ਨੂਰਮਹਿਲ-ਫਗਵਾੜਾ ਬੰਦ ਰੂਟ ਤੇ ਬੱਸ ਸੇਵਾ ਦੋਬਾਰਾ ਚਾਲੂ

Updated on: Tue, 14 Nov 2017 11:00 PM (IST)
  

ਸਿਟੀਪੀ62)ਬੱਸ ਦਾ ਨੂਰਮਹਿਲ ਪੁੱਜਣ 'ਤੇ ਖੁਸ਼ੀ 'ਚ ਸਰਪੰਚ ਅਭਿਸ਼ੇਕ ਸ਼ਰਮਾ ਦਾ ਮੂੰਹ ਮਿੱਠਾ ਕਰਵਾਉਂਦੇ ਸਮੇਂ ਕਾਂਗਰਸੀ ਵਰਕਰ ਤੇ ਹੋਰ ਸ਼ਹਿਰਵਾਸੀ।

ਅਨਮੋਲ ਸਿੰਘ ਚਾਹਲ, ਨੂਰਮਹਿਲ

ਨੂਰਮਹਿਲ ਤੋਂ ਫਗਵਾੜਾ ਰੂਟ 'ਤੇ ਚੱਲਣ ਵਾਲੀ ਬੱਸ ਲੰਮੇ ਅਰਸੇ ਤੋਂ ਬੰਦ ਪਈ ਸੀ। ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ 'ਤੇ ਸਮਾਜ ਸੇਵਕ ਤੇ ਪਿੰਡ ਗੁਮਟਾਲੀ ਦੇ ਸਰਪੰਚ ਅਭਿਸ਼ੇਕ ਸ਼ਰਮਾ ਦੇ ਯਤਨਾਂ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਵੱਲੋਂ ਨੂਰਮਹਿਲ-ਫਗਵਾੜਾ ਬੱਸ ਰੂਟ ਨੂੰ ਦੋਬਾਰਾ ਚਾਲੂ ਕਰਵਾਇਆ ਗਿਆ ਹੈ। ਇਸ ਬੱਸ ਦੀ ਸ਼ੁਰੂਆਤ ਹੋਣ 'ਤੇ ਨੂਰਮਹਿਲ ਇਲਾਕਾ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ। ਸ਼ੁਰੂਆਤ 'ਚ ਇਹ ਬੱਸ ਸਵੇਰੇ ਤਲਵਣ ਤੋਂ 6.50 ਮਿੰਟ 'ਤੇ ਚੱਲੇਗੀ ਤੇ ਤਲਵਣ, ਬਿਲਗਾ, ਗੁਮਟਾਲੀ, ਨੂਰਮਹਿਲ ਤੇ ਜੰਡਿਆਲਾ ਹੁੰਦੇ ਹੋਈ ਫਗਵਾੜਾ ਪਹੁੰਚੇਗੀ ਫਿਰ ਸ਼ਾਮੀ 4.00 ਵਜੇ ਫਗਵਾੜੇ ਤੋਂ ਚੱਲਕੇ ਸ਼ਾਮ 5.15 ਤੇ ਨੂਰਮਹਿਲ ਪਹੁੰਚੇਗੀ। ਪ੍ਰਬੰਧਕਾਂ ਅਨੁਸਾਰ ਕੁਝ ਹੀ ਦਿਨਾਂ ਵਿਚ ਇਸ ਬੱਸ ਦੇ ਗੇੜੇ ਵਧਾ ਦਿੱਤੇ ਜਾਣਗੇ। ਪਹਿਲੇ ਦਿਨ ਬੱਸ ਦਾ ਨੂਰਮਹਿਲ ਪੁੱਜਣ 'ਤੇ ਨੂਰਮਹਿਲ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਨੇ ਬੱਸ ਦਾ ਸਵਾਗਤ ਕੀਤਾ ਤੇ ਖੁਸ਼ੀ 'ਚ ਲੱਡੂ ਵੰਡੇ। ਇਸ ਮੌਕੇ ਸਰਪੰਚ ਅਭਿਸ਼ੇਕ ਸ਼ਰਮਾ, ਜੰਗਬਹਾਦਰ ਕੋਹਲੀ, ਸੋਨੂੰ ਉੱਪਲ, ਰਾਜਾ ਮਿੱਸਰ, ਵਿਪਨ ਡੋਗਰਾ, ਕੌਂਸਲਰ ਰਾਜ ਕੁਮਾਰ ਸਹੋਤਾ, ਰਿਸ਼ੂ ਪ੍ਰਧਾਨ, ਸੰਦੀਪ ਸ਼ਰਮਾ, ਗੌਤਮ ਸ਼ਰਮਾ, ਮੁਨੀਸ਼ ਐਰੀ, ਸੋਢੀ, ਕਮਲ ਮੱਟੂ, ਪਵਨ ਨਈਅਰ, ਮਨੂੰ ਸ਼ਰਮਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: éÈðîÇÔñ-ë×