ਬੀਡੀਐੱਸ ਸਕੂਲ 'ਚ ਮਨਾਈ ਲੋਹੜੀ

Updated on: Sat, 13 Jan 2018 05:17 PM (IST)
  

ਫੋਟੋ-49..ਲੋਹੜੀ ਦਾ ਤਿਉਹਾਰ ਮਨਾੳਂੁਦੇ ਹੋਏ ਐਮਡੀ ਰਘਬੀਰ ਸਿੰਘ ਿਢੱਲੋਂ ਤੇ ਪਿ੫ੰਸੀਪਲ ਗੁਰਪ੫ੀਤ ਕੌਰ ਤੇ ਹੋਰ।

------------

ਸਰਬਜੀਤ ਸਿੰਘ ਖਾਲਸਾ, ਗੱਗੋਮਾਹਲ : ਬੀਡੀਐੱਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਲੋਂ ਅੱਜ ਲੋਹੜੀ ਦੇ ਤਿਉਹਾਰ ਨੂੰ ਸਬੰਧ ਵਿਚ ਧੀ ਪੰਜਾਬ ਦੀ ਐਵਾਰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਐਮ.ਡੀ ਰਘਬੀਰ ਸਿੰਘ ਿਢੱਲੋਂ ਅਤੇ ਪਿ੫ੰਸੀਪਲ ਗੁਰਪ੫ੀਤ ਕੌਰ ਵੱਲੋਂ ਨੈਸ਼ਨਲ ਹਾਕੀ ਖਿਡਾਰਨ ਪਰਦੀਪ ਕੌਰ, ਅਜਨਾਲਾ ਦੀ ਕੁਝ ਘੰਟਿਆਂ ਪਹਿਲਾ ਨਵ ਜੰਮੀ ਬੱਚੀ, ਸਭ ਤੋਂ ਬਜੁਰਗ 107 ਸਾਲਾ ਅੌਰਤ ਕੇਸਰ ਕੌਰ ,ਸਕੂਲ ਦੀ ਹੀ 10 ਵੀਂ ਜਮਾਤ ਦੀ ਵਿਦਿਆਰਥਣ ਰੋਮਨਪ੫ੀਤ ਕੌਰ ਜੋ ਕਿ 2 ਆਪਣੀਆਂ ਕਵਿਤਾਵਾਂ ਦੀਆਂ ਕਿਤਾਬਾਂ ਲਿੱਖ ਚੁੱਕੀ ਹੈ, ਸਮੇਤ 3245 ਕਿਤਾਬਾਂ ਪੜ੍ਹਨ ਵਾਲੀ ਕਰੀਬ 13 ਸਾਲਾ ਰਾਜਬੀਰ ਕੌਰ ਨੂੰ ਸਕੂਲ ਵਲਂੋ ਧੀ ਪੰਜਾਬ ਦੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋ ਰੰਗਾਰੰਗ ਪ੫ੌਗਰਾਮ ਗਿੱਧਾ ਭੰਗੜਾ ਅਤੇ ਧੀਆਂ ਦੇ ਸਬੰਧ ਵਿਚ ਹੋੲ ਕਈ ਪ੫ੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਦੇ ਐੱਮਡੀ ਰਘਬੀਰ ਸਿੰਘ ਿਢੱਲੋਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੜਕੀਆਂ ਅੱਜ ਦੇ ਯੁੱਗ ਵਿਚ ਮੁੰਡਿਆਂ ਨਾਲੋਂ ਜਿਆਦਾ ਤਰੱਕੀ ਕਰ ਰਹੀਆਂ ਹਨ । ਇਸ ਕਰਕੇ ਸਾਨੂੰ ਹਮੇਸ਼ਾ ਲੜਕੀਆਂ ਨੂੰ ਮਾਣ ਦੇਣਾ ਚਾਹੀਦਾ ਹੈ। ਇਸ ਮੌਕੇ ਪਿ੫ੰਸੀਪਲ ਗੁਰਪ੫ੀਤ ਕੌਰ, ਅਵਨੀਤ ਕੌਰ, ਅਮਰਜੀਤ ਸਿੰਘ, ਹਰਭਜਨ ਸਿੰਘ, ਕੁਲਦੀਪ ਕੌਰ, ਮਮਤਾ, ਹਰਮੀਤ ਕੌਰ, ਸ਼ਗੁਨ, ਸੁਖਮਨਦੀਪ ਕੌਰ, ਰਜਨੀਤ, ਨਵਨੀਤ ਕੌਰ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ìÆâÆÁËÃ