'ਯੇਹ ਭੀ ਏਕ ਕਹਾਣੀ ਹੈ' ਦਾ ਮੰਚਨ

Updated on: Tue, 14 Nov 2017 11:12 PM (IST)
  

ਸਿਟੀਪੀ61) ਕਰਵਾਏ ਜਾ ਰਹੇ ਨਾਟਕ ਦਾ ਇਕ ਦਿ੫ਸ਼।

- ਮਲਿਆਲੀ ਐਸੋਸੀਏਸ਼ਨ ਨੇ ਮਨਾਈ ਗੋਲਡਨ ਜੁਬਲੀ

- ਇਸ ਪ੍ਰੋਗਰਾਮ 'ਚ ਐਸੋਸੀਏਸ਼ਨ ਆਗੂਆਂ ਨੇ ਗਿਣਾਏ ਸਮਾਜ ਭਲਾਈ ਦੇ ਕੰਮ

ਪੱਤਰ ਪ੍ਰੇਰਕ, ਜਲੰਧਰ : ਮਲਿਆਲੀ ਐਸੋਸੀਏਸ਼ਨ ਜਲੰਧਰ ਨੇ ਆਪਣੀ 50ਵੀਂ ਵਰੇ੍ਹਗੰਢ ਮਨਾਈ ਤੇ ਇਸ ਸਬੰਧੀ ਮਲਿਆਈ ਭਾਈਚਾਰਾ ਜਿਸ ਵਿਚ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਮਲਿਆਲੀ ਸਮਾਜ ਦੇ ਲੋਕਾਂ ਨੇ ਜਿਸ ਵਿਚ ਧਾਰਮਕ ਸੰਸਥਾਵਾਂ ਨਾਲ ਜੁੜੇ ਧਾਰਮਕ ਆਗੂਆਂ ਜਿਨ੍ਹਾਂ ਵਿਚ ਮਾਈਕਲ ਐਨੀ ਦਾ ਨਾਮ ਪ੍ਰਮੁੱਖ ਹੈ ਦੀ ਆਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਇਆ। ਇਸ ਗੋਲਡਨ ਜੁਬਲੀ ਮੌਕੇੇ ਅਲੈਕਸ ਪੀ ਸੁਨੀਲ ਨੈਸ਼ਨਲ ਮੀਤ ਪ੍ਰਧਾਨ ਕੇਰਲਾ ਸਟੇਟ ਸੰਗੀਤ ਤੇ ਡਰਾਮਾ ਟੀਮ ਤੇ ਕੇਰਲ ਸਰਕਾਰ ਦੇ ਨਾਰਥ ਰੀਜਨ ਦੀ ਡਰਾਮਾ ਅਕਾਦਮੀ ਵੱਲੋਂ ਕੇਰਲ ਸਮਾਜ ਬਾਰੇ ਇਕ ਡਰਾਮਾ 'ਯੇਹ ਭੀ ਏਕ ਕਹਾਣੀ ਹੈ'।

ਜ਼ਿਕਰਯੋਗ ਹੈ ਕਿ ਪੰਜਾਬ 'ਚ ਵੱਡੀ ਗਿਣਤੀ 'ਚ ਮਲਿਆਲੀ ਭਾਈਚਾਰਾ ਰਹਿੰਦਾ ਹੈ ਤੇ ਪੁਰਅਮਨ ਜ਼ਿੰਦਗੀ ਗੁਜ਼ਾਰ ਕੇ ਸਿੱਖਿਆ ਤੇ ਮੈਡੀਕਲ ਖੇਤਰ 'ਚ ਪੰਜਾਬੀ ਸਮਾਜ ਦੀ ਵੱਡੀ ਸੇਵਾ ਕਰ ਕਰ ਰਹੇ ਹਨ। ਸਮਾਜ ਦੇ ਵਿਕਾਸ ਲਈ ਇਹ ਦੋਵੇਂ ਜ਼ਰੂਰੀ ਸੇਵਾਵਾਂ ਦੇਕੇ ਪੰਜਾਬੀ ਸਮਾਜ ਦੇ ਵਿਕਾਸ ਲਈ ਉੱਘਾ ਹਿੱਸਾ ਪਾ ਰਹੇ ਹਨ। ਇਸ ਤੋਂ ਇਲਾਵਾ ਸਮਾਜ ਦੇ ਗਰੀਬ ਲੋਕ ਜੋ ਮਦਦ ਦੇ ਸਹੀ ਮਾਇਨੇ ਵਿਚ ਹੱਕਦਾਰ ਹਨ ਦੀ ਵਿੱਤੀ ਮਦਦ ਵੀ ਕਰਦੀ ਹੈ।

ਇਸ ਗੋਲਡਨ ਜੁਬਲੀ ਦੇ ਪੋ੍ਰਗਰਾਮ 'ਚ ਵੀਵੀਐੱਨ ਐਨਥਨੀ, ਰੇਵ. ਫਾਦਰ ਮਾਈਕਲ ਐਨੀ, ਨਿਤੀਨ ਸੀ ਕਰੂਵਲਾ, ਐੱਮਐੱਨਐੱਸ ਨਾਇਰ, ਪਾਪਾਇਯਨ ਰਾਜਨ ਟੀ ਸ਼੍ਰੀ ਤੇ ਰਜਿੰਦਰ ਬੇਰੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ, ਤੇ ਸਭਿਆਚਾਰਕ ਪ੍ਰੋਗਰਾਮ ਟੀਮ ਵੱਲੋਂ ਮਲਿਆਲੀ ਗੀਤ, ਭਾਰਤ ਨਾਟਿਯਮ, ਸੋਲੋ ਡਾਂਸ ਤੇ ਹੋਰ ਪੋ੍ਰਗਰਾਮ ਪੇਸ਼ ਕੀਤੇ ਗਏ।

ਇਸ ਮੌਕੇ ਮਲਿਆਲੀ ਐਸੋਸੀਏਸ਼ਨ ਦੇ ਪ੍ਰਧਾਨ ਧਾਨਾਭਾਧਰਨ, ਹਰੀ ਕੁਮਾਰ ਜਨਰਲ ਸਕੱਤਰ, ਵੀਵੀ, ਿਯਸ਼ਨਾ ਕੁਮਾਰ ਬਾਬੂ ਚੇਰੀਅਨ, ਨਿਥਿਅਨ, ਮੋਹਨ ਬੇਬੀ, ਸ੍ਰੀਜੀਥਾਂ ਤੇ ਸਰੇਸ਼ ਕੁਮਾਰ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: îÇñÁÅñÆ ÁË