ਆਨਲਾਈਨ ਸਿਸਟਮ ਤੋਂ ਪਰੇਸ਼ਾਨ ਮਜ਼ਦੂਰਾਂ ਨੇ ਦਿੱਤਾ ਧਰਨਾ

Updated on: Tue, 05 Dec 2017 06:32 PM (IST)
  

ਕੁਲਵਿੰਦਰ ਸਿੰਘ ਰਾਏ, ਖੰਨਾ

ਆਨਲਾਇਨ ਸਿਸਟਮ ਤੋਂ ਪ੫ੇਸ਼ਾਨ ਮਜਦੂਰਾਂ ਨੇ ਮਜ਼ਦੂਰ ਯੂਨਿਅਨ ਖੰਨਾ ਤੇ ਪੰਜਾਬ ਕੰਸਟਰਕਸ਼ਨ ਵੈਲਫੇਅਰ ਬੋਰਡ ਪੰਜਾਬ ਦੇ ਬੈਨਰ ਹੇਠ ਸਮਾਧੀ ਰੋਡ 'ਤੇ ਲੇਬਰ ਇੰਸਪੈਕਟਰ ਜਸਵੀਰ ਕੌਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ। ਮਜ਼ਦੂਰ ਯੂਨੀਅਨ ਦੇ ਪ੫ਧਾਨ ਮਲਕੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੋਰਡ ਵੱਲੋਂ ਜਦੋਂ ਤੋਂ ਸਾਰਾ ਕੰਮ ਆਨਲਾਇਨ ਕੀਤਾ ਗਿਆ ਹੈ, ਉਦੋਂ ਤੋਂ ਉਸਾਰੀ ਕਿਰਤੀਆਂ ਦੀ ਰਜਿਸਟ੫ੇਸ਼ਨ ਨਹੀਂ ਹੋ ਰਹੀ ਹੈ। ਰਜਿਸਟਰਡ ਮਜ਼ਦੂਰਾਂ ਦੇ ਫ਼ਾਰਮ ਦਫ਼ਤਰਾਂ 'ਚ ਮਨਜ਼ੂਰ ਨਹੀਂ ਕੀਤੇ ਜਾ ਰਹੇ। ਲੇਬਰ ਇੰਸਪੈਕਟਰ ਸਾਰਾ ਕੰਮ ਸੁਵਿਧਾ ਸੈਂਟਰਾਂ ਤੇ ਸੇਵਾ ਕੇਂਦਰਾਂ 'ਤੇ ਜਾਕੇ ਆਨਲਾਇਨ ਕਰਵਾਉਣ ਦੀ ਗੱਲ ਕਹਿੰਦੇ ਹਨ ਪਰ ਸੇਵਾ ਕੇਂਦਰਾਂ 'ਤੇ ਕੋਈ ਫ਼ਾਰਮ ਆਨਲਾਇਨ ਨਹੀਂ ਹੋ ਰਿਹਾ। ਕਾਪੀਆਂ ਰੀਨਿਊ ਨਹੀਂ ਹੋ ਰਹੀਆਂ ਹਨ। ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਿਸਟਮ ਨੂੰ ਪਹਿਲਾ ਦੀ ਤਰ੍ਹਾਂ ਚਲਾਇਆ ਜਾਵੇ। ਇਸ ਦੇ ਨਾਲ ਹੀ ਮਜ਼ਦੂਰਾਂ ਨੇ 2016-17 ਦੇ ਕੇਸ ਮਨਜ਼ੂਰ ਨਾ ਹੋਣ ਕਾਰਨ ਵਜੀਫਾ ਤੇ ਹੋਰ ਸਹੂਲਤਾਂ ਨਾ ਮਿਲਣ 'ਤੇ ਵੀ ਰੋਸ਼ ਜਤਾਇਆ। ਇੰਨ੍ਹਾਂ ਕੇਸਾਂ ਨੂੰ ਮਨਜ਼ੂਰ ਕਰਕੇ ਵਜੀਫ਼ੇ ਬੈਂਕ ਖਾਤਿਆਂ 'ਚ ਜਮ੍ਹਾਂ ਕਰਨ ਦੀ ਮੰਗ ਕੀਤੀ ਗਈ। ਲੋਕ ਸੰਘਰਸ਼ ਕਮੇਟੀ ਸਮਰਾਲੇ ਦੇ ਕੋ-ਕਨਵੀਨਰ ਕੁਲਵੰਤ ਤਰਕਾ ਨੇ ਮਜ਼ਦੂਰਾਂ ਦੇ ਸੰਘਰਸ਼ ਦਾ ਜੋਰਦਾਰ ਸਮਰਥਨ ਕਰਦੇ ਹੋਏ ਕਿਹਾ ਕਿ ਲੇਬਰ ਵਿਭਾਗ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮੰਗਾਂ ਪੂਰੀਆਂ ਨਾ ਕਰਨ 'ਤੇ ਸੰਘਰਸ਼ ਤੇਜ ਕਰਨ ਦੀ ਚਿਤਾਵਨੀ ਦਿੱਤੀ ਗਈ। ਮਜ਼ਦੂਰਾਂ ਨੇ ਲੇਬਰ ਇੰਸਪੈਕਟਰ ਜਸਵੀਰ ਕੌਰ, ਸਹਾਇਕ ਲੇਬਰ ਆਯੁਕਤ ਐੱਸਐੱਸ ਰੰਧਾਵਾ ਤੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਅਵਤਾਰ ਸਿੰਘ, ਸ਼ਮਿੰਦਰ ਸਿੰਘ, ਰਮੇਸ਼ ਕੁਮਾਰ, ਦਵਿੰਦਰ ਸਿੰਘ, ਜਸਵੀਰ ਸਿੰਘ, ਕੁਲਵੀਰ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਮੱਖਣ ਸਿੰਘ, ਸੀਤਾ ਦੇਵੀ, ਜਸਵੰਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।

------

ਸਿਸਟਮ ਬਦਲਣਾ ਸਾਡੇ ਹੱਥ 'ਚ ਨਹੀਂ : ਲੇਬਰ ਇੰਸਪੈਕਟਰ

ਲੇਬਰ ਇੰਸਪੈਕਟਰ ਜਸਵੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਸਟਮ ਆਨਲਾਇਨ ਕੀਤਾ ਗਿਆ ਹੈ। ਸਿਸਟਮ ਬਦਲਣਾ ਸਾਡੇ ਹੱਥ 'ਚ ਨਹੀਂ ਹੈ। ਅਸੀਂ ਮਜ਼ਦੂਰਾਂ ਦਾ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਦੇਵਾਂਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁÅéñÅÇÂé Ç