ਪੈਨਸ਼ਨ ਨਾ ਮਿਲਣ 'ਤੇ ਦੂਜੇ ਦਿਨ ਵੀ ਰੋਸ ਪ੫ਦਰਸ਼ਨ ਜਾਰੀ

Updated on: Tue, 05 Dec 2017 06:26 PM (IST)
  

ਹਰਪ੫ੀਤ ਸਿੰਘ ਪਿੰਸ, ਖੰਨਾ

ਪਾਵਰਕਾਮ ਡਿਵੀਜਨ ਖੰਨਾ ਦੇ ਪੈਨਸ਼ਨਰਾਂ ਨੇ ਪੈਨਸ਼ਨ 'ਚ ਦੇਰੀ 'ਤੇ ਮੰਗਲਵਾਰ ਨੂੰ ਦੂਜੇ ਦਿਨ ਵੀ ਅਮਲੋਹ ਰੋਡ ਚੌਕ 'ਚ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਰੋਸ ਪ੫ਦਰਸ਼ਨ ਕੀਤਾ। ਪੈਟਰਨ ਗੁਰਸੇਵਕ ਸਿੰਘ ਮੋਹੀ ਨੇ ਕਿਹਾ ਕਿ ਹਰ ਮਹੀਨੇ ਦੀ 1 ਤਾਰੀਖ ਨੂੰ ਉਨ੍ਹਾਂ ਦੀ ਪੈਨਸ਼ਨ ਖਾਤਿਆਂ 'ਚ ਜਮ੍ਹਾਂ ਹੋ ਜਾਂਦੀ ਹੈ। ਇਸ ਵਾਰ ਪੈਨਸ਼ਨ ਨਾ ਮਿਲਣ ਕਾਰਨ ਉਨ੍ਹਾਂ ਦੇ ਘਰੇਲੂ ਕੰਮ ਰੁਕੇ ਹੋਏ ਹਨ, ਕਿਉਂਕਿ ਪੈਨਸ਼ਨ ਦੇ ਸਹਾਰੇ ਹੀ ਉਨ੍ਹਾਂ ਦਾ ਗੁਜਾਰਾ ਹੁੰਦਾ ਹੈ। ਪੰਜਾਬ ਸਰਕਾਰ ਨੇ ਪਾਵਰਕਾਮ ਦੀ 4500 ਕਰੋੜ ਦੀ ਸਬਸਿਡੀ ਰੋਕ ਕੇ ਪਾਵਰਕਾਮ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਇਸ ਨੂੰ ਲੈ ਕੇ ਪੰਜਾਬ ਦੇ ਪੈਨਸ਼ਨਰ 6 ਦਸੰਬਰ ਦਿਨ ਬੁੱਧਵਾਰ ਨੂੰ ਪਟਿਆਲਾ 'ਚ ਮੁੱਖ ਦਫ਼ਤਰ 'ਤੇ ਧਰਨਾ ਦੇਵਾਂਗੇ। ਇਸ ਮੌਕੇ ਵਰਿਆਮ ਸਿੰਘ, ਪਾਲ ਸਿੰਘ ਮੁੰਡੀ, ਕੁਲਦੀਪ ਚੰਦ, ਜਗਪਾਲ ਸ਼ਰਮਾ, ਜਸਵੰਤ ਰਾਏ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êËé ôé éÅ Ç