ਪਾਣੀ ਨਾ ਆਉਣ 'ਤੇ ਮੁਹੱਲਾ ਵਾਸੀਆਂ ਕੀਤਾ ਮੁਜ਼ਾਹਰਾ

Updated on: Tue, 13 Feb 2018 08:53 PM (IST)
  

13ਕੇਐਚਏ-34ਪੀ

ਕੈਪਸ਼ਨ:

ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਦੇ ਵਾਰਡ 20 ਸਥਿਤ ਵਾਲਮਿਕੀ ਮੁਹੱਲਾ 'ਚ ਮੰਗਲਵਾਰ ਨੂੰ ਮੁਹੱਲਾ ਵਾਸੀਆਂ ਨੇ ਖ਼ਾਲ੍ਹੀ ਬਾਲਟੀਆਂ ਲੈ ਕੇ ਪ੫ਦਰਸ਼ਨ ਕੀਤਾ। ਪ੫ਦਰਸ਼ਨ ਕਰਨ ਵਾਲਿਆਂ 'ਚ ਅੌਰਤਾਂ ਵੀ ਸ਼ਾਮਲ ਸਨ। ਇਸ ਦੌਰਾਨ ਲੋਕਾਂ ਨੇ ਦੋਸ਼ ਲਗਾਇਆ ਕਿ ਖੰਨਾ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਨੌਂ ਦਿਨ ਤੋਂ ਇਲਾਕੇ 'ਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਪੀਣ ਦੇ ਪਾਣੀ ਤਕ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਾਂ, ਪਰ ਉਨ੍ਹਾਂ ਦਾ ਕੋਈ ਹਾਲ ਤਕ ਪੁੱਛਣ ਨਹੀਂ ਆਇਆ। ਮੰਗਲਵਾਰ ਨੂੰ ਪ੫ਦਰਸ਼ਨ ਦੌਰਾਨ ਕੌਂਸਲਰ ਸ਼ਾਮ ਲਾਲ ਮਲਹੋਤਰਾ ਦੇ ਪੁੱਤਰ ਹੈੱਪੀ ਮਲਹੋਤਰਾ ਲੋਕਾਂ ਨਾਲ ਮਿਲਣ ਪੁੱਜੇ ਤੇ ਛੇਤੀ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਕੌਂਸਲਰ ਸ਼ਾਮ ਲਾਲ ਨੇ ਕਿਹਾ ਕਿ ਇਲਾਕੇ 'ਚ ਪਾਣੀ ਦੀ ਮੋਟਰ ਖ਼ਰਾਬ ਹੋਣ ਕਾਰਨ ਤਿੰਨ ਦਿਨ ਤੋਂ ਸਮੱਸਿਆ ਹੈ। ਸੋਮਵਾਰ ਨੂੰ ਨਗਰ ਕੌਂਸਲ ਨੇ ਮੋਟਰ ਕੱਢ ਲਈ ਸੀ, ਹੁਣ ਇਸ ਜਗ੍ਹਾ 'ਤੇ ਬੋਰ ਕਰਨ ਤੋਂ ਬਾਅਦ ਨਵੀਂ ਮੋਟਰ ਲੱਗੇਗੀ।

ਲੋਕਾਂ ਦਾ ਕਹਿਣਾ ਹੈ ਕਿ ਸ਼ਿਵਰਾਤਰੀ ਨੂੰ ਲੋਕ ਮੰਦਰਾਂ 'ਚ ਜਾ ਰਹੇ ਹਨ ਤੇ ਉਹ ਇਸਨਾਨ ਵੀ ਨਹੀਂ ਕਰ ਸਕੇ। ਜੇਕਰ ਛੇਤੀ ਹੀ ਉਨ੍ਹਾਂ ਦੀ ਸਮੱਸਿਆ ਦੂਰ ਨਹੀਂ ਹੋਈ ਤਾਂ ਨਗਰ ਕੌਂਸਲ ਦਫ਼ਤਰ 'ਤੇ ਜਾਕੇ ਪ੫ਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਿੰਕੂ ਸਹੋਤਾ, ਨਿਰਮਲ ਜੱਸਲ, ਬਲਰਾਮ ਬਾਲੂ, ਸੋਮਨਾਥ ਚੋਹਾਨ, ਅਜੈ ਬਾਲੂ, ਅਸ਼ੋਕ ਕੁਮਾਰ, ਸੁਰੇਸ਼ ਮੱਪੀ, ਕਮਲੇਸ਼ ਦੇਵੀ, ਬੇਬੀ, ਵੀਨਾ ਰਾਣੀ, ਸ਼ਕੁੰਤਲਾ, ਸਰਲਾ, ਸਮੀਰ ਬਾਲੂ, ਤਰੂਣ ਬਾਲੂ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êÅäÆ éÅ ÁÅ