ਲਿਪ ਨੇ ਜਾਰੀ ਕੀਤੀ 56 ਉਮੀਦਵਾਰਾਂ ਦੀ ਸੂਚੀ

Updated on: Mon, 12 Feb 2018 09:08 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੫ਸਤ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅੱਜ ਨਗਰ ਨਿਗਮ ਲੁਧਿਆਣਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਲਈ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਲਿਪ ਤੇ ਆਪ ਵੱਲੋਂ ਸੱਤਾ ਪੱਖ ਨੂੰ ਪਛਾੜਨ ਲਈ ਗਠਜੋੜ ਬਣਾਕੇ ਸਾਂਝੇ ਤੌਰ 'ਤੇ ਲੜੀ ਜਾ ਰਹੀ ਚੋਣ ਵਿੱਚ ਲੋਕ ਇਨਸਾਫ਼ ਪਾਰਟੀ 56 ਤੇ ਆਮ ਆਦਮੀ ਪਾਰਟੀ ਵੱਲੋਂ 39 ਵਾਰਡਾਂ 'ਚ ਆਪਣੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ ਇਸ ਦੌਰਾਨ ਬੈਂਸ ਭਰਾਵਾਂ ਨੇ ਸੱਤਾ ਧਿਰ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਤੇ ਤਿੱਖੇ ਹਮਲੇ ਕੀਤੇ।

ਗਿੱਲ ਰੋਡ ਨਜ਼ਦੀਕ ਦਾਣਾ ਮੰਡੀ ਸਥਿਤ ਇੱਕ ਪਲਾਜਾ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਨਿਗਮ ਚੋਣਾਂ 'ਚ ਲੋਕ ਇਨਸਾਫ਼ ਪਾਰਟੀ ਦੇ ਵੱਲੋਂ ਵਾਰਡ ਨੰ. 1 ਤੋਂ ਰਜਨੀਸ਼ ਭਗਤ, 8 ਤੋਂ ਸੰਜੀਵ ਕੁਮਾਰ ਸੰਜੂ, 12 ਤੋਂ ਰਵਿੰਦਰ ਰਾਜੂ, 19 ਤੋਂ ਕੁਲਵਿੰਦਰ ਕੌਰ ਰਾਜਾ, 20 ਤੋਂ ਮੇਹਰ ਸਿੰਘ, 22 ਤੋਂ ਦਾਲਮ ਸਿੰਗਲਾ, 26 ਤੋਂ ਨਿਹਾਲ ਸਿੰਘ ਬਰਾੜ, 27 ਤੋਂ ਕੁਲਵਿੰਦਰ ਕੌਰ ਮੁੰਡੀਆਂ, 28 ਤੋਂ ਅਮਨ ਚੈਨ ਸਿੰਘ, 29 ਤੋਂ ਕੁਲਦੀਪ ਕੌਰ, 30 ਤੋਂ ਕਾਂਗਰਸ ਛੱਡ ਲਿਪ ਵਿੱਚ ਸ਼ਾਮਲ ਹੋਏ ਹੰਸ ਰਾਜ ਢੰਡਾਰੀ, 31 ਤੋਂ ਬੀਬੀ ਮਿਥਲੇਸ਼ ਸਿੰਘ, 32 ਤੋਂ ਸੁਖਬੀਰ ਸਿੰਘ ਕਾਲਾ ਲੁਹਾਰਾ, 33 ਤੋਂ ਜਗਦੀਪ ਕੌਰ ਿਢੱਲੋਂ, 34 ਤੋਂ ਪ੫ਧਾਨ ਬਲਦੇਵ ਸਿੰਘ, 25 ਤੋਂ ਮਨਜੀਤ ਕੌਰ ਸਰੋਏ, 36 ਤੋਂ ਹਰਵਿੰਦਰ ਸਿੰਘ ਕਲੇਰ, 37 ਤੋਂ ਸਰਬਜੀਤ ਕੌਰ, 38 ਤੋਂ ਕੁਲਦੀਪ ਸਿੰਘ ਪਨੇਸਰ, 39 ਤੋਂ ਮਨਜੀਤ ਕੌਰ ਘਟੌੜੇ, 40 ਤੋਂ ਅਰਜੁਨ ਸਿੰਘ ਚੀਮਾ, 41 ਤੋਂ ਚਰਨਜੀਤ ਕੌਰ ਪਨੂੰ, 42 ਤੋਂ ਜਸਪਾਲ ਸਿੰਘ, 43 ਤੋਂ ਰਮਨਦੀਪ ਕੌਰ, 44 ਤੋਂ ਜੈ ਕਿਸ਼ਨ ਮਿੱਤਲ, 45 ਤੋਂ ਮਨਪ੫ੀਤ ਕੌਰ ਪਤਨੀ ਸਤਪਾਲ ਸਿੰਘ ਫੌਜੀ, 46 ਤੋਂ ਸੁਖਵਿੰਦਰ ਸਿੰਘ ਕੈਪੀ ਕੋਚਰ, 47 ਤੋਂ ਰੇਨੂੰ ਖੋਖਰ, 48 ਤੋਂ ਰਵਿੰਦਰ ਸਿੰਘ, 49 ਤੋਂ ਦੀਪਕ ਗਰਗ, 50 ਤੋਂ ਸਵਰਨਦੀਪ ਸਿੰਘ ਚਾਹਲ, 51 ਤੋਂ ਰਾਜਵਿੰਦਰ ਕੌਰ ਰੀਟੂ, 52 ਤੋਂ ਰਣਜੀਤ ਸਿੰਘ ਖਾਲਸਾ, 53 ਤੋਂ ਸ਼ਰੂਤੀ ਮਹਾਜਨ, 55 ਤੋਂ ਸ਼ਹਿਨਾਜ਼ ਬੇਗ਼ਮ, 56 ਤੋਂ ਯੁਵਰਾਜ ਮਲਹੋਤਰਾ, 57 ਤੋਂ ਗੁਰਪ੫ੀਤ ਕੌਰ ਸੋਢੀ, 58 ਤੋਂ ਅਮਿਤ ਮਹਾਜਨ, 59 ਤੋਂ ਰੂਬੀ ਨਨਚਾਹਲ, 61 ਤੋਂ ਮੋਨਿਕਾ ਤਲਵਾੜ, 62 ਤੋਂ ਗੁਰਪ੫ੀਤ ਸਿੰਘ ਖੁਰਾਣਾ, 63 ਤੋਂ ਅਵਨੀਤ ਕੌਰ ਮਦਾਨ, 69 ਤੋਂ ਮਹਿਕ ਟਿੰਨਾ, 74 ਤੋਂ ਪਰਮਿੰਦਰ ਸਿੰਘ ਗਰੇਵਾਲ, 83 ਤੋਂ ਰਿਤੂ ਗ਼ੁਪਤਾ, 84 ਤੋਂ ਹਰਜਿੰਦਰ ਸਿੰਘ, 86 ਤੋਂ ਵਰਿੰਦਰ ਕੁਮਾਰ ਰਿੰਕੂ, 87 ਤੋਂ ਸੁਮਨ, 88 ਤੋਂ ਰਾਜ ਕੁਮਾਰ ਕਵਾਤਰਾ, 89 ਤੋਂ ਸੁਖਦੀਪ ਕੌਰ ਰਾਣਾ, 90 ਤੋਂ ਰਾਜੇਸ਼ ਸਰੀਨ, 92 ਤੋਂ ਸਰਵਨ ਅੱਤਰੀ, 93 ਤੋਂ ਸ਼੫ੀਮਿਤੀ ਪ੫ੀਤਮ ਕਪੂਰ, 94 ਤੋਂ ਮੁਕੇਸ਼ ਭੰਡਾਰੀ, 95 ਤੋਂ ਪਰਸ਼ੋਤਮ ਲਾਲ ਚੋਣ ਲੜਨਗੇ। ਇਸ ਮੌਕੇ ਸੀਨੀਅਰ ਨੇਤਾ ਪ੫ੇਮ ਮਿੱਤਲ, ਸਾਬਕਾ ਕੌਂਸਲਰ ਪਤੀ ਰਣਜੀਤ ਸਿੰਘ ਬਿੱਟੂ ਘਟੋੜੇ, ਸਾਬਕਾ ਕੌਂਸਲਰ ਰਣਧੀਰ ਸਿੰਘ ਸੀਬੀਆ, ਹਲਕਾ ਇੰਚਾਰਜ ਵਿਪਨ ਸੂਦ ਕਾਕਾ, ਸ਼ਸ਼ੀ ਮਲਹੋਤਰਾ, ਸੁਰਿੰਦਰ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਬਲਜੀਤ ਸਿੰਘ ਨੀਟੂ ਗਿਆਸਪੁਰਾ ਸਮੇਤ ਹੋਰ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: é×ð Çé×î Ú