ਭਵਿਸ਼ ਸਭਰਵਾਲ ਦਾ ਕਰਾਟਿਆਂ 'ਚ ਸ਼ਾਨਦਾਰ ਪ੫ਦਰਸ਼ਨ

Updated on: Tue, 13 Feb 2018 08:59 PM (IST)
  

ਸੁਖਦੇਵ ਸਿੰਘ, ਲੁਧਿਆਣਾ

ਐੱਮਜੀਐੱਮ ਪਬਲਿਕ ਸਕੂਲ ਦੁਗਰੀ ਫੇਜ -1 ਲੁਧਿਆਣਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡਾਂ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ। ਨੌਵੀ ਜਮਾਤ ਦੇ ਵਿਦਿਆਰਥੀ ਭਵਿਸ਼ ਸਬਰਵਾਲ ਨੇ ਕਰਾਟੇ ਚੈਟਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੫ਦਰਸ਼ਨ ਦਿਖਾਉਂਦੇ ਹੋਏ 'ਸਿਲਵਰ ਮੈਡਲ' ਪ੫ਾਪਤ ਕੀਤਾ, ਜੋ ਕਿ ਗੋਆ ਦੇ ਬੈੱਡਮਿੰਟਨ ਸਟੇਡੀਅਮ ਵਿਖੇ ਐੱਸਕੇਏਆਈ ਨੇ ਕਰਵਾਇਆ। ਇਸ ਦੇ ਨਾਲ ਹੀ ਨੌਵੀਂ ਜਮਾਤ ਦੀ ਵਿਦਿਆਰਥਣ ਤਸ਼ਨੀਤ ਕੌਰ ਅੰਮਿ੫ਤਸਰ ਵਿਖੇ ਹੋਈ ਵਿੱਚ ਦੂਸਰਾ ਸਥਾਨ ਅਤੇ ਨੇਸ਼ਨਲ ਲੇਵੇਲ ਵਿੱਚ ਕੌਨਸੋਲੇਸ਼ਨ ਪੁਰਸਕਾਰ ਪ੫ਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾ ਰੋਸ਼ਨ ਕੀਤਾ। ਸਕੂਲ ਦੇ ਪਿ੫ੰਸੀਪਲ ਪੂਨਮ ਸ਼ਰਮਾ ਨੇ ਸਾਰੇ ਹੀ ਖਿਡਾਰੀਆਂ ਦੇ ਮਾਪਿਆਂ ਅਤੇ ਕੋਚ ਨੂੰੂ ਵਧਾਈ ਦਿੰਦਿਆਂ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੫ੇਰਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: íÇòô ÃìðòÅ