ਦੰਦਾਂ ਦੀ ਸੰਭਾਲ ਲਈ 29ਵੇਂ ਸਿਹਤ ਪੰਦਰਵਾੜੇ ਦੀ ਸ਼ੁਰੂਆਤ

Updated on: Mon, 12 Feb 2018 08:28 PM (IST)
  

ਬਸੰਤ ਸਿੰਘ, ਲੁਧਿਆਣਾ

ਸਿਵਲ ਹਸਪਤਾਲ ਵਿੱਚ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਅਤੇ ਜ਼ਿਲ੍ਹਾ ਡੈਂਟਲ ਅਧਿਕਾਰੀ ਡਾ. ਤੀਰਥ ਸਿੰਘ ਵੱਲੋਂ ਦੰਦਾਂ ਦੇ 29ਵੇਂ ਸਿਹਤ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਿਹਤ ਸਹੂਲਤਾਂ ਲੋਕਾਂ ਤੱਕ ਪੁੱਜਦੀਆਂ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਉੱਠਾ ਸਕਣ। ਇਸ ਮੌਕੇ ਜਿਲ੍ਹਾ ਡੈਂਟਲ ਅਧਿਕਾਰੀ ਡਾ. ਤੀਰਥ ਸਿੰਘ ਅਤੇ ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਇਸੇ ਮੁੱਖੀ ਡਾ. ਅੰਮਿ੫ਤਰਾਜ ਬਹਿਲ ਨੇ ਕਿਹਾ ਕਿ ਦੰਦਾਂ ਦਾ ਸਿਹਤ ਪੰਦਰਵਾੜਾ 12 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਚੱਲੇਗਾ। ਇਸ ਸਿਹਤ ਪੰਦਰਵਾੜੇ ਦੌਰਾਨ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ 20 ਕੰਪਲੀਟ ਜਬਾੜੇ ਮੁਫ਼ਤ ਲਗਾਏ ਜਾਣਗੇ। ਜ਼ਿਲ੍ਹਾ ਲੁਧਿਆਣਾ ਦੇ ਸਿਹਤ ਕੇਂਦਰਾਂ ਤੇ 155 ਕੰਪਲੀਟ ਜਬਾੜੇ ਲਗਾਏ ਜਾਣਗੇ। ਇਸ ਮੌਕੇ ਐੱਮਸੀਐੱਚ ਦੇ ਐੱਸਐੱਮਓ ਡਾ. ਹਤਿੰਦਰ ਕੌਰ, ਡਾ. ਜਸਵੀਰ ਸਿੰਘ, ਡਾ. ਰਿੰਪਲ ਗਰਗ ਅਤੇ ਡਾ. ਅੰਕਿਤਾ ਬਾਂਸਲ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çà òñ ÔÃêåÅ