ਨੌਜਵਾਨਾਂ ਫੜਿਆ ਕਾਂਗਰਸ ਦਾ ਪੱਲਾ

Updated on: Mon, 12 Feb 2018 09:03 PM (IST)
  

12ਕੇਐਚਏ-27ਪੀ

ਕੈਪਸ਼ਨ:

ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ

ਨਗਰ ਨਿਗਮ ਲੁਧਿਆਣਾ ਦੇ ਅਧੀਨ ਆਉਂਦੇ ਵਾਰਡ ਨੰ. 28 ਤੇ 30 ਵਿਚ ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਨੰੂ ਉਸ ਸਮੇਂ ਝਟਕਾ ਲੱਗਾ ਜਦੋਂ 3 ਦਰਜਨ ਤੋਂ ਵੱਧ ਨੌਜਵਾਨਾਂ ਨੇ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੫ਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਅੰਦਰ ਸ਼ਮੂਲੀਅਤ ਕੀਤੀ। ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਹਮੇਸ਼ਾ ਨੌਜਵਾਨ ਵਰਗ ਨੂੰ ਬਣਦਾ ਮਾਣ ਸਤਿਕਾਰ ਮਿਲਦਾ ਹੈ ਜਦੋਂ ਕਿ ਬਾਕੀ ਪਾਰਟੀਆਂ ਦੇ ਅੰਦਰ ਨੌਜਵਾਨ ਵਰਗ ਨੰੂ ਰੈਲੀਆਂ, ਧਰਨਿਆਂ ਵਿਚ ਸਿਰਫ਼ ਰੌਣਕ ਵਧਾਉਣ ਲਈ ਹੀ ਰੱਖਿਆ ਜਾਂਦਾ ਹੈ। ਗਿੱਲ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਨੌਜਵਾਨਾਂ ਨੰੂ ਅਪੀਲ ਕਰਦੇ ਕਿਹਾ ਕਿ ਸਾਰੇ ਹੀ ਨੌਜਵਾਨ ਵਾਰਡ ਨੰਬਰ 30 ਵਿਚ ਸ਼ੇਰ ਸਿੰਘ ਗਰਚਾ ਤੇ ਵਾਰਡ ਨੰਬਰ 28 ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰੇਸ਼ਮ ਸਿੰਘ ਗਰਚਾ ਦੀ ਜਿੱਤ ਨੰੂ ਯਕੀਨੀ ਬਣਾਉਣ ਲਈ ਕੰਮ ਕਰਨ ਤਾਂ ਜੋ ਦੋਵੇ ਸੀਟਾਂ ਜਿੱਤਕੇ ਜਿੱਥੇ ਕਾਰਪੋਰੇਸ਼ਨ ਵਿਚ ਇਲਾਕੇ ਦੀ ਭਾਗੀਦਾਰ ਬਣ ਸਕੇ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੰੂ ਤਾਕਤ ਮਿਲੇ। ਇਸ ਮੌਕੇ ਸੁਨੀਲ ਕੁਮਾਰ, ਰਵੀ ਕੁਮਾਰ, ਦਲੀਪ, ਅੰਕਤ ਗਿਆਸਪੁਰਾ, ਵਿਕਾਸ ਕੁਮਾਰ, ਅਸ਼ਮਨੀ ਪਾਂਡੇ, ਅੰਮਿਤ ਗਿੱਲ, ਬਿਲਾ ਸਾਹਿਬ, ਵਾਸਣ ਗਿਆਸਪੁਰਾ ਆਦਿ ਸ਼ਾਮਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çñê å¶ ÁÕÅ