ਸ਼ਮਸ਼ਾਨ ਘਾਟ ਲਈ ਨਸੀਬ ਹੋਇਆ ਸੈੱਡ

Updated on: Mon, 12 Feb 2018 08:59 PM (IST)
  

12ਕੇਐਚਏ-26ਪੀ

ਕੈਪਸ਼ਨ-

ਬਲਵਿੰਦਰ ਸਿੰਘ, ਖੰਨਾ

ਪਿੰਡ ਸਲੌਦੀ ਸਿੰਘਾਂ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸ਼ਮਸ਼ਾਨ ਘਾਟ 'ਚ ਸੈੱਡ ਦੀ ਘਾਟ ਕਾਰਨ ਵਰ੍ਹਦੇ ਮੀਹਾਂ 'ਚ ਆਪਣਿਆਂ ਦਾ ਸੰਸਕਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਨੌਜਵਾਨ ਿਯਸ਼ਨ ਲਾਲ ਦੀ ਸ਼ਖਤ ਮਿਹਨਤ ਸਦਕਾ ਹੁਣ ਸ਼ਮਸ਼ਾਨ ਘਾਟ ਲਈ ਸੈੱਡ ਨਸੀਬ ਹੋਇਆ ਹੈ। ਿਯਸ਼ਨ ਲਾਲ ਨੇ ਦੱਸਿਆ ਕਿ ਸ਼ਮਸ਼ਾਨ ਘਾਟ 'ਚ ਸੈੱਡ ਬਣਾਉਣ ਲਈ ਕਈ ਵਾਰ ਪੰਚਾਇਤਾਂ ਤੇ ਲੀਡਰਾਂ ਨੂੰ ਅਪੀਲ ਕੀਤੀ ਪਰ ਕਿਸੇ ਨਾ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਫਿਰ ਸਰਕਾਰੀ ਦਫਤਰਾਂ ਦੇ ਚੱਕਰ ਲਗਾਏ। ਪਰ ਕਿਸੇ ਨੇ ਬਾਂਹ ਨਹੀਂ ਫੜਾਈ। ਸ਼ਮਸ਼ਾਨ ਘਾਟ ਬਣਾਉਣ ਲਈ ਇੱਕ ਦਰਖਾਸ਼ਤ ਐੱਸਡੀਐੱਮ ਸਮਰਾਲਾ ਨੂੰ ਦਿੱਤੀ ਗਈ। ਐੱਸਡੀਐੱਮ. ਸਮਰਾਲਾ ਨੇ ਦਰਖਾਸ਼ਤ 'ਤੇ ਕਾਰਵਾਈ ਕਰਦਿਆਂ ਬਲਾਕ ਪੰਚਾਇਤ ਅਫਸਰ ਸਮਰਾਲਾ ਨੂੰ ਮਾਰਕ ਕੀਤੀ ਪਰ ਫਿਰ ਵੀ ਕੋਈ ਸਾਨੂੰ ਠੋਸ ਜਵਾਬ ਨਹੀਂ ਮਿਲਿਆ। ਫਿਰ ਮੈਂ ਹਿੰਮਤ ਨਹੀਂ ਹਾਰੀ ਸਰਕਾਰੀਆਂ ਦਫਤਰਾਂ ਦੇ ਚੱਕਰ ਲਗਾਉਂਦਾ ਰਿਹਾ। ਆਖ਼ਰ ਕਈ ਸਾਲਾਂ ਦੀ ਮਿਹਨਤ ਨਾਲ ਸ਼ਮਸ਼ਾਨ ਘਾਟ ਲਈ ਸੈੱਡ ਬਣਾਇਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çê³â Ãñ½çÆ