ਰਾਹੋਂ ਰੋਡ ਦੀ ਮਾਡਲ ਕਾਲੋਨੀ 'ਚ ਵਿਕਾਸ ਸਿਖਰਾਂ 'ਤੇ ਪੱੁਜਾ

Updated on: Fri, 12 Jan 2018 09:53 PM (IST)
  

ਰਾਜਨ ਸੁਦੇੜਾ, ਲੁਧਿਆਣਾ

ਰਾਹੋਂ ਰੋਡ ਤੇ ਪਿੰਡ ਜਾਗੀਰਪੁਰ ਦੇ ਨਾਲ ਲੱਗਦੀ ਮਾਡਲ ਕਲੋਨੀ ਵਿੱਚ ਚੱਲ ਰਹੇ ਵਿਕਾਸ ਕਾਰਜ ਤਕਰੀਬਨ ਮੁਕੰਮਲ ਹੋਣ ਦੇ ਨਜਦੀਕ ਪਹੁੰਚ ਗਏ ਹਨ। ਸਰਪੰਚ ਬਲਵਿੰਦਰ ਕੁਮਾਰ ਬੱਬਾ ਦੀ ਅਗਵਾਈ ਵਾਲੀ ਪੰਚਾਇਤ ਦੇ ਮੈਂਬਰਾ ਤੇ ਮੁਹੱਲਾ ਨਿਵਾਸੀਆਂ ਦਾਇਯਾ ਸਿੰਘ ਲਾਟੀ, ਕਿ੫ਸ਼ਨ ਲਾਲ ਵਿੱਕੀ, ਅਸ਼ੋਕ ਜੱਖੂ, ਸੰਤੋਸ਼ ਕੁਮਾਰੀ, ਅਜਮੇਰ ਸਿੰਘ ਖਾਲਸਾ, ਜੀਵਨ ਸਿੰਘ , ਅਮਿਤ ਕਪੂਰ, ਜਸਪਾਲ ਸਿੰਘ ਚੌਹਾਨ, ਤਿਲਕ ਰਾਜ, ਸੁਖਵਿੰਦਰ ਸਿੰਘ, ਵਾਸੂਦੇਵ, ਰਾਮਾ ਨੰਦ, ਰਾਮ ਸਿੰਘ ਨਿਹੰਗ, ਜਿੰਦਰ ਅਤੇ ਅਮਨ ਸ਼ੰਕੁਰ ਦੀ ਮੌਜੂਦਗੀ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਬਲਵਿੰਦਰ ਕੁਮਾਰ ਬੱਬਾ ਨੇ ਦੱਸਿਆ ਕਿ ਕਲੋਨੀ ਵਿੱਚ ਜਿੱਥੇ ਸੀਵਰੇਜ ਦਾ ਕੰਮ ਤਕਰੀਬਨ ਮੁਕੰਮਲ ਹੋਣ ਵਾਲਾ ਹੈ, ਉਥੇ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਦੇਖਦਿਆਂ ਪੂਰੀ ਕਲੋਨੀ ਵਿੱਚ 2 ਲੱਖ ਦੇ ਬਜਟ ਦੇ ਹਿਸਾਬ ਨਾਲ ਦੋਹਰੀਆਂ ਪਾਇਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਘਰ ਨੂੰ ਪੀਣ ਵਾਲੇ ਪਾਣੀ ਲਈ ਕੋਈ ਪ੫ੇਸ਼ਾਨੀ ਨਾ ਆ ਸਕੇ । ਬੱਬਾ ਨੇ ਕਿਹਾ ਕਿ ਉਹਨਾਂ ਦੀ ਪੰਚਾਇਤ ਵਲੋਂ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ ਤੇ ਸੀਵਰੇਜ ਦਾ ਕੰਮ ਮੁਕੰਮਲ ਹੋਣ ਤੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ðÅ Ô¯º ð¯â