ਸ਼ਹਿਰ 'ਤੇ ਚੜਿ੍ਹਆ ਚੋਣ ਪ੫ਚਾਰ ਬੋਰਡਾਂ ਦਾ ਖੁਮਾਰ

Updated on: Fri, 12 Jan 2018 09:57 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਤਿੰਨ ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਸੂਬੇ ਦੀ ਵਪਾਰਕ ਹੱਬ ਮੰਨੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਕਰਵਾਉਣ ਦੀਆਂ ਸਰਕਾਰ ਵੱਲੋਂ ਅਜੇ ਤਿਆਰੀਆਂ ਹੀ ਕੀਤੀਆਂ ਜਾ ਰਹੀਆਂ ਹਨ ਕਿ ਸ਼ਹਿਰ ਦੀ ਹਰ ਗਲੀ ਹਰ ਸੜਕ, ਹਰ ਖੰਭੇ ਤੇ ਨਗਰ ਨਿਗਮ ਚੋਣਾਂ ਨਾਲ ਸਬੰਧਤ ਨਾਜਾਇਜ਼ ਵਿਗਿਆਪਨ ਬੋਰਡ ਚਮਕਣੇ ਸ਼ੁਰੂ ਹੋ ਚੁੱਕੇ ਹਨ ਇਕ ਪਾਸੇ ਜਿੱਥੇ 10 ਸਾਲਾਂ ਬਾਅਦ ਨਗਰ ਨਿਗਮ ਸਦਨ ਤੇ ਕਾਬਜ ਹੋਣ ਲਈ ਅੱਡੀ ਚੋਟੀ ਦਾ ਜੌਰ ਲਗਾਉਣ ਦੀ ਤਿਆਰੀ ਕਰ ਰਹੀ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਨੇ ਆਪਣੇ ਆਕਾਵਾਂ ਦੀਆਂ ਫੋਟੋਆਂ ਵਾਲੇ ਬੋਰਡਾਂ ਉੱਪਰ ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਲਗਾਕੇ ਆਪਣੇ ਵਾਰਡ ਅਧੀਨ ਆਉਦੀ ਹਰ ਗਲੀ, ਹਰ ਸੜਕ, ਹਰ ਖੰਭੇ ਅਤੇ ਹਰ ਚੌਂਕ ਵਿੱਚ ਚਮਕਾ ਦਿੱਤੇ ਹਨ ਜਿਸ ਤੇ ਉਨ੍ਹਾਂ ਵੱਲੋਂ ਹਾਲ ਦੀ ਘੜੀ ਚੌਂਬੀ ਘੰਟੇ ਆਪਦੀ ਸੇਵਾ ਵਿੱਚ ਹਾਜ਼ਰ ਜਾਂ ਫਿਰ ਨਵੇਂ ਸਾਲ, ਲੋਹੜੀ ਅਤੇ ਮਾਘੀ ਦੀਆਂ ਮੁਬਾਰਕਾਂ ਦੇ ਸਲੋਗਨ ਲਿਖੇ ਹਨ ਜਦ ਕਿ ਇਨ੍ਹਾਂ ਬੋਰਡਾਂ ਦੇ ਜਰੀਏ ਉਨ੍ਹਾਂ ਵੱਲੋਂ ਜਿੱਥੇ ਟਿਕਟ ਦੀ ਦਾਅਵੇਦਾਰੀ ਠੋਕੀ ਜਾ ਰਹੀ ਹੈ ਉਸ ਦੇ ਨਾਲ ਨਾਲ ਵਾਰਡ ਵਿੱਚ ਰਹਿੰਦੇ ਲੋਕਾਂ ਨੂੰ ਵੀ ਹੁਣ ਤੋਂ ਆਪਣੇ ਵੱਲ ਖਿੱਚਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।

ਉਧਰ ਦੁਸਰੇ ਪਾਸੇ ਵਿਰੋਧੀ ਧਿਰ ਅਕਾਲੀ ਦਲ ਭਾਜਪਾ, ਆਪ, ਲਿਪ ਅਤੇ ਅਜਾਦ ਚੋਣ ਲੜਨ ਦੇ ਇੱਛਕ ਵੀ ਸੱਤਾ ਧਿਰ ਦੇ ਨੇਤਾਵਾਂ ਵੱਲੋਂ ਲਗਾਏ ਬੋਰਡਾਂ ਨੂੰ ਦੇਖ ਚੋਣਾਂ ਤੋਂ ਪਹਿਲਾਂ ਹੀ ਨਾਜਾਇਜ਼ ਵਿਗਿਆਪਨ ਬੋਰਡਾਂ ਰਾਂਹੀ ਹੀ ਸੱਤਾ ਧਿਰ ਨੂੰ ਪੂਰੀ ਟੱਕਰ ਦੇਣ ਲਈ ਲੱਗੇ ਹੋਏ ਹਨ ਜਿਸ ਦੇ ਚੱਲਦੇ ਸ਼ਹਿਰ ਦਾ ਕੋਈ ਵੀ ਇਲਾਕਾ, ਚੌਂਕ, ਸੜਕ ਜਾਂ ਗਲੀ ਐਸੀ ਨਹੀਂ ਬਚੀ ਜਿੱਥੇ ਨਗਰ ਨਿਗਮ ਚੋਣਾਂ ਲੜਨ ਵਾਲੇ ਨੇਤਾਵਾਂ ਦੇ ਵਿਗਿਆਪਨ ਬੋਰਡ ਨਾ ਲੱਗੇ ਹੋਣ ਅਤੇ ਜਦੋਂ ਨਗਰ ਨਿਗਮ ਦੀ ਟੀਮ ਇਨ੍ਹਾਂ ਬੋਰਡਾਂ ਨੂੰ ਉਤਾਰਨ ਲਈ ਜਾਂਦੀ ਹੈ ਤਾਂ ਨਾਲ ਹੀ ਸਿਆਸੀ ਆਕਾਵਾਂ ਦੇ ਫੋਨ ਆਉਣ ਕਾਰਨ ਉਨ੍ਹਾਂ ਬਿਨ੍ਹਾਂ ਕਾਰਵਾਈ ਕੀਤੇ ਬਿਰੰਗ ਵਾਪਸ ਮੁੜਨਾ ਪੈਂਦਾ ਹੈ।

ਸੱਤਾ ਧਿਰ ਦੇ ਨੇਤਾਵਾਂ ਦੇ ਬੋਰਡਾਂ ਦੇ ਨਾਲ ਲੱਗੇ ਵਿਰੋਧੀ ਧਿਰ ਦੇ ਬੋਰਡਾਂ ਵੱਲ ਵੀ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਵੱਲੋਂ ਨਜ਼ਰ ਤੱਕ ਨਹੀਂ ਮਾਰੀ ਜਾਂਦੀ ਅਤੇ ਜੇਕਰ ਕਿਸੇ ਸੜਕ ਜਾਂ ਚੌਂਕ ਵਿੱਚੋਂ ਨਗਰ ਨਿਗਮ ਦੀ ਤਹਿਜਾਰੀ ਜਾਂ ਵਿਗਿਆਪਨ ਸਾਖਾ ਦੇ ਮੁਲਾਜ਼ਮਾਂ ਵੱਲੋਂ ਬੋਰਡ ਉਤਾਰੇ ਵੀ ਜਾਂਦੇ ਹਨ ਤਾਂ ਅਗਲੀ ਦੁਪਹਿਰ ਤੋਂ ਪਹਿਲਾਂ ਉਸੇ ਜਗ੍ਹਾ ਉਸੇ ਤਰ੍ਹਾਂ ਦੇ ਬੋਰਡ ਦਬਾਰਾ ਲੱਗ ਜਾਂਦੇ ਹਨ।

ਅਜੇ ਤੱਕ ਨਾ ਤਾਂ ਸਰਕਾਰ ਨੇ ਨਗਰ ਨਿਗਮ ਚੋਣਾਂ ਕਰਵਾਉਣ ਦੇ ਸਬੰਧਤ ਵਿੱਚ ਕੋਈ ਜਾਣਕਾਰੀ ਦਿੱਤੀ ਹੈ ਅਤੇ ਨਾ ਹੀ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਦੀ ਤਰੀਖ ਦਾ ਹੀ ਐਲਾਨ ਕੀਤਾ ਅਤੇ ਜੇਕਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼ਹਿਰ ਤੇ ਚੋਣਾਂ ਨਾਲ ਸਬੰਧਤ ਬੋਰਡਾਂ ਦਾ ਖੁਮਾਰ ਚੜਿਆ ਹੋਇਆ ਹੈ ਤਾਂ ਐਲਾਨ ਤੋਂ ਬਾਅਦ ਕੀ ਹੋਵੇਗਾ ਅਤੇ ਹੁਣ ਇਨ੍ਹਾਂ ਬੋਰਡਾਂ ਨੂੰ ਉਤਾਰਨ ਵਿੱਚ ਅਸਮਰੱਥ ਨਜ਼ਰ ਆ ਰਹੇ ਨਗਰ ਨਿਗਮ ਦੇ ਅਧਿਕਾਰੀ ਤੇ ਮੁਲਾਜ਼ਮ ਐਲਾਨ ਤੋਂ ਬਾਅਦ ਸ਼ਹਿਰ ਨੂੰ ਕਿਵੇਂ ਅਜਿਹੇ ਬੋਰਡਾਂ ਤੋਂ ਮੁਕਤ ਕਰਨਗੇਂ।

ਇਸ ਸਬੰਧੀ ਜਦੋਂ ਨਗਰ ਨਿਗਮ ਦੀ ਤਹਿਬਜਾਰੀ ਸਾਖਾ ਦੇ ਨੋਡਲ ਅਫ਼ਸਰ ਜਸਦੇਵ ਸਿੰਘ ਸੋਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੱਗੇ ਨਾਜਾਇਜ਼ ਬੋਰਡਾਂ ਨੂੰ ਉਤਾਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆ ਹਨ ਉਨ੍ਹਾਂ ਕਿਹਾ ਕਿ ਦਿਨ ਸਮੇਂ ਸੜਕ ਤੇ ਟ੫ੈਫਿਕ ਚੱਲਦਾ ਹੋਣ ਕਾਰਨ ਇਨ੍ਹਾਂ ਬੋਰਡਾਂ ਨੂੰ ਉਤਾਰਨਾ ਮੁਸ਼ਕਿਲ ਹੁੰਦਾ ਹੈ ਇਸ ਲਈ ਰਾਤ ਵੇਲੇ ਟੀਮਾਂ ਬਣਾਕੇ ਕਾਰਵਾਈ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸੇ ਨੂੰ ਨਗਰ ਨਿਗਮ ਦੀ ਮੰਨਜੂਰੀ ਦੇ ਬੋਰਡ ਨਹੀਂ ਲਗਾਉਣ ਦਿੱਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: é×ð Çé×î Ú