ਪਾਵਰਕਾਮ ਦੇ ਪੈਨਸ਼ਨਰਾਂ ਵੱਲੋਂ ਦੂਜੇ ਦਿਨ ਵੀ ਧਰਨਾ ਜਾਰੀ

Updated on: Tue, 05 Dec 2017 06:27 PM (IST)
  

ਮਨੀਸ਼ ਸੱਚਦੇਵਾ, ਸਮਰਾਲਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੰਡਲ ਪ੫ਧਾਨ ਸਿਕੰਦਰ ਸਿੰਘ ਦੀ ਪ੫ਧਾਨਗੀ ਹੇਠ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਧਰਨੇ ਦਾ ਮੁੱਖ ਕਾਰਨ ਨਵੰਬਰ 2017 ਦੀ ਪੈਨਸ਼ਨ ਰਲੀਜ਼ ਨਾ ਹੋਣ ਕਰਕੇ ਅੱਜ ਦੂਜੇ ਦਿਨ ਵੀ ਸੰਘਰਸ਼ ਦੇ ਰੂਪ 'ਚ ਵਿਸ਼ਾਲ ਧਰਨਾ ਕੰਮਪਲੇਂਟ ਸੈਂਟਰ ਸਮਰਾਲਾ ਵਿਖੇ ਦਿੱਤਾ ਗਿਆ। ਧਰਨੇ 'ਚ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਲਈ ਪੁਰਜੋਰ ਮੰਗ ਕੀਤੀ ਗਈ। ਧਰਨੇ ਤੋਂ ਬਾਅਦ ਸਮਰਾਲੇ ਦੇ ਬਜ਼ਾਰਾਂ 'ਚ ਮਾਰਚ ਕੀਤਾ ਗਿਆ ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਜਦੋਂ ਮਾਰਚ ਮੇਨ ਚੌਂਕ ਸਮਰਾਲਾ ਵਿਖੇ ਪਹੰੁਚਿਆ ਤਾਂ ਐੱਸਡੀਐੱਮ ਦੇ ਰੀਡਰ ਮਨਜਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਅੰਤ 'ਚ ਸਿਕੰਦਰ ਸਿੰਘ ਮੰਡਲ ਪ੫ਧਾਨ ਨੇ ਸਾਰੇ ਪੈਨਸ਼ਨਰਜ ਤੇ ਵਿਧਵਾਵਾਂ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੇ ਪ੫ਬੰਧਕੀ ਢਾਂਚੇ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਾਂ ਜਲਦੀ ਤੋਂ ਜਲਦੀ ਰਿਲੀਜ਼ ਨਾ ਕੀਤੀਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਡਵੀਜ਼ਨ ਕਮੇਟੀ ਸਮਰਾਲਾ ਵੱਲੋਂ ਮਿਤੀ 6-12-2017 ਨੂੰ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਵਿਸ਼ਾਲ ਧਰਨੇ ਲਈ ਸਮੂਹ ਪੈਨਸ਼ਨਰਜ ਤੇ ਵਿਧਵਾਵਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਚਨ ਸਿੰਘ ਸਰਪ੫ਸਤ, ਪ੫ੇਮ ਸਿੰਘ ਐੱਸਡੀਓ ਰਿਟਾਇਰਡ, ਸੀਨੀਅਰ ਮੀਤ ਪ੫ਧਾਨ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜਗਤਾਰ ਸਿੰਘ ਪ੫ੈਸ ਸਕੱਤਰ, ਅਮਰੀਕ ਸਿੰਘ ਮੀਤ ਪ੫ਧਾਨ, ਪ੫ੇਮ ਕੁਮਾਰ ਭਲਾਲੋਕ, ਭੁਪਿੰਦਰਪਾਲ, ਪ੫ੇਮ ਕੁਮਾਰ, ਗੁਰਦੇਵ ਸਿੰਘ ਖਮਾਣੋਂ, ਕੁਲਵੰਤ ਤਰਕ ਅਧਿਆਪਕ ਆਗੂ, ਸਰੂਪ ਸਿੰਘ ਮਾਛੀਵਾੜਾ, ਕਰਨੈਲ ਸਿੰਘ, ਬੰਤ ਸਿੰਘ ਘੁਲਾਲ, ਅਮਰਜੀਤ ਸਿੰਘ ਕਟਾਣੀ ਕਲਾਂ, ਕੁਲਵੰਤ ਸਿੰਘ ਜੱਗੀ, ਸੁਰਜੀਤ ਵਿਸ਼ਾਦ, ਦਰਸ਼ਨ ਸਿੰਘ ਕੋਟਾਲਾ, ਿਯਪਾ ਸਿੰਘ ਖਮਾਣੋਂ, ਮੋਹਣ ਸਿੰਘ ਜੱਗੀ, ਬਲਦੇਵ ਸਿੰਘ ਮਾਛੀਵਾੜਾ, ਜਗਪਾਲ ਸਿੰਘ, ਮੋਹਣ ਸਿੰਘ ਫੋਰਮੈਨ ਕੁਹਾੜਾ ਆਦਿ ਸ਼ਾਮਲ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êÅò ðÕÅî ç¶