ਸਰਕਾਰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਡੀਸੀ

Updated on: Sat, 13 Jan 2018 05:34 PM (IST)
  

-ਸਰਕਾਰੀ ਹਸਪਤਾਲਾਂ 'ਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਮੁਫ਼ਤ ਐਕਸ-ਰੇ

- ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਮੁਫਤ ਪੌਸ਼ਟਿਕ ਆਹਾਰ ਮੁਹੱਇਆ ਕਰਾਉਣ ਦਾ ਲਿਆ ਫੈਸਲਾ

---------------

ਅੰਮਿ੫ਤਪਾਲ ਸਿੰਘ, ਅੰਮਿ੫ਤਸਰ : ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਰਾਜ ਵਿੱਚ ਟੀ.ਬੀ. ਨੂੰ 2025 ਤੱਕ ਖ਼ਤਮ ਕਰਨ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਮੁਫਤ ਐਕਸ-ਰੇ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਛੇਤੀ ਹੀ ਮੁਫਤ ਪੌਸ਼ਟਿਕ ਆਹਾਰ ਮੁਹੱਇਆ ਕਰਵਾਉਣ ਦਾ ਅਹਿਮ ਫੈਸਲਾ ਵੀ ਲਿਆ ਗਿਆ ਹੈ।

ਸੰਘਾ ਨੇ ਦੱਸਿਆ ਕਿ ਮੁਫਤ ਐਕਸ-ਰੇ ਦੀ ਸੁਵਿਧਾ ਸਬੰਧੀ ਹਦਾਇਤਾਂ ਸੂਬੇ ਦੇ ਸਾਰੇ ਸਿਵਲ ਸਰਜ਼ਨਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਇਹ ਸੇਵਾ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਟੀ.ਬੀ. ਦੇ ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਮੁਫਤ ਪੌਸ਼ਟਿਕ ਆਹਾਰ ਮੁਹੱਇਆ ਕਰਵਾਉਣ ਦਾ ਵੀ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਟੀ.ਬੀ. ਦੇ ਐੱਮਡੀਆਰ ਮਰੀਜ਼ਾਂ ਨੂੰ ਤਾਕਤ ਪ੫ਦਾਨ ਕਰਨ ਲਈ ਇਹ ਆਹਾਰ ਦਿੱਤਾ ਜਾਵੇਗਾ ਅਤੇ ਇਹ ਮਰੀਜ਼ ਆਟਾ-ਦਾਲ ਸਕੀਮ ਦੇ ਲਾਭ ਲੈਣ ਲਈ ਵੀ ਯੋਗ ਸਮਝੇ ਜਾਣਗੇ। ਇਨ੍ਹਾਂ ਟੀ.ਬੀ. ਦੇ ਐੱਮਡੀਆਰ ਮਰੀਜ਼ਾਂ ਨੂੰ ਸਰਕਾਰ ਵਲੋਂ ਨੀਲੇ ਕਾਰਡ ਵੀ ਜਾਰੀ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਟੀ.ਬੀ. ਇਕ ਅਜਿਹੀ ਬਿਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਆਸਾਨੀ ਨਾਲ ਫੈਲ ਸਕਦੀ ਹੈ। ਇਸ ਦੀ ਲਪੇਟ ਵਿੱਚ ਬੱਚੇ, ਬਜ਼ੁਰਗ, ਝੁੱਗੀ-ਝੋਪੜੀਆਂ 'ਚ ਰਹਿਣ ਵਾਲੇ ਲੋਕ ਅਤੇ ਸ਼ੁਗਰ ਦੇ ਮਰੀਜ਼ਾਂ ਨੂੰ ਆਉਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਜਿਸ ਲਈ ਟੀ.ਬੀ. ਦਾ ਸਮੇਂ 'ਤੇ ਪਤਾ ਲਗਾਉਣ ਅਤੇ ਇਲਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ 'ਐਕਟਿਵ ਕੇਸ ਫਾਈਡਿੰਗ' ਸਕਰੀਨਿੰਗ ਪ੫ੋਗਰਾਮ ਵੀ ਚਲਾਇਆ ਗਿਆ ਹੈ।

ਉਨਾਂ ਨੇ ਅੱਗੇ ਦੱਸਿਆ ਕਿ ਇਸ ਸਕਰੀਨਿੰਗ ਪ੫ੋਗਰਾਮ ਦਾ ਮੁੱਖ ਮੰਤਵ ਟੀ.ਬੀ. ਦੀ ਬਿਮਾਰੀ ਤੋਂ ਅਣਜਾਣ ਮਰੀਜ਼ਾਂ ਦੀ ਪਹਿਚਾਣ ਕਰਨਾ ਹੈ, ਜਿਨ੍ਹਾਂ ਨੂੰ ਸਿਹਤ ਸੁਵਿਧਾਵਾਂ ਉਪਲਬਧ ਨਹੀਂ ਹੋਈਆਂ ਹਨ ਜਾਂ ਜਿਨ੍ਹਾਂ ਵਿੱਚ ਟੀ.ਬੀ. ਦੇ ਲੱਛਣ ਨਹੀਂ ਹਨ ਜਾਂ ਫਿਰ ਲੱਛਣ ਪਾਏ ਜਾਂਦੇ ਹਨ ਦਾ ਸੈਂਪਲ ਲੈ ਕੇ ਟੈਸਟ ਕਰਨੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê³ÜÅì ÃðÕÅ