'ਨਾ ਵਜਾਓ ਪਟਾਕੇ, ਜਗਾਓ ਦੀਪ'

Updated on: Thu, 12 Oct 2017 05:59 PM (IST)
  

ਪੱਤਰ ਪੇ੍ਰਰਕ, ਨਵਾਂ ਪਿੰਡ : ਇਸ ਵਾਰ ਪਟਾਕਿਆਂ ਤੇ ਬੰਬਾਂ ਦੀ ਥਾਂ ਦੀਵਾਲੀ 'ਤੇ ਦੀਪ ਜਲਾਓ ਤੇ ਦੀਵਾਲੀ ਮੌਕੇ 'ਤੇ ਮਹਿੰਗੇ ਭਾਅ ਦੀ ਅਤਿਸ਼ਬਾਜ਼ੀ ਚਲਾ ਕੇ ਆਪਣਾ ਦੀਵਾਲਾ ਨਾ ਕੱਢੋ। ਇਨ੍ਹਾਂ ਗੱਲਾਂ ਦਾ ਪ੫ਗਟਾਵਾ ਖੇਤੀਬਾੜੀ ਅਫਸਰ ਡਾ. ਰੁਮਿੰਦਰ ਸਿੰਘ ਧੰਜੂ ਨੇ ਪਿੰਡ ਫਹਿਤਪੁਰ ਰਾਜਪੂਤਾਂ ਸਥਿਤ ਗ੫ਹਿ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਧੂੰਆਂ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ ਤਾਂ ਕਿ ਦਿਨੋਂ ਦਿਨ ਵੱਧ ਰਹੇ ਪ੫ਦੂਸ਼ਣ ਤੇ ਸਾਹ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ । ਉਨਾਂ ਕਿਹਾ ਕਿ ਤਿਉਹਾਰਾਂ ਦੇ ਮੌਕੇ ਕੁਝ ਦੁਕਾਨਦਾਰ ਘਟੀਆ ਕਿਸਮ ਦੀਆਂ ਮਿਠਆਈਆਂ ਆਦਿ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਜੋ ਨਿੰਦਣਯੋਗ ਕਾਰਾ ਹੈ। ਇਸ ਲਈ ਸਾਨੂੰ ਦੁਕਾਨਾਂ ਤੋਂ ਮਿਠਆਈਆਂ ਖਰੀਦਣ ਦੀ ਬਜਾਏ ਆਪਣੇ ਘਰਾਂ 'ਚ ਹੀ ਚੰਗੇ ਪਕਵਾਨ ਬਣਾ ਕੇ ਦੀਵਾਲੀ ਦਾ ਮਜ਼ਾ ਲੈਣਾ ਚਾਹੀਦਾ ਹੈ। ਡਾ. ਧੰਜੂ ਨੇ ਕਿਹਾ ਕੇ ਹੋ ਸਕੇ ਤਾਂ ਇਸ ਦਿਨ ਡਰਾਈ ਫਰੂਟ ਵਗੈਰਾ ਦਾ ਇਸਤੇਮਾਲ ਕੀਤਾ ਜਾਵੇ । ਉਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕੇ ਉਹ ਤਿਉਹਾਰਾਂ ਦੇ ਮੌਕੇ ਤੇ ਸਾਫ ਸੁਥਰਾ ਸਾਮਾਨ ਵੇਚਣ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êàÅÇÕÁ» çÆ