ਬਿੱਟਾ ਨੂੰ ਲਿਪ ਨੇ ਬਣਾਇਆ ਵਾਰਡ 38 ਤੋਂ ਉਮੀਦਵਾਰ

Updated on: Mon, 12 Feb 2018 09:01 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਪਿਛਲੇ ਦਿਨੀ ਲਿਪ ਵਿੱਚ ਸ਼ਾਮਲ ਹੋਏ ਜਿਲ੍ਹਾ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਕੁਲਦੀਪ ਬਿੱਟਾ ਨੂੰ ਪਾਰਟੀ ਨੇ ਵਾਰਡ ਨੰ 38 ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਦ ਕਿ ਬਿੱਟਾ ਪਹਿਲਾਂ ਆਪਣੇ ਵੱਡੇ ਭਰਾ ਸਵਰਨ ਸਿੰਘ ਪੱਪ ਪਨੇਸਰ ਲਈ ਕਾਂਗਸਰ ਤੋਂ ਟਿਕਟ ਮੰਗ ਰਹੇ ਸਨ, ਪਰ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਬਾਅਦ ਪਿਛਲੇ ਦਿਨੀ ਉਨ੍ਹਾਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਲਿਪ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਲਿਪ ਨੇ ਉਨ੍ਹਾਂ ਨੂੰ ਵਾਰਡ 38 ਤੋਂ ਉਮੀਦਵਾਰ ਐਲਾਨ ਦਿੱਤਾ। ਬੈਂਸ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਸਾਬਕਾ ਕੌਂਸਲਰ ਰਣਧੀਰ ਸਿੰਘ ਸੀਬੀਆ, ਰਾਮ ਲਾਲ ਗਰਗ, ਪਰਮਿੰਦਰ ਮੋਦਗਿੱਲ, ਨਰੇਸ਼ ਜੈਨ, ਸਤਨਾਮ ਸਿੰਘ, ਸੁਖਦੇਵ ਸਿੰਘ ਲੋਟੇ, ਜਸਬੀਰ ਸਿੰਘ ਭੰਵਰ, ਸਰਬਜੀਤ ਸਿੰਘ ਦਿਉਗਣ, ਤਰਲੋਚਨ ਸਿੰਘ, ਬਲਦੇਵ ਸਿੰਘ ਬੱਬੂ, ਸੁਦਰਸ਼ਨ ਚੌਹਾਨ, ਸਵਰਨ ਸਿੰਘ ਪਨੇਸਰ ਸਮੇਤ ਹੋਰ ਸ਼ਾਮਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÜñ·Å Õ»×ð