ਮਾਣ ਭੱਤਾ ਨਾ ਦੇਣ ਦੇ ਰੋਸ ਵਜੋਂ ਕੱਢੀ ਸੂਬਾ ਪੱਧਰੀ ਰੋਸ ਰੈਲੀ

Updated on: Tue, 05 Dec 2017 06:26 PM (IST)
  

ਕੁਲਵਿੰਦਰ ਸਿੰਘ ਰਾਏ, ਖੰਨਾ

ਸਵੱਛ ਭਾਰਤ ਸਵਾਸਥ ਭਾਰਤ ਅਭਿਆਨ ਤਹਿਤ ਪੇਂਡੂ ਇਲਾਕਿਆਂ ਨੂੰ ਖੁੱਲੇ੍ਹ 'ਚ ਸ਼ੌਚ ਮੁਕਤ ਬਣਾਉਣ ਲਈ ਕੰਮ ਕਰ ਰਹੇ ਮੋਟੀਵੇਟਰ ਤੇ ਮਾਸਟਰ ਮੋਟੀਵੇਟਰਾਂ ਦੀ ਯੂਨੀਅਨ ਨੂੰ ਆਪਣੇ ਮਿਹਨਤਾਨੇ ਲਈ ਵੀ ਸੜਕਾਂ 'ਤੇ ਉਤਰਨਾ ਪਿਆ ਹੈ। ਕਰੀਬ ਇੱਕ ਸਾਲ ਤੋਂ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸਨੂੰ ਲੈ ਕੇ ਪੰਜਾਬ ਭਰ 'ਚ ਉਨ੍ਹਾਂ ਦਾ ਰੋਸ਼ ਜਾਰੀ ਹੈ। ਮੰਗਲਵਾਰ ਨੂੰ ਯੂਨੀਅਨ ਵੱਲੋਂ ਅਮਲੋਹ ਰੋਡ ਖੰਨਾ ਵਿਖੇ ਭਾਰਤ ਵਿਕਾਸ ਪ੫ੀਸ਼ਦ ਭਵਨ 'ਚ ਸੂਬਾ ਪੱਧਰੀ ਕੰਨਵੈਂਸ਼ਨ ਕਰਨ ਤੋਂ ਬਾਅਦ ਸ਼ਹਿਰ 'ਚ ਰੋਸ਼ ਰੈਲੀ ਕੱਢੀ ਗਈ। ਰੈਲੀ 'ਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਰੈਲੀ ਭਵਨ ਤੋਂ ਲੈ ਕੇ ਬਿਲਾਂ ਵਾਲੀ ਛੱਪੜੀ ਤੱਕ ਕੱਢੀ ਗਈ। ਇਸ 'ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਕਿਸਾਨ ਜੱਥੇਬੰਦੀਆਂ, ਸੀਪੀਐੱਫ ਕਰਮਚਾਰੀ ਯੂਨੀਅਨ, ਈਟੀਟੀ ਅਧਿਆਪਕ ਯੂਨੀਅਨ ਦੇ ਮੈਬਰਾਂ ਨੇ ਵੀ ਭਾਗ ਲਿਆ। ਪਟਿਆਲਾ ਤੋਂ ਬਲਜੀਤ ਵਿਰਕ, ਨਵਾਂਸ਼ਹਰ ਤੋਂ ਨਰਿੰਦਰਪਾਲ, ਲੁਧਿਆਣਾ ਤੋਂ ਗੁਰਿੰਦਰ ਸਮਰਾ ਤੇ ਜਰਨੈਲ ਸਿੰਘ ਨੇ ਕਿਹਾ ਕਿ ਕਰੀਬ ਢਾਈ ਸਾਲ ਤੋਂ ਮੋਟੀਵੇਟਰ ਤੇ ਮੋਟੀਵੇਟਰ ਮਾਸਟਰ ਨਾ ਮਾਤਰ ਭੱਤੇ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਗੁਜਾਰਾ ਕਰਨਾ ਮੁਸ਼ਕਲ ਹੈ। ਸਰਕਾਰ ਇਨ੍ਹਾਂ ਨੂੰ ਰੈਗੂਲਰ ਕਰਕੇ ਨਿਰਧਾਰਿਤ ਤਨਖ਼ਾਹ ਦੇਵੇ। ਮੰਗਾਂ ਪੂਰੀਆਂ ਨਾ ਕਰਨ 'ਤੇ 10 ਤੋਂ 15 ਦਸੰਬਰ ਤੱਕ ਪੰਜਾਬ ਦੇ ਸਮੂਹ ਪਿੰਡਾਂ ਤੇ ਸ਼ਹਿਰਾਂ 'ਚ ਜਥੇਬੰਦੀ ਅਰਥੀ ਫੂਕ ਮੁਜ਼ਾਹਰੇ ਕਰੇਗੀ। 18 ਦਸੰਬਰ ਨੂੰ ਮੋਹਾਲੀ 'ਚ ਪਾਣੀ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: îÅä í¾åÅ é