ਪਰਾਲੀ ਨੂੰ ਸੰਭਾਲਣਾ ਵੱਡੀ ਵੰਗਾਰ : ਡਾ. ਵਿਜੇਪਾਲ ਸ਼ਰਮਾ

Updated on: Mon, 12 Feb 2018 09:48 PM (IST)
  

ਪੱਤਰ ਪੇ੫ਰਕ, ਲੁਧਿਆਣਾ, ਲੁਧਿਆਣਾ : ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਦੇ ਚੇਅਰਮੈਨ ਡਾ. ਵਿਜੇ ਪਾਲ ਸ਼ਰਮਾ ਆਪਣੇ ਸਲਾਹਕਾਰ ਡਾ. ਡੀਕੇ ਪਾਂਡੇ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਰਾਲੀ ਦੀ ਸਾਂਭ-ਸੰਭਾਲ ਦੇ ਮੁੱਦੇ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਉਹ ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤਵੱਜੋ ਦੇਣ ਦੇ ਯਤਨ ਵਿੱਚ ਸਨ ਜਿਨ੍ਹਾਂ ਨੇ ਪਰਾਲੀ ਨੂੰ ਸਾੜਣ ਦੀ ਬਜਾਏ ਹੋਰ ਖੇਤੀ ਢੰਗ ਵਰਤ ਕੇ ਇਨ੍ਹਾਂ ਨੂੰ ਸੁਚੱਜੇ ਤਰੀਕੇ ਨਾਲ ਵਰਤ ਕੇ ਸੰਭਾਲਣ ਦਾ ਯਤਨ ਕੀਤਾ ਕਿਉਂਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵੱਖਰਾ ਖਰਚਾ ਕਰਨਾ ਪੈਂਦਾ ਹੈ, ਇਸ ਲਈ ਪੰਜਾਬ ਸਰਕਾਰ ਨੇ ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਕਿਸਾਨਾਂ ਨੂੰ ਕੁਝ ਪ੫ੋਤਸਾਹਨ ਦੀ ਸਿਫ਼ਾਰਸ਼ ਜਰੂਰ ਕਰਨ ਜਿਹੜੇ ਵਿਭਿੰਨ ਖੇਤੀ ਤਕਨੀਕਾਂ ਆਪਣਾ ਕੇ ਇਸ ਰਹਿੰਦ-ਖੂੰਹਦ ਨੂੰ ਸਾੜਣ ਤੋਂ ਗੁਰੇਜ਼ ਕਰਦੇ ਹਨ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ, ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ, ਪੰਜਾਬ ਦੇ ਖੇਤੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਜੇਐੱਸ ਬੈਂਸ, ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ, ਪੀਏਯੂ ਦੇ ਸਾਇੰਸਦਾਨ ਅਤੇ ਮੁਖੀਆਂ ਦੇ ਨਾਲ-ਨਾਲ ਪੰਜਾਬ ਦੇ ਵਿਭਿੰਨ ਥਾਵਾਂ ਤੋਂ ਕਿਸਾਨਾਂ ਨੇ ਵੀ ਇਸ ਵਿਚਾਰ-ਚਰਚਾ ਵਿੱਚ ਭਾਗ ਲਿਆ ਅਤੇ ਆਪੋ-ਆਪਣੇ ਨੁਕਤੇ ਸਾਂਝੇ ਕੀਤੇ। ਇਸ ਬਾਰੇ ਗੱਲ ਕਰਦਿਆਂ ਡਾ. ਵਿਜੇਪਾਲ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸੰਭਾਲਣਾ ਇੱਕ ਵੱਡੀ ਵੰਗਾਰ ਹੈ । ਇਸ ਸਦਕਾ ਬਹੁਤ ਪ੫ਦੂਸ਼ਣ ਫੈਲ ਰਿਹਾ ਹੈ ਅਤੇ ਧਰਤੀ ਲਗਾਤਾਰ ਮਾੜੀ ਹੋ ਰਹੀ ਹੈ। ਪਰਾਲੀ ਦੀ ਸੰਭਾਲ ਲਈ ਉਨ੍ਹਾਂ ਨੇ ਤਿੰਨ ਮਹੱਤਵਪੂਰਨ ਪੱਖਾਂ ਉਪਰ ਜ਼ੋਰ ਦਿੰਦਿਆਂ ਦੱਸਿਆ ਕਿ ਜਿੱਥੇ ਲੋੜੀਂਦੀ ਤਕਨਾਲੋਜੀ ਲਈ ਖੋਜ ਅਹਿਮ ਹੈ ਉਥੇ ਅਜਿਹੀ ਤਕਨਾਲੋਜੀ ਨੂੰ ਬਣਾਉਣ ਵਾਲੇ ਇੰਜਨੀਅਰ ਵੀ ਉਨੇ ਹੀ ਮਹੱਤਵਪੂਰਨ ਹਨ। ਤੀਜਾ ਜੋ ਇਸ ਦਾ ਸਭ ਤੋਂ ਅਹਿਮ ਪੱਖ ਹੈ ਉਹ ਅਜਿਹੀ ਤਕਨਾਲੋਜੀ ਕਿਸਾਨਾਂ ਵਿੱਚ ਪਸਾਰਨ ਦਾ ਹੈ ਤਾਂ ਕਿ ਕਿਸਾਨ ਇਨ੍ਹਾਂ ਦੇ ਫਾਇਦਿਆਂ ਤੋਂ ਜਾਣੂ ਹੋ ਸਕਣ ਅਤੇ ਆਪਣੇ ਖੇਤਾਂ ਵਿੱਚ ਇਸ ਤਕਨਾਲੋਜੀ ਨੂੰ ਵਰਤਣ ਦਾ ਉਤਸ਼ਾਹਪੂਰਨ ਹੁੰਗਾਰਾ ਦੇਣ। ਡਾ. ਸ਼ਰਮਾ ਨੇ ਕਿਹਾ ਕਿ ਅਸੀਂ ਇਨ੍ਹਾਂ ਤਿੰਨਾਂ ਪੱਖਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਏ ਹਾਂ ਤਾਂ ਜੋ ਕਿਸਾਨੀ ਦੀ ਇਸ ਸਮੱਸਿਆ ਨੂੰ ਰਲ ਕੇ ਨਜਿੱਿਠਆ ਜਾ ਸਕੇ। ਅਜੈਵੀਰ ਜਾਖੜ ਨੇ ਕਿਹਾ ਕਿ ਪਰਾਲੀ ਸਾੜਣ ਦੀ ਇਸ ਸਮੱਸਿਆ ਨੂੰ ਰੋਕਣ ਵਿੱਚ ਕੇਂਦਰੀ ਸਰਕਾਰ ਦੀ ਭੂਮਿਕਾ ਅਤਿ ਜਰੂਰੀ ਹੈ। ਡਾ. ਿਢੱਲੋਂ ਨੇ ਖੇਤੀ ਲਾਗਤਾਂ ਅਤੇ ਮੁੱਲ ਕਮਿਸ਼ਨ ਦੇ ਚੇਅਰਮੈਨ ਨੂੰ ਪੀਏਯੂ ਵੱਲੋਂ ਇਸ ਖੇਤਰ ਲਈ ਤਿਆਰ ਕੀਤੀਆਂ ਅਨੇਕਾਂ ਤਕਨਾਲੋਜੀਆਂ ਤੋਂ ਜਾਣੂ ਕਰਵਾਇਆ ਜੋ ਪਰਾਲੀ ਨੂੰ ਸਹੀ ਤਰੀਕੇ ਨਾਲ ਸਾਂਭਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਇਸ ਤੋਂ ਪਹਿਲਾਂ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਆਏ ਅਧਿਕਾਰੀਆਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êð ÅñÆ çÆ Ã