ਖੁੱਲ੍ਹੇ ਅਸਮਾਨ ਹੇਠ ਗਲ਼-ਸੜ ਰਹੇ ਮਾਪਿਆਂ ਦੇ ਚਾਅ

Updated on: Tue, 13 Mar 2018 08:57 PM (IST)
  
Ö¹¾ ñ·¶ ÁÃî

ਖੁੱਲ੍ਹੇ ਅਸਮਾਨ ਹੇਠ ਗਲ਼-ਸੜ ਰਹੇ ਮਾਪਿਆਂ ਦੇ ਚਾਅ

ਐੱਸਪੀ ਜੋਸ਼ੀ, ਲੁਧਿਆਣਾ

ਘਰ ਵਿੱਚ ਧੀ ਜੰਮਦੇ ਹੀ ਮਾਵਾਂ ਬਹੁਤ ਚਾਅ ਲਾਡ ਦੇ ਨਾਲ ਧੀਆਂ ਲਈ ਦਾਜ ਦਹੇਜ ਦਾ ਸਮਾਨ ਇੱਕਠਾ ਕਰਨਾ ਸ਼ੁਰੂ ਕਰਦੀਆਂ ਹਨ। ਆਪਸੀ ਤਾਲਮੇਲ ਦੀ ਕਮੀ ਕਾਰਨ ਅਸਫਲ ਹੋਏ ਵਿਆਹਾਂ ਦੇ ਮਾਮਲੇ ਵਿੱਚ ਇਹ ਗੱਲ ਵੂਮੈਨ ਸੈੱਲ ਤੱਕ ਪਹੰੁਚੇ ਤਾਂ ਫਿਰ ਚਾਵਾਂ ਲਾਡਾਂ ਨਾਲ ਬਣੇ ਇਸ ਦਾਜ ਦੀ ਦੁਰਦਸ਼ਾ ਵੇਖ ਹਰ ਕਿਸੇ ਦਾ ਦਿਲ ਭਰ ਆਉਂਦਾ ਹੈ। ਇਸੇ ਦਰਦ ਨੂੰ ਜ਼ਮੀਨੀ ਤੌਰ ਤੇ ਆਂਕਣ ਲਈ ਜਦ ਵੂਮੈਨ ਸੈੱਲ ਦਾ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਿੱਚ ਕੇਸ ਪ੫ਾਪਰਟੀ ਬਣੇ ਸਮਾਨ ਦੀ ਹਾਲਤ ਸੋਚ ਤੋਂ ਵੀ ਕਿਤੇ ਜ਼ਿਆਦਾ ਮਾੜੀ ਹੈ।

ਦਹੇਜ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਅੌਰਤਾਂ ਨੂੰ ਇਨਸਾਫ਼ ਦਿਵਾਉਣ ਲਈ ਜਿਲ੍ਹਾ ਪੱਧਰ ਤੇ ਵੁਮੈਨ ਸੈਲ ਸਥਾਪਿਤ ਕੀਤੇ ਗਏ ਹਨ। ਅੌਰਤਾਂ ਨੂੰ ਇਨਸਾਫ ਦੇਣ ਲਈ ਸਰਕਾਰਾਂ ਵੱਲੋਂ ਕੀਤੀ ਇਹ ਪਹਿਲ ਅੱਧੀ ਅਧੂਰੀ ਸੋਚ ਨਾਲ ਚੁੱਕਿਆ ਕਦਮ ਸਾਬਤ ਹੁੰਦਾ ਹੈ। ਦਹੇਜ ਲਈ ਕੁੱਟਮਾਰ ਦਾ ਸ਼ਿਕਾਰ ਹੋਣ ਵਾਲੀਆਂ ਅੌਰਤਾਂ ਨੂੰ ਇਨਸਾਫ਼ ਦਿਵਾਉਣ ਲਈ ਥਾਣੇ ਤਾਂ ਬਣਾ ਦਿੱਤੇ ਗਏ ਪਰ ਇਨ੍ਹਾਂ ਥਾਣਿਆਂ ਵਿੱਚ ਜਗ੍ਹਾ ਦੀ ਕਮੀ ਵੱਡੀ ਮੁਸੀਬਤ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਵੂਮੈਨ ਸੈੱਲ ਵਿੱਚ ਚੱਲ ਰਹੀਆਂ ਸ਼ਿਕਾਇਤਾਂ ਅਤੇ ਪਰਚਿਆਂ ਵਿੱਚ ਕੇਸ ਪ੫ਾਪਰਟੀ ਬਣਿਆ ਦਾਜ ਜਗ੍ਹਾ ਦੀ ਕਮੀ ਕਾਰਨ ਖੁੱਲ੍ਹੇ ਅਸਮਾਨ ਹੇਠਾਂ ਸੜ ਰਿਹਾ ਹੈ। ਮੋਟੀਆਂ ਰਕਮਾਂ ਖਰਚ ਕੇ ਚਾਵਾਂ ਨਾਲ ਬਣਾਇਆ ਮਹਿੰਗਾ ਸਮਾਨ ਕੜਕ ਦੀ ਧੁੱਪ ਅਤੇ ਵਰਦੇ ਮੀਂਹਾਂ ਵਿੱਚ ਦਿਨ-ਦਿਨ ਗਲਦਾ ਜਾ ਰਿਹਾ ਹੈ।

ਘਰੇਲੂ ਹਿੰਸਾ ਦੇ ਅਧਿਕਤਰ ਮਾਮਲੇ ਬਹੁਤ ਲੰਬੇ ਚੱਲਣ ਕਾਰਨ ਜਦ ਤੱਕ ਮਾਮਲਾ ਨਿੱਬੜਣ ਤੇ ਆਉਂਦਾ ਹੈ ਉਸ ਵੇਲੇ ਤੱਕ ਕੇਸ ਪ੫ਾਪਰਟੀ ਬਣਾਇਆ ਦਾਜ ਗਲ ਕੇ ਕਬਾੜ ਦਾ ਰੂਪ ਧਾਰ ਚੁੱਕਾ ਹੁੰਦਾ ਹੈ, ਜਿਸ ਦੇ ਚੱਲਦੇ ਵਧੇਰੇ ਮਾਪੇ ਦੁਖੀ ਮਨ ਨਾਲ ਇਹ ਦਾਜ ਦੀ ਸਪੁਰਦਾਰੀ ਤੱਕ ਨਹੀਂ ਕਰਵਾਉਂਦੇ। ਹਾਲਾਤ ਇਹ ਹਨ ਕਿ ਵੂਮੈਨ ਸੈੱਲ ਵਿੱਚ ਜਿੱਧਰ ਨਜ਼ਰ ਮਾਰੀ ਜਾਵੇ ਉਧਰ ਹੀ ਵੱਖ-ਵੱਖ ਮਾਮਲਿਆਂ ਵਿੱਚ ਕੇਸ ਪ੫ਾਪਰਟੀ ਬਣੇ ਦਾਜ ਦੀਆਂ ਵੱਖ-ਵੱਖ ਢੇਰੀਆਂ ਲੱਗੀਆਂ ਨਜ਼ਰ ਆਉਂਦੀਆਂ ਹਨ। ਵਧੇਰੇ ਮਾਮਲਿਆਂ ਵਿੱਚ ਕੇਸ ਪ੫ਾਪਰਟੀ ਬਣਿਆ ਦਾਜ ਲੱਗਭਗ ਕਬਾੜ ਦਾ ਰੂਪ ਧਾਰ ਚੁੱਕਾ ਹੈ।

-------

ਵਿਭਾਗ ਨਹੀਂ ਮਾਪਿਆਂ ਨੂੰ ਕਰਨੀ ਪੈਂਦੀ ਹੈ ਸਾਂਭ-ਸੰਭਾਲ

ਵੂਮੈਨ ਸੈੱਲ ਵਿੱਚ ਕੇਸ ਪ੫ਾਪਰਟੀ ਦਾਜ ਦੀ ਸਾਂਭ ਸੰਭਾਲ ਲਈ ਵੀ ਵੂਮੈਨ ਸੈੱਲ ਨੂੰ ਖਾਸ ਬੰਦੋਬਸਤ ਦੇ ਅਧਿਕਾਰ ਪ੫ਾਪਤ ਨਹੀਂ ਹਨ। ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲੋਡ ਕਰਵਾ ਕੇ ਲਿਆਂਦਾ ਦਾਜ ਪਹਿਲਾਂ ਪਏ ਸਮਾਨ ਦੇ ਨਾਲ ਹੀ ਕਿਸੇ ਨੁੱਕਰ ਵਿੱਚ ਉਤਾਰ ਦਿੱਤਾ ਜਾਂਦਾ ਹੈ। ਇਹ ਸਮਾਨ ਥਾਣੇ ਦੀ ਹੱਦ ਵਿੱਚ ਪਹੁੰਚਣ ਤੋਂ ਬਾਅਦ ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈਣ ਨੂੰੂ ਕੋਈ ਤਿਆਰ ਨਹੀਂ। ਸਮਾਨ ਨੂੰ ਧੁੱਪ ਛਾਂ ਅਤੇ ਮੀਂਹ ਤੋਂ ਬਚਾਉਣ ਲਈ ਤਰਪਾਲ ਵਰਗੇ ਕੱਪੜਿਆਂ ਨਾਲ ਸਕਣ ਤੋਂ ਇਲਾਵਾ ਲੜਕੀ ਵਾਲਿਆਂ ਕੋਲ ਕੋਈ ਹੱਲ ਆਸਰਾ ਨਹੀਂ ਰਹਿ ਜਾਂਦਾ।

-------

ਸਾਮਾਨ ਰੱਖਣ ਲਈ ਨਹੀਂ ਹੈ ਢੁੱਕਵੀਂ ਥਾਂ

ਇਸ ਮਾਮਲੇ ਵਿੱਚ ਥਾਣਾ ਵੂਮੈਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਕਿਰਨ ਲਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੈੱਲ ਨੂੰ ਦਾਜ ਦਹੇਜ ਦਾ ਸਮਾਨ ਰੱਖਣ ਲਈ ਵੱਖਰੇ ਤੌਰ ਤੇ ਰੱਖਣ ਲਈ ਜਗ੍ਹਾ ਦੀ ਕਮੀ ਦੇ ਕਾਰਨ ਇਹ ਸਮਾਨ ਥਾਣੇ ਵਿੱਚ ਹੀ ਰੱਖਣਾ ਵਿਭਾਗ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਦਾਜ ਦਾ ਸਮਾਨ ਕਬਾੜ ਨਾ ਬਣੇ ਇਸ ਲਈ ਲੜਕੀ ਵਾਲਿਆਂ ਨੂੰ ਦਾਜ ਦੀ ਸਪੁਰਦਾਰੀ ਕਰਵਾਉਣ ਵਿੱਚ ਮਦਦ ਕਰਕੇ ਇਹ ਸਮਾਨ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਲਾ ਅਧਿਕਾਰੀਆਂ ਵੱਲੋਂ ਵੀ ਵੂਮੈਨ ਸੈਲ ਮਾਮਲਿਆਂ ਵਿੱਚ ਕੇਸ ਪ੫ਾਪਰਟੀ ਨੂੰ ਸੁਰੱਖਿਅਤ ਢੰਗ ਨਾਲ ਰੱਖਣ ਲਈ ਅਲੱਗ ਤੋਂ ਸ਼ੈੱਡ ਬਣਵਾਉਣ ਦੀ ਮੰਗ ਕੀਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ö¹¾ ñ·¶ ÁÃî