ਵਿਆਹ ਦਾ ਝਾਂਸਾ ਦੇ ਨਾਬਾਲਗ ਨੂੰ ਲੈ ਕੇ ਭੱਜਿਆ

Updated on: Sat, 16 Sep 2017 06:03 PM (IST)
  

ਕਰਾਈਮ ਰਿਪੋਰਟਰ, ਤਰਨਤਾਰਨ : ਕਸਬਾ ਖਡੂਰ ਸਾਹਿਬ ਵਿਖੇ ਨਾਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਵਿਆਹ ਕਰਵਾਉਣ ਦੇ ਝਾਂਸੇ 'ਚ ਫਸਾ ਕੇ ਰਿਸ਼ਤੇਦਾਰਾਂ ਦੇ ਲੜਕੇ ਵੱਲੋਂ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਡੂਰ ਸਾਹਿਬ ਨਿਵਾਸੀ ਵਿਅਕਤੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਉਸ ਦੀ ਪਤਨੀ ਦੀ ਮਾਸੀ ਦਾ ਪੋਤਰਾ ਗੁਰਪ੫ੀਤ ਸਿੰਘ ਪੁੱਤਰ ਦਲਬੀਰ ਸਿੰਘ ਨਿਵਾਸੀ ਭਲਾਈਪੁਰ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਜਿਸ ਦੌਰਾਨ ਗੁਰਪ੫ੀਤ ਨੇ ਉਸ ਦੀ ਸਭ ਤੋਂ ਛੋਟੀ ਲੜਕੀ ਮਨੀਸ਼ਾ (ਕਾਲਪਨਿਕ ਨਾਂਅ) ਨੂੰ ਆਪਣੇ ਪ੫ੇਮ ਜਾਲ ਵਿਚ ਫਸਾ ਲਿਆ ਅਤੇ ਵਿਆਹ ਕਰਵਾਉਣ ਦੀ ਨੀਯਤ ਨਾਲ ਉਸ ਨੂੰ ਵਰਗਲਾ ਕੇ ਲੈ ਗਿਆ। ਉਨ੍ਹਾਂ ਮਨੀਸ਼ਾ ਦੀ ਬਹੁਤ ਭਾਲ ਕੀਤੀ ਪਰ ਉਹ ਨਹੀਂ ਮਿਲੀ। ਅਖੀਰ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਇਸ ਸਬੰਧੀ ਏਐੱਸਆਈ ਮਨਮੋਹਣ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਗੁਰਪ੫ੀਤ ਸਿੰਘ ਨਿਵਾਸੀ ਭਲਾਈਪੁਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé