾ ਜਾਗਰੂਕ ਹੋ ਚੁੱਕੀ ਹੈ ਜਨਤਾ ਨੇ ਠੁਕਰਾਲ ਨੂੰ ਜਿਤਾ ਕੇ ਇਹ ਸੰਦੇਸ਼ ਦਿੱਤਾ ਹੈ ਕਿ ਕੰਮ ਦਾ ਮੁੱਲ ਪੈਦਾ ਹੈ ਅਤੇ ਠੁਕਰਾਲ ਨੂੰ ਇਮਾਨਦਾਰੀ ਨਾਲ ਕੀਤੀ ਮਿਹਨਤ ਤੇ ਮੋਹਰ ਲਗਾਈ ਹੈ। ਅੰਤ ਵਿੱਚ ਠੁਕਰਾਲ ਨੇ ਧੰਨਵਾਦ ਕਰਦੇ ਹੋਇਆ ਕਿਹਾ ਕਿ ਜੋ ਆਸ ਤੇ ਉਮੀਦ ਰੱਖਕੇ ਵਾਰਡ ਵਾਸੀਆ ਨੇ ਇਤਨੀ ਵੱਡੀ ਲੀਡ ਨਾਲ ਜਿੱਤ ਦਿੱਤੀ ਹੈ ਉਸ ਦਾ ਮੁੱਲ ਤਾਂ ਨਹੀ ਮੋੜ ਸਕਦੇ ਪ੫ੰਤੂ ਵਿਕਾਸ ਦੀਆਂ ਹਨੇਰੀ ਲਿਆ ਕੇ ਸਹਿਰ ਦੇ ਸਭ ਤੋਂ ਖੂਬਸੂਰਤ ਵਾਰਡ ਬਣਾ ਕੇ ਆਸ ਤੇ ਉਮੀਦ ਤੇ ਖਰਾ ਉਤਰਾਂਗਾ। ਇਸ ਸਮੇਂ ਇੰਦਰਜੀਤ ਸਿੰਘ ਜੀਐੱਸ, ਵਲੈਤੀ ਰਾਮ ਦੁਰਗਾ, ਅਮਰੀਕ ਸਿੰਘ ਘੜਿਆਲ, ਹਰਜੀਤ ਸਿੰਘ ਪਨੇਸਰ, ਪਵਨ ਕੁਮਾਰ ਢੰਡ, ਅਜਮੇਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਠੁਕਰਾਲ, ਜਸਵੰਦ ਸਿੰਘ ਪਨੇਸਰ, ਬਲਵਿੰਦਰ ਸਿੰਘ ਪ੫ੀਤ, ਰਜਿੰਦਰ ਸਿੰਘ ਕਲਸੀ, ਪਰਮਿੰਦਰ ਸਿੰਘ ਹੈਪੀ, ਬਲਬੀਰ ਸਿੰਘ ਰਾਜਾ, ਵਿੱਕੀ ਦੁਰਗਾ, ਕੁਲਦੀਪ ਸਿੰਘ ਸੰਧੂ, ਪ੫ਦੀਪ ਸਿੰਘ ਗਿੱਲ, ਸੁਮੇਸ ਕੋਛੜ, ਚਰਨਜੀਤ ਸਿੰਘ ਚੰਨੀ, ਰਜਿੰਦਰ ਸਿੰਘ ਪਦਮ, ਗੰਗਾ ਰਾਮ ਸਰਮਾ, ਸੁਖਚੈਨ ਸਿੰਘ, ਧਰਮਿੰਦਰ ਸੂਰ, ਦਰਸ਼ਨ ਸਿੰਘ, ਸਰਬਜੀਤ ਸਿੰਘ ਘਟੋੜੇ, ਜਗਦੇਵ ਸਿੰਘ ਬੈਨੀਪਾਲ, ਸਵਰਨ ਸਿੰਘ ਮੱਕੜ, ਦਵਿੰਦਰ ਕੁਮਾਰ ਭਟਨਾਗਰ ਅਤੇ ਰਜਨੀਸ ਖੁੱਲਰ, ਰਜੇਸ ਸੋਨਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÜéåÅ é×ð Ã