ਸੇਖੜੀ ਚੱਢਾ ਦੇ ਹੋਟਲ ਬਿਜਨਸ ਪਾਰਟਨਰ : ਸੈਂਡੀ ਰੰਧਾਵਾ

Updated on: Sat, 13 Jan 2018 05:42 PM (IST)
  

-ਸੇਵਾਮੁਕਤ ਜੱਜਾਂ ਦੇ ਪੈਨਲ ਤੋਂ ਜਾਂਚ ਕਰਵਾਏ ਸਰਕਾਰ

-ਹੋਟਲ ਜਾਇਜ ਹੈ, ਸਰਕਾਰ ਚਾਹੇ ਤਾਂ ਜਾਂਚ ਕਰਵਾ ਲਏ: ਸੇਖੜੀ

-----------

ਪੱਤਰ ਪ੫ੇਰਕ, ਅੰਮਿ੫ਤਸਰ : ਕਾਂਗਰਸ ਦੇ ਸੀਨੀਅਰ ਨੇਤਾ ਸੈਂਡੀ ਰੰਧਾਵਾ ਨੇ ਚਰਨਜੀਤ ਸਿੰਘ ਚੱਢਾ ਵਲੋਂ ਚਲਾਏ ਜਾ ਰਹੇ ਹੋਟਲ ਐੱਚਕੇ ਕਲਾਰਕ ਤੇ ਐੱਚਕੇ 52 ਦੇ ਉਸਾਰੀ ਕਾਰਜ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਨਗਰ ਸੁਧਾਰ ਟਰੱਸਟ ਦੇ ਐੱਸਈ ਰਾਜੀਵ ਸੇਖੜੀ ਤੇ ਚੱਢਾ ਦੇ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਬਕੌਲ ਰੰਧਾਵਾ, ਐੱਸਈ ਸੇਖੜੀ ਦੀ ਮਿਲੀਭੁਗਤ ਨਾਲ ਨਿਯਮਾਂ ਨੂੰ ਿਛੱਕੇ ਟੰਗ ਕੇ ਉਕਤ ਗ਼ੈਰ-ਕਾਨੂੰਨੀ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮਈ 2014 ਵਿਚ ਮਿਲੀ ਆਰਟੀਆਈ ਰਿਪੋਰਟ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਉਕਤ ਹੋਟਲ ਦੀ ਉਸਾਰੀ ਨਾਜਾਇਜ਼ ਤਰੀਕੇ ਨਾਲ ਨਿਯਮਾਂ ਨੂੰ ਿਛੱਕੇ ਟੰਗ ਕੇ ਕੀਤਾ ਗਿਆ ਹੈ। ਨਿਯਮਾਂ ਦੀ ਅਣਦੇਖੀ ਕਰਕੇ ਸੇਖੜੀ ਦੀ ਮਿਹਰਬਾਨੀ ਨਾਲ ਨਾਜਾਇਜ ਨਕਸ਼ਾ ਪਾਸ ਹੋਣ ਦੇ ਬਾਅਦ ਹੋਟਲ ਦੇ ਫਰੰਟ ਨੂੰ ਤਬਦੀਲ ਕੀਤਾ ਗਿਆ, ਮਨਟੇਨਸ ਦੇ ਨਾਂ 'ਤੇ ਕਬਜਾ ਕਰ ਉੱਥੇ ਗ਼ੈਰ-ਕਾਨੂੰਨੀ ਪਾਰਕਿੰਗ ਤਿਆਰ ਕੀਤੀ ਗਈ ਹੈ। ਇੱਥੇ ਤੱਕ ਕਿ ਟਰੱਸਟ ਦੀ ਸਕੀਮ ਨੰਬਰ 61 ਦੀ ਜਗ੍ਹਾ 'ਤੇ ਚਲਾਏ ਜਾ ਰਹੇ ਹੋਟਲ ਐੱਚਕੇ 52 ਰਿਜੋਰਟ ਤੋਂ ਹਾਸਲ ਹੋਣ ਵਾਲੇ ਕਰੋੜਾਂ ਦੇ ਰੈਵੀਨਿਊ ਨੂੰ ਲੈ ਕੇ ਸੇਖੜੀ ਨੇ ਵਿਭਾਗ ਨੂੰ ਚੂਨਾ ਲਗਾਇਆ ਹੈ। ਰੰਧਾਵਾ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਕਮਜੋਰੀਆਂ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਡੀਸੀ ਕਮਲਦੀਪ ਸਿੰਘ ਸੰਘਾ ਤੇ ਐੱਸਈ ਸੇਖੜੀ ਨੂੰ ਵੀ ਉਨ੍ਹਾਂ ਨੇ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸੇਖੜੀ ਦੀ ਚੱਢਾ ਪਰਿਵਾਰ ਪ੫ਤੀ ਪਿਆਰ, ਸਨੇਹ ਤੇ ਸਹਿਯੋਗ ਇੱਥੇ ਹੀ ਖਤਮ ਨਹੀਂ ਹੋਇਆ ਹੈ, ਚੱਢਾ ਵਲੋਂ ਚਲਾਏ ਜਾ ਰਹੇ ਹੋਟਲ ਦੀ ਬਰੀਊ ਮਾਸਟਰ ਨੂੰ ਲੈ ਕੇ ਵੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਸੇਖੜੀ ਦੇ ਚੱਢਾ ਦੇ ਹੋਟਲ ਬਿਜਨੈਸ ਵਿਚ ਸ਼ੇਅਰ ਹਨ। ਉਨ੍ਹਾਂ ਸਿੱਧੂ ਤੋਂ ਕੇਸ ਦੀ ਜਾਂਚ ਐਸਆਈਟੀ ਤੇ ਸੇਵਾ ਮੁਕਤ ਜੱਜਾਂ ਦੇ ਪੈਨਲ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

---------

ਬਾਕਸ-

ਸੋਮਵਾਰ ਨੂੰ ਰੰਧਾਵਾ ਦੇ ਖਿਲਾਫ ਦਾਇਰ ਹੋਵੇਗਾ ਮਾਨਹਾਨੀ ਦਾ ਕੇਸ- ਸੇਖੜੀ

ਐੱਸਈ ਸੇਖੜੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਸੈਂਡੀ ਰੰਧਾਵਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਰੰਧਾਵਾ ਨੇ ਚੱਢਾ ਨਾਲ ਮਿਲੀਭੁਗਤ ਤੇ ਬਿਜਨੈਸ ਪਾਰਟਨਰ ਹੋਣ ਦਾ ਝੁੱਠਾ ਦੋਸ਼ ਲਗਾ ਕੇ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਟਲ ਜਾਇਜ ਹੈ, ਸਰਕਾਰ ਚਾਹੇ ਤਾਂ ਜਾਂਚ ਕਰਵਾ ਲਏ, ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á˵ÃÂÆ Ã¶Ö