ਐੱਫਸੀਆਰ ਵਿੰਨੀ ਮਹਾਜਨ ਦਾ ਦੌਰਾ ਅਗਲੇ ਹਫਤੇ ਤਕ ਰੱਦ

Updated on: Wed, 15 Nov 2017 12:12 AM (IST)
  

ਸਿਟੀਪੀ64ਏ)ਪ੍ਰਸ਼ਾਸਕੀ ਕੰਪਲੈਕਸ 'ਚ ਇਕ ਦੇ ਰਿਕਾਰਡ ਦੀ ਜਾਂਚ ਦੌਰਾਨ ਐੱਫਸੀਆਰ ਦੀ ਟੀਮ।

- ਟੀਮ ਨੇ ਰਿਕਾਰਡ ਜਾਂਚਣ ਦਾ ਕੰਮ ਕੀਤਾ ਪੂਰਾ

ਲਖਬੀਰ, ਜਲੰਧਰ

ਫਾਈਨਾਂਸ ਕਮਿਸ਼ਨਰ ਰੈਵੇਨਿਊ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਕੀ ਕੰਪਲੈਕਸ 'ਚ ਡਟੀ ਹੋਈ ਸੀ। ਇਸ ਦੌਰਾਨ ਟੀਮ ਨੇ ਰੈਵੇਨਿਊ ਨਾਲ ਜੁੜੇ ਹਰ ਰਿਕਾਰਡ ਦੀ ਜਾਂਚ ਕੀਤੀ। ਟੀਮ ਨੇ ਸੋਮਵਾਰ ਤੱਕ 9 ਬ੍ਰਾਂਚਾਂ ਦਾ ਰਿਕਾਰਡ ਚੈੱਕ ਕੀਤਾ ਤੇ ਮੰਗਲਵਾਰ ਨੂੰ ਹੋਰਨਾਂ 5 ਬ੍ਰਾਂਚਾਂ ਦੇ ਰਿਕਾਰਡ ਦਾ ਜਾਇਜ਼ਾ ਲੈਣ ਤੋਂ ਬਾਅਦ ਦੌਰਾ ਖਤਮ ਕੀਤਾ। ਪਤਾ ਚੱਲਿਆ ਹੈ ਕਿ ਟੀਮ ਨੇ ਰਿਕਾਰਡ ਜਾਂਚਣ ਤੋਂ ਬਾਅਦ ਪਾਈਆਂ ਗਈਆਂ ਖਾਮੀਆਂ ਤੇ ਰਿਕਵਰੀ ਲਈ ਿਢੱਲੀ ਕਾਰਗੁਜ਼ਾਰੀ ਨੂੰ ਲੈ ਕੇ ਝਾੜ ਪਾਉਂਦਿਆਂ ਇਸ ਪਾਸੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਗੱਲ ਕਹੀ ਗਈ ਹੈ। ਦੱਸਣਯੋਗ ਹੈ ਕਿ ਐੱਫਸੀਆਰ ਦੀ 6 ਮੈਂਬਰੀ ਟੀਮ ਨੇ ਦੋ ਦਿਨਾਂ ਤਕ ਪ੍ਰਸ਼ਾਸਕੀ ਕੰਪਲੈਕਸ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਦੇ ਰਿਕਾਰਡ ਦੀ ਜਾਂਚ ਕੀਤੀ ਸੀ, ਜਿਸ ਦੀ ਰਿਪੋਰਟ ਬਣਾ ਕੇ ਅੱਗੇ ਸੌਂਪ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਐੱਫਸੀਆਰ ਦੀ ਟੀਮ ਨੇ ਐੱਚਆਰਸੀ ਬ੍ਰਾਂਚ, ਡੀਆਰਏਟੀ ਬ੍ਰਾਂਚ ਆਰਟੀਏ ਬ੍ਰਾਂਚ ਆਆਰਏ ਬ੍ਰਾਂਚ, ਡੀਆਰਏਐੱਮ ਬ੍ਰਾਂਚ, ਸ਼ਿਕਾਇਤ ਸੈੱਲ ਤੇ ਐੱਲਏ ਬ੍ਰਾਂਚ ਸਣੇ ਕਈ ਵਿਭਾਗਾਂ ਦੇ ਰਿਕਾਰਡ ਦੀ ਚੈਕਿੰਗ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á˵ëÃÆÁÅð