ਝੰਡੀ ਦੀ ਕੁਸ਼ਤੀ ਹਰਮਨਪ੫ੀਤ ਆਲਮਗੀਰ ਤੇੇ ਜਤਿੰਦਰ ਸ਼ਾਂਤਪੁਰ ਦਰਮਿਆਨ ਰਹੀ ਬਰਾਬਰ

Updated on: Tue, 05 Dec 2017 06:29 PM (IST)
  

ਗੋਬਿੰਦ ਸ਼ਰਮਾ, ਸ੫ੀ ਮਾਛੀਵਾੜਾ ਸਾਹਿਬ

ਪਿੰਡ ਭਰਥਲਾ ਵਿਖੇ ਸਵ. ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਤੇ ਸਵ. ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਪੰਜਾਵਾਂ ਵਿਸ਼ਾਲ ਕੁਸ਼ਤੀ ਦੰਗਲ ਸਵ. ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਯਾਦਗਾਰੀ ਿਛੰਝ ਕਮੇਟੀ, ਪ੫ਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਿਛੰਝ ਦੇ ਮੁੱਖ ਪ੫ਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ (ਬੰਟੀ), ਹਰਦੀਪ ਸਿੰਘ ਕੰਗ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦਾ ਉਦਘਾਟਨ ਗੁਰਤੇਜਵੀਰ ਰੰਧਾਵਾ ਨੇ ਕੀਤਾ ਤੇ ਇਸ ਿਛੰਝ ਮੇਲੇ 'ਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਵੱਡੀ ਗਿਣਤੀ 'Îਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਿਛੰਝ ਦੀ ਕੁਮੈਂਟਰੀ ਨਾਜਰ ਸਿੰਘ ਤੇ ਮੰਚ ਤੋਂ ਹਰਜੀਤ ਸਿੰਘ ਲੱਲ ਕਲਾਂ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਨਿੰਮਾ ਉਟਾਲਾਂ, ਦੀਪਕ ਰਾਏ, ਜੀਤੀ ਮਾਛੀਵਾੜਾ ਤੇ ਹੈਪੀ ਰਾਈਵਾਲ ਨੇ ਨਿਭਾਈ। ਜੋੜੇ ਬਣਾਉਣ ਦੀ ਸੇਵਾ ਗੁਰਦੀਪ ਤੱਖਰਾਂ, ਜੱਗੀ ਿਢੱਲਵਾਂ ਨੇ ਨਿਭਾਈ। ਇਸ ਵਾਰ ਝੰਡੀ ਦੀ ਕੁਸ਼ਤੀ ਹਰਮਨਪ੫ੀਤ ਆਲਮਗੀਰ ਤੇ ਜਤਿੰਦਰ ਸ਼ਾਂਤਪੁਰ ਵਿਚਕਾਰ ਹੋਈ। ਪ੫ਬੰਧਕਾਂ ਵੱਲੋਂ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਿਛੰਝ ਦੌਰਾਨ ਹਰਜਿੰਦਰ ਸਿੰਘ ਭਰਥਲਾ ਤੇ ਗੁਰਦੀਪ ਸਿੰਘ ਤੱਖਰਾਂ ਦਾ ਐਲਈਡੀ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਮਾਗਮ 'ਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਿਢੱਲੋਂ ਕਾਂਗਰਸੀ ਹਲਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਮਾਰਕਫੈਡ ਪੰਜਾਬ, ਕਮਲਜੀਤ ਸਿੰਘ ਿਢੱਲੋਂ ਖਜਾਨਚੀ ਪੰਜਾਬ ਪ੫ਦੇਸ਼ ਕਾਂਗਰਸ, ਜਸਦੀਪ ਸਿੰਘ ਯੂਐੱਸਏ, ਪਰਮਜੀਤ ਸਿੰਘ ਿਢੱਲੋਂ ਅਕਾਲੀ ਆਗੂ, ਕਾਂਗਰਸੀ ਆਗੂ ਦੀਪਕ ਰਾਏ ਪ੫ਧਾਨ ਆਲ ਟਰੇਡ ਐਸੋ: ਸਮਰਾਲਾ, ਲਾਲਾ ਮੰਗਤ ਰਾਏ ਪ੫ਧਾਨ ਨਗਰ ਕੌਂਸਲ ਸਮਰਾਲਾ, ਦਵਿੰਦਰ ਸਿੰਘ ਜੱਗੀ ਪ੫ਧਾਨ ਪ੫ੈਸ ਕਲੱਬ ਪਾਇਲ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਹਰਬੰਸ ਸਿੰਘ ਭਰਥਲਾ ਸਰਕਲ ਜਥੇਦਾਰ, ਜਗਦੇਵ ਸਿੰਘ ਿਢੱਲਵਾਂ ਪਹਿਲਵਾਨ, ਤੇਜਿੰਦਰ ਸਿੰਘ ਗਿੱਲ, ਅਜੀਤਪਾਲ ਸਿੰਘ ਗਿੱਲ ਬੁਲਾਰਾ, ਮਲਕੀਤ ਸਿੰਘ, ਸੁਖਵੀਰ ਸਿੰਘ ਪੱਪੀ, ਜਗਜੀਤ ਸਿੰਘ ਭਰਥਲਾ, ਬਾਬਾ ਰਾਮ ਦਾਸ ਡੇਰਾ ਬਾਬਾ ਮਸਤ ਰਾਮ ਖੂਹੀ ਵਾਲੇ, ਗੁਰਤੇਜਵੀਰ ਰੰਧਾਵਾ, ਰਣਜੀਤ ਸਿੰਘ ਗੁਰਾਇਆਂ, ਬੂਟਾ ਸਿੰਘ ਏਐੱਸਆਈ, ਮਹਿੰਗਾ ਰਾਮ, ਸੁਖਪਾਲ ਸਿੰਘ ਸਬ ਇੰਸਪੈਕਟਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੰਗਲ ਕਮੇਟੀ ਦੇ ਪ੫ਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ ਬੰਟੀ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ, ਗੁਰਜੀਤ ਸਿੰਘ ਕੰਗ, ਹਰਦੀਪ ਸਿੰਘ ਕੰਗ, ਦਵਿੰਦਰ ਸਿੰਘ ਚਾਹਲ, ਮਨਦੀਪ ਸਿੰਘ ਬਿੱਟੂ, ਦਰਸ਼ਨ ਸਿੰਘ ਪੋਲਾ, ਧਰਮਵੀਰ ਭਾਰਦਵਾਜ, ਬਲਵੀਰ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Þ¿âÆ çÆ Õ¹