95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ

Updated on: Tue, 13 Feb 2018 08:53 PM (IST)
  

ਹਰਜੋਤ ਸਿੰਘ ਅਰੋੜਾ, ਲੁਧਿਆਣਾ

ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡਾਂ ਅਤੇ ਨਗਰ ਕੌਂਸਲ ਜਗਰਾਓਂ ਅਤੇ ਪਾਇਲ ਦੇ ਇੱਕ-ਇੱਕ ਵਾਰਡਾਂ ਦੀ ਚੋਣ ਲਈ ਨਾਮਜ਼ਦਗੀਆਂ ਦਾ ਦੌਰ ਅੱਜ ਖ਼ਤਮ ਹੋ ਗਿਆ। ਆਖ਼ਰੀ ਦਿਨ ਤੱਕ ਲੁਧਿਆਣਾ ਦੇ 95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ ਹਨ, ਜਗਰਾਂਉ ਦੇ ਵਾਰਡ ਨੰਬਰ 17 ਦੀ ਉਪਚੋਣ ਲਈ ਕੁੱਲ 4 ਨਾਮਜ਼ਦਗੀਆਂ ਹੋਈਆਂ ਜਦਕਿ ਪਾਇਲ ਦੇ ਵਾਰਡ ਨੰਬਰ 5 ਲਈ 3 ਨਾਮਜ਼ਦਗੀ ਦਾਖ਼ਲ ਕੀਤੀਆਂ ਗਈਆਂ। ਲੁਧਿਆਣਾ ਦੇ ਵਾਰਡ ਨੰਬਰ 31 ਲਈ ਸਭ ਤੋਂ ਵਧੇਰੇ 22 ਅਤੇ ਵਾਰਡ ਨੰਬਰ 67 ਲਈ ਸਿਰਫ਼ 2 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ। ਅੱਜ ਆਖ਼ਰੀ ਦਿਨ ਲੁਧਿਆਣਾ ਦੇ ਸਾਰੇ ਵਾਰਡਾਂ ਲਈ 462 ਲੋਕਾਂ ਨਾਮਜ਼ਦਗੀ ਪੱਤਰ ਭਰੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ¢ 24 ਫਰਵਰੀ ਨੂੰ ਵੋਟਾਂ ਪੈਣਗੀਆਂ¢ ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ ¢ ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: -«ÇèÁÅäÅ é