ਪੇਟ ਦੇ ਕੀੜਿਆਂ ਸਬੰਧੀ ਮਨਾਇਆ ਰਾਸ਼ਟਰੀ ਮੁਕਤੀ ਦਿਵਸ

Updated on: Mon, 12 Feb 2018 08:31 PM (IST)
  

ਬਸੰਤ ਸਿੰਘ, ਲੁਧਿਆਣਾ

ਸਿਵਲ ਸਰਜਨ ਲੁਧਿਆਣਾ ਡਾ. ਹਰਦੀਪ ਸਿੰਘ ਘਈ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਵਿਖੇ ਪੇਟ ਦੇ ਕੀੜਿਆਂ ਸਬੰਧੀ ਰਾਸ਼ਟਰੀ ਮੁਕਤੀ ਦਿਵਸ ਦਾ ਉਦਘਾਟਨ ਕੀਤਾ। ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਇਸ ਮੌਕੇ ਬੋਲਦੇ ਹੋਏ ਡਾ. ਘਈ ਨੇ ਕਿਹਾ ਕਿ ਪੇਟ ਦੇ ਕੀੜਿਆਂ ਦੀ ਮੁਕਤੀ ਬੱਚਿਆਂ ਦੀ ਸ਼ਕਤੀ ਵਾਸਤੇ ਇਹ ਗੋਲੀ ਖਾਣੀ ਜ਼ਰੂਰੀ ਹੈ। ਇਹ ਗੋਲੀ 1 ਤੋਂ 19 ਸਾਲ ਦੇ ਹਰ ਇੱਕ ਵਿਅਕਤੀ ਨੂੰ ਜ਼ਰੂਰ ਖਾਣੀ ਚਾਹੀਦੀ ਹੈ। ਜੇਕਰ ਕੋਈ ਬੱਚਾ ਇਹ ਗੋਲੀ ਖਾਣ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ 15 ਫਰਵਰੀ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਜਰੂਰ ਖਵਾਈਆਂ ਜਾਣਗੀਆਂ। ਜੇਕਰ ਗੋਲੀ ਨਾ ਖਾਧੀਆਂ ਜਾਣ ਤਾਂ ਪੇਟ ਵਿੱਚ ਕੀੜਿਆਂ ਕਾਰਨ ਖੁਸ਼ੀ ਦੀ ਕਮੀ ਹੋ ਜਾਂਦੀ ਹੈ। ਜਿਸ ਨਾਲ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ ਬੱਚਿਆਂ ਦਾ ਪੂਰੀ ਤਰ੍ਹਾਂ ਸਰੀਰਿਕ ਅਤੇ ਮਾਨਸਿਕ ਵਾਧਾ ਨਹੀਂ ਹੁੰਦਾ। ਇਸ ਤੋਂ ਬੱਚਣ ਲਈ ਹੱਥਾਂ ਦੇ ਨਹੰ ਕੱਟ ਕੇ ਰੱਖੇ ਜਾਣਾ ਅਤੇ ਪੈਰਾਂ ਵਿੱਚ ਹਮੇਸ਼ਾ ਚੱਪਲ ਜਾਂ ਬੁੱਟ ਪਾ ਕੇ ਰੱਖਣੇ ਚਾਹੀਦੇ ਹਨ। ਬਾਥਰੂਮ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣੇ ਜਾਣ। ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਮੌਕੇ ਡਾ. ਜਸਵੀਰ ਸਿੰਘ ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਸਕੂਲ ਹੈਲਥ ਦੀ ਟੀਮ, ਅਤੇ ਸਮੂਹ ਅਧਿਆਪਕ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê¶à ç¶ ÕÆ